ਬਾਬਾ ਸਹਿਬ ਡਾ.ਭੀਮ ਰਾਓ ਅੰਬੇਡਕਰ
ਜੀ ਦੇ 128 ਵੇਂ ਜਨਮਦਿਵਸ ਦੀ
ਲੱਖ-ਲੱਖ ਵਧਾਈ !!
ਬਾਬਾ ਸਹਿਬ ਦਾ ਜਨਮਦਿਨ ਜਿੱਥੇ
ਸਾਨੂੰ ਬੜੀਆਂ ਖੁਸ਼ੀਆਂ ਤੇ ਚਾਵਾਂ ਨਾਲ
ਘਰਾਂ ਵਿੱਚ ਦੀਪਮਾਲ ਕਰਕੇ ਮਨਾਉਣਾਂ
ਚਾਹੀਦਾ ਹੈ,ਉੱਥੇ ਹੀ ਉਹਨਾ ਦੀ ਸੋਚ ਤੇ
ਚਲਦੇ ਹੋਏ ਉਹਨਾਂ ਦੇ ਮਿਸ਼ਨ ਨੂੰ ਅੱਗੇ
ਵਧਾਉਂਣ ਲਈ,ਹੱਕਾਂ ਲਈ ਸੰਘਰਸ਼
ਕਰਦੇ ਹੋਏ,ਭਾਰਤ ਦੇ ਸੰਭਿਧਾਨ ਨੂੰ
ਬਚਾਉਣਾ ਲਈ,ਆਪਣਾ ਰਾਜ-ਭਾਗ
ਲਿਆਉਣ ਲਈ ਯਤਨਸ਼ੀਲ ਰਹਿਣਾ
ਚਾਹੀਦਾ ਹੈ !!
—————————————-
ਹਰ ਸਾਲ ਹੈ ਜਿਸਦਾ ਰਹਿੰਦਾ,
ਸਾਨੂੰ ਪਲ-ਪਲ ਇੰਤਜਾਰ ਵੀਰੋ!
ਜਨਮ ਦਿਨ ਬਾਬਾ ਸਹਿਬ ਦਾ,
ਚੌਦਾਂ ਐਪਰਲ ਇੱਕ ਤਿਉਹਾਰ ਵੀਰੋ!

ਆਓ ਖੁਸੀ ਮਨਾਈਏ ਦੀਪ ਜਲਾਈਏ,
ਇਸ ਦਿਨ ਤੇ ਹਰ ਇੱਕ ਵਾਰ ਵੀਰੋ!
ਆਓ ਇੱਕਜੁੱਟ ਹੋਕੇ ਇਸ ਦਿਨ ਨੂੰ,
ਲਈਏ ਭੀਮ ਦੇ ਨਾਮ ਗੁਜਾਰ ਵੀਰੋ!

ਉਹਦੀ ਬੁੱਧੀ,ਗਿਆਨ ਵਿਦਵਤਾ ਦਾ,
ਲੋਹਾ ਮੰਨਦਾ ਕੁੱਲ ਸੰਸਾਰ ਵੀਰੋ!
ਸਿੰਬਲ ਆਫ ਨੋਲੇਜ,ਵਿਸਵ ਰਤਨ,
ਕੀਤਾ ਦੁਨੀਆਂ ਨੇਂ ਸਵਿਕਾਰ ਵੀਰੋ!

ਸਾਡੇ ਹੱਕਾਂ ਵਾਲੀ ਜੰਗ ਲੜਿਆ,
ਅਸੀਂ ਉਸਦੇ ਕਰਜਦਾਰ ਵੀਰੋ!
ਸਾਨੂੰ ਸੁੱਖ ਸਹੂਲਤਾ ਦੇਣ ਲਈ,
ਗਿਆ ਵਾਰ ਸੀ ਕੁੱਲ ਪਰਿਵਾਰ ਵੀਰੋ!

ਉਹਦੀ ਉੱਚੀ ਸੋਚ ਤੇ ਦੇਣ ਪ੍ਰਤੀ,
ਦਿਲਾਂ ਵਿੱਚ ਰੱਖਕੇ ਸਤਿਕਾਰ ਵੀਰੋ!
ਸਾਨੂੰ ਮਿਲਕੇ ਕਰਨਾ ਚਾਹੀਦਾ,
ਉਹਦੇ ਮਿਸ਼ਨ ਵਾਲਾ ਪ੍ਰਚਾਰ ਵੀਰੋ!

ਹੁਣ ਕਿਵੇਂ ਸੁਰੱਖਿਅਤ ਰੱਖਣੇ ਨੇਂ,
ਉਦਹੇ ਦਿੱਤੇ ਹੱਕ ਅਧਿਕਾਰ ਵੀਰੋ!
ਉਹਦਾ ਮਿਸ਼ਨ ਕਿਵੇਂ ਪੂਰਾ ਕਰਨਾ,
ਏਹੋ ਕਰੀਏ ਸੋਚ ਵਿਚਾਰ ਵੀਰੋ !

ਹੱਕਾਂ ਲਈ ਖੜ੍ਹਨਾ- ਲੜਨਾ ਹੈ,
ਲਈਏ ਮਨ ਵਿੱਚ ਪੱਕਾ ਧਾਰ ਵੀਰੋ!
ਬਸ ਹੋਂਸਲੇ ਜਰਾ ਬੁਲੰਦ ਰੱਖੀਏ,
ਫਿਰ ਜਾਣਗੇ ਵੈਰੀ ਹਾਰ ਵੀਰੋ !

ਸਾਨੂੰ ਅਣਖਾਂ ਦੇ ਨਾਲ ਜਿਉਣ ਜੋਗੇ,
ਜਿਹੜਾ ਕਰ ਗਿਆ ਵਿੱਚ ਸੰਸਾਰ ਵੀਰੋ!
ਕਰੋ ਸਜਦਾ “ਦਿਆਲ ਫਿਰੋਜਪੁਰੀ”
ਉਸ ਭੀਮ ਨੂੰ ਬਾਰੰਮਵਾਰ ਵੀਰੋ !!!!

✍ ਦਿਆਲ ਫਿਰੋਜਪੁਰੀ
ਅੰਬੇਡਕਰ ਮਿਸ਼ਨ ਕਤਰ
📞

LEAVE A REPLY

Please enter your comment!
Please enter your name here