ਓਂਕਾਰ ਸਿੰਘ, ਸਟੇਟ ਆਰਗੇਨਾਈਜਿੰਗ ਅਫਸਰ,ਪੰਜਾਬ ਸਕਾਊਟਸ ਐਂਡ ਗਾਈਡਜ਼ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਟੇਟ ਟ੍ਰੇਨਿੰਗ ਸੈਂਟਰ,ਤਾਰਾ ਦੇਵੀ(ਸਿਮਲਾ) ਵਿਖੇ 5-6-18 ਤੋਂ 11-6-18 ਤੱਕ ਦਾ ਅਧਿਆਪਕਾਂ ਲਈ ਸਕਾਊਟ ਅਤੇ ਗਾਈਡ ਵਿਚ ਬੇਸਿਕ ਕੋਰਸ
ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਜਿਲਾ ਸਿੱਖਿਆ ਅਫਸਰ,ਲੁਧਿਆਣਾ ਸ਼੍ਰੀ ਮਤੀ ਸਵਰਨਜੀਤ ਕੌਰ ਜੀਂ ਦੀ ਰਹਿਨੁਮਾਈ ਹੇਠ ਲੁਧਿਆਣਾ ਜਿਲੇ ਵਿਚੋਂ 6 ਪੁਰਸ਼ ਅਧਿਆਪਕਾਂ ਨੇ ਅਤੇ 4 ਮਹਿਲਾ ਅਧਿਆਪਕਾਂ ਨੇ ਭਾਗ ਲਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਸਾਹਿਬ ਦੇ ਪ੍ਰਿੰਸੀ.ਵਰਿੰਦਰ ਕੌਰ ਦੀ ਅਗਵਾਈ ਵਿਚ ਸ.ਜਸਵਿੰਦਰ ਸਿੰਘ ਰੁਪਾਲ, ਲੈਕ.ਅਰਥ-ਸ਼ਾਸ਼ਤਰ ਅਤੇ ਪੀ. ਟੀ. ਆਈ.ਦਲਜਿੰਦਰ ਕੌਰ ਇਸ ਕੋਰਸ ਨੂੰ ਕਰਨ ਲਈ ਤਾਰਾਦੇਵੀ ਪੁੱਜੇ। ਦਲਜਿੰਦਰ ਮੈਡਮ ਅਨੁਸਾਰ ਇਹ ਕੈਂਪ ਬਹੁਤ ਹੀ ਗਿਆਨ
ਦੇਣ ਵਾਲਾ,ਦਿਲਚਸਪ,ਕਿਰਿਆਵਾਂ ਭਰਪੂਰ ਅਤੇ ਦਿਲਚਸਪ ਸੀ।
“ਹੁਣ ਭੈਣੀ ਸਾਹਿਬ ਸਕੂਲ ਵਿਚ ਲੜਕਿਆਂ ਲਈ ਸਕਾਊਟ ਯੂਨਿਟ ਅਤੇ ਲੜਕੀਆਂ ਲਈ ਗਾਈਡ ਯੂਨਿਟ ਆਰੰਭ ਕੀਤੀ ਜਾਵੇਗੀ,ਜਿਸ ਨਾਲ ਨਾ ਕੇਵਲ ਉਨ੍ਹਾਂ ਦਾ ਸਰਬਪੱਖੀ ਵਿਕਾਸ ਹੋਏਗਾ,ਸਗੋਂ ਉਨ੍ਹਾਂ ਵਿਚ ਮਿਹਨਤੀ ਅਤੇ ਜਿੰਮੇਵਾਰ ਨਾਗਰਿਕ ਬਣ ਕੇ ਦੇਸ਼ ਦੀ ਸੇਵਾ ਦਾ ਜਜ਼ਬਾ ਵੀ ਜਾਗੇਗਾ।”ਜਸਵਿੰਦਰ ਰੁਪਾਲ ਨੇ ਕਿਹਾ। ਕੈਂਪ ਦੇ ਅਖੀਰ ਤੇ ਅਧਿਆਪਕਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ ।

LEAVE A REPLY

Please enter your comment!
Please enter your name here