“ਵਿਗਿਆਨਕ ਸਿਧਾਂਤਾਂ ਨੂੰ ਸਮਝਣ ਲਈ ਸਿਰਫ ਪੜ੍ਹਨਾ
ਯਾਦ ਕਰਨਾ ਕਾਫੀ ਨਹੀਂ,ਸਗੋਂ ਇਹ ਵਰਤਾਰੇ ਕੁਝ ਕਰਨ
ਰਾਹੀਂ ਅਤੇ ਪ੍ਰੈਕਟੀਕਲ ਵਿਧੀਆਂ ਰਾਹੀਂ ਵਧੇਰੇ ਚੰਗੀ ਤਰਾਂ
ਸਮਝ ਆਉਂਦੇ ਹਨ।” ਇਸ ਗੱਲ ਨੂੰ ਸੱਚ ਸਾਬਤ ਕਰ
ਦਿਖਾਇਆ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,
ਭੈਣੀ ਸਾਹਿਬ ਦੇ ਵਿਦਿਆਰਥੀਆਂ ਨੇ। ਉਨਾਂ ਦੇ ਅੰਦਰੋਂ
ਵਿਗਿਆਨਕ ਰੁਚੀ ਨੂੰ ਬਾਹਰ ਕੱਢਣ ਲਈ ਸਕੂਲ ਦੇ
ਵਿਗਿਆਨ ਅਧਿਆਪਕਾ ਸ਼੍ਰੀ ਮਤੀ ਸੁਖਵਿੰਦਰ ਕੌਰ ਅਤੇ
ਸ.ਪਰਮਿੰਦਰ ਸਿੰਘ ਵੱਲੋਂ ਸਾਇੰਸ ਮੇਲੇ ਦਾ ਆਯੋਜਨ ਕੀਤਾ
ਗਿਆ। ਇਸ ਵਿਚ ਵਿਦਿਆਰਥੀਆਂ ਨੇ ਵੱਖ ਵੱਖ ਸਾਇੰਸ ਦੇ
ਸਿਧਾਂਤਾਂ ਤੇ ਅਧਾਰਿਤ ਵੱਖ ਵੱਖ ਸਥਿਰ ਅਤੇ ਗਤੀਸ਼ੀਲ
ਮਾਡਲ ਬਣਾਏ ਹੋਏ ਸਨ।ਜਦੋਂ ਸਕੂਲ ਪ੍ਰਿੰਸੀਪਲ ਸ਼੍ਰੀ ਮਤੀ
ਵਰਿੰਦਰ ਕੌਰ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ਼੍ਰੀ
ਮਤੀ ਰਜਿੰਦਰ ਕੌਰ ਪੰਨੂੰ ਅਤੇ ਸਕੂਲ ਸਟਾਫ ਸਮੇਤ ਮੇਲਾ
ਦੇਖਣ ਆਏ,ਤਾਂ ਇਨ੍ਹਾਂ ਵਿਦਿਆਰਥੀਆਂ ਨੇ ਆਪੋ ਆਪਣੇ
ਮਾਡਲਾਂ ਦੀ ਵਿਆਖਿਆ ਕੀਤੀ।ਅਤੇ ਪੁੱਛੇ ਗਏ ਸਵਾਲਾਂ ਦੇ
ਤਸੱਲੀਬਖਸ਼ ਜਵਾਬ ਵੀ ਦਿੱਤੇ। ਇਸ ਸਮੇ ਲੈਕ.ਪਰਦੀਪ
ਸਿੰਘ ਸੈਣੀ, ਲੈਕ.ਨਿਰਭੈ ਸਿੰਘ,ਲੈਕ .ਅਸ਼ੋਕ ਕੁਮਾਰ ,
ਲੈਕ. ਸ਼੍ਰੀ ਮਤੀ ਪਾਲ ਰਾਣੀ ਅਤੇ ਸ.ਜਸਵਿੰਦਰ ਸਿੰਘ ਰੁਪਾਲ
ਵੀ ਹਾਜ਼ਰ ਸਨ। ਸਾਇੰਸ ਵਿਸ਼ੇ ਦੇ ਬਲਾਕ-ਮੈਂਟਰ ਸ਼੍ਰੀ ਵਰਿੰਦਰ
ਕੁਮਾਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਸਨ।ਵਿਦਿਆਰਥੀਆਂ ਨੇ
ਖੂਬ ਅਨੰਦ ਮਾਣਿਆ।

LEAVE A REPLY

Please enter your comment!
Please enter your name here