ਬਾਬਾ ਸਹਿਬ ਡਾ.ਭੀਮ ਰਾਓ ਅੰਬੇਡਕਰ
ਜੀ ਦੇ 127 ਵੇਂ ਜਨਮਦਿਵਸ ਦੀ
ਲੱਖ-ਲੱਖ ਵਧਾਈ !!
ਬਾਬਾ ਸਹਿਬ ਦਾ ਜਨਮਦਿਨ ਜਿੱਥੇ
ਸਾਨੂੰ ਬੜੀਆਂ ਖੁਸ਼ੀਆਂ ਤੇ ਚਾਵਾਂ ਨਾਲ
ਘਰਾਂ ਵਿੱਚ ਦੀਪਮਾਲਾ ਕਰਕੇ ਮਨਾਉਣਾਂ
ਚਾਹੀਦਾ ਹੈ,ਉੱਥੇ ਹੀ ਉਹਨਾ ਦੀ ਸੋਚ ਤੇ
ਚਲਦੇ ਹੋਏ ਉਹਨਾਂ ਦੇ ਮਿਸ਼ਨ ਨੂੰ ਅੱਗੇ
ਵਧਾਉਂਣ ਲਈ,ਹੱਕਾਂ ਲਈ ਸੰਘਰਸ਼
ਕਰਦੇ ਹੋਏ,ਭਾਰਤ ਦੇ ਸੰਭਿਧਾਨ ਨੂੰ
ਬਚਾਉਣ ਲਈ,ਆਪਣਾ ਰਾਜ-ਭਾਗ
ਲਿਆਉਣ ਲਈ ਯਤਨਸ਼ੀਲ ਰਹਿਣਾ
ਚਾਹੀਦਾ ਹੈ !!
—————————————-

ਜਿਹਦੀ ਬੁੱਧੀ,ਗਿਆਨ ਵਿਦਵਤਾ ਦਾ,
ਲੋਹਾ ਮੰਨਦਾ ਕੱੁਲ ਸੰਸਾਰ ਵੀਰੋ !!

ਸਿੰਬਲ ਆਫ ਨੋਲੇਜ,ਵਿਸਵ ਰਤਨ,
ਕੀਤਾ ਦੁਨੀਆਂ ਵਿੱਚ ਸਵਿਕਾਰ ਵੀਰੋ !!

ਜਿਹਦੀ ਕ੍ਰਿਪਾ ਨਾਲ ਵਿਦੇਸ਼ ਆਏ,
ਹੋਇਆ ਪਾਸਪੋਰਟ ਤਿਆਰ ਵੀਰੋ !!

ਕਦੇ ਉਸਦਾ ਕਰਜਾ ਲਾਹ ਸਕੀਏ,
ਗੱਲ ਭਾਵੇਂ ਵੱਸ ਤੋਂ ਬਾਹਰ ਵੀਰੋ !!

ਹਰ ਸਾਲ ਹੀ ਰਹਿੰਦਾ ਜਿਸ ਦਿਨ ਦਾ,
ਸਾਨੂੰ ਪਲ – ਪਲ ਇੰਤਜਾਰ ਵੀਰੋ !!

ਜਨਮ ਦਿਨ ਬਾਬਾ ਸਹਿਬ ਦਾ,
ਚੌਦਾਂ ਐਪਰਲ ਇੱਕ ਤਿਉਹਾਰ ਵੀਰੋ !!

ਆਓ ਖੁਸੀ ਮਨਾਈਏ ਦੀਪ ਜਲਾਈਏ,
ਇਸ ਦਿਨ ਤੇ ਹਰ ਇੱਕ ਵਾਰ ਵੀਰੋ !!

ਉਹਦੀ ਉੱਚੀ ਸੋਚ ਤੇ ਦੇਣ ਪ੍ਰਤੀ,
ਰੱਖ ਦਿਲਾਂ ਦੇ ਵਿੱਚ ਸਤਿਕਾਰ ਵੀਰੋ !!

ਰਲ- ਮਿਲ ਕੇ ਕਰਨਾ ਚਾਹੀਦਾ,
ਉਹਦੇ ਮਿਸ਼ਨ ਵਾਲਾ ਪ੍ਰਚਾਰ ਵੀਰੋ !!

ਜਿਹਨੇਂ ਸਾਡੇ ਹੱਕਾਂ ਦੀ ਖਾਤਿਰ,
ਦਿੱਤਾ ਵਾਰ ਸੀ ਕੁੱਲ ਪਰਿਵਾਰ ਵੀਰੋ !!

ਉਹਦਾ ਮਿਸ਼ਨ ਕਿਵੇਂ ਪੂਰਾ ਕਰਨਾ,
ਸਦਾ ਕਰੀਏ ਸੋਚ ਵਿਚਾਰ ਵੀਰੋ !!

ਅੱਜ ਕਿਵੇਂ ਸੁਰੱਖਿਅਤ ਕਰਨੇ ਨੇਂ,
ਉਹਦੇ ਦਿੱਤੇ ਹੱਕ ਅਧਿਕਾਰ ਵੀਰੋ !!

ਸਦਾ ਹੱਕਾਂ ਦੇ ਲਈ ਖੜਨਾਂ ਹੈ,
ਲਈਏ ਮਨ ਵਿੱਚ ਪੱਕਾ ਧਾਰ ਵੀਰੋ !!

ਬਸ ਹੋਂਸਲੇ ਜਰਾ ਬੁਲੰਦ ਰੱਖੀਏ,
ਫਿਰ ਜਾਣਗੇ ਵੈਰੀ ਹਾਰ ਵੀਰੋ !!

ਕਾਮੇ-ਕਿਰਤੀ ,ਤੇ ਮਜਦੂਰਾਂ ਲਈ,
ਆਇਆ ਛੁੱਟੀ ਦਾ ਦਿਨ ਵਾਰ ਵੀਰੋ !!

ਆਓ ਇੱਕਜੁੱਟ ਹੋਕੇ ਇਸ ਦਿਨ ਨੂੰ,
ਲਈਏ ਭੀਮ ਦੇ ਨਾਮ ਗੁਜਾਰ ਵੀਰੋ !!

ਕਰੋ ਸਜਦਾ “ਦਿਆਲ ਫਿਰੋਜਪੁਰੀ”
ਅੱਜ ਭੀਮ ਨੂੰ ਬਾਰੰਮਵਾਰ ਵੀਰੋ !!!!

LEAVE A REPLY

Please enter your comment!
Please enter your name here