ਸਟੇਟ ਗਾਈਡੈਂਸ ਬਿਊਰੋ,ਚੰਡੀਗੜ ਅਤੇ ਜਿਲਾ ਗਾਈਡੈਂਸ ਕਾਊਂਸਲਰ,ਲੁਧਿਆਣਾ ਸ.ਗੁਰਕਿਰਪਾਲ ਸਿੰਘ ਬਰਾੜ ਦੇ ਆਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ
ਸਕੂਲ,ਭੈਣੀ ਸਾਹਿਬ ਵਿਖੇ ਪ੍ਰਿੰਸੀਪਲ ਸ਼੍ਰੀ ਮਤੀ ਵਰਿੰਦਰ ਕੌਰ ਜੀ ਦੀ ਰਹਿਨੁਮਾਈ ਹੇਠ
ਵਿਦਿਆਰਥੀਆਂ ਲਈ ਇਕ ਯੁਵਕ ਮੇਲਾ ਕਰਵਾਇਆ ਗਿਆ । ਇਸ ਵਿੱਚ ਨਾਟਕ, ਭਾਸ਼ਣ ,ਗਾਇਨ ਅਤੇ ਪੇਟਿੰਗ ਵਿੱਚ ਵੱਖ ਵੱਖ ਵਿਦਿਆਰਥੀਆਂ ਨੇ ਹਿੱਸਾ ਲਿਆ । ਲੜਕੀਆਂ ਵੱਲੋਂ “ਬੇਟੀ ਬਚਾਓ,ਬੇਟੀ ਪੜ੍ਹਾਓ” ਨਾਟਕ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ ।ਭਾਸ਼ਣ ਮੁਕਾਬਲੇ ਵਿੱਚੋਂ ਬਬਨਪ੍ਰੀਤ ਸਿੰਘ ਪਹਿਲੇ ਸਥਾਨ ਤੇ ਅਤੇ ਪ੍ਰਨੀਤ ਕੌਰ ਦੂਜੇ ਸਥਾਨ ਤੇ ਰਹੀ।ਗੀਤ ਗਾਇਨ ਮੁਕਾਬਲੇ ਵਿੱਚ ਰਵਿੰਦਰ ਕੌਰਨੇ ਪਹਿਲਾ ਸਥਾਨ ਅਤੇ ਕਮਲਜੀਤ ਕੋਰ ਨੇ ਦੂਜਾ ਸਥਾਨ ਗ੍ਰਹਿਣ ਕੀਤਾ।ਇਸੇ ਤਰਾਂ ਪੇਟਿੰਗ ਮੁਕਾਬਲੇ ਵਿੱਚੋਂ ਮੁਨੀਸ਼ ਕੁਮਾਰ ਅਤੇ ਹਰਨਾਮ ਸਿੰਘ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ।ਸ.ਦਲਜੀਤ ਸਿੰਘ ਲੈਕ.ਨੇ ਇਨਾਂ ਮੁਕਾਬਲਿਆਂ ਦੇ ਮਹੱਤਵ ਬਾਰੇ ਦੱਸਿਆ। ਲੈਕ.ਸ.ਜਸਵਿੰਦਰ ਸਿੰਘ ਰੁਪਾਲ,ਨੇ ਵਿਦਿਆਰਥੀਆਂ ਨੂੰ ਆਪਣੇ ਅਮਦਰਲੀਆਂ ਖੂਬੀਆਂ ਨੂੰ ਪ੍ਰਗਟ ਕਰਨ ਲਈ ਪ੍ਰੇਰਨਾ ਦਿੱਤੀ । ਲੈਕ.ਸ੍ਰੀ ਅਸ਼ੋਕ ਕੁਮਾਰ ਨੇ ਸਟੇਜ ਸੰਚਾਲਨ ਦੀ ਸੇਵਾ ਨਿਭਾਈ । ਅੰਤ ਵਿੱਚ ਪ੍ਰਿਸੀਪਲ ਮੈਡਮ ਨੇ ਸਭ ਦਾ ਧੰਨਵਾਦ ਕੀਤਾ

LEAVE A REPLY

Please enter your comment!
Please enter your name here