ਕਲਾ ਕਿਸੇ ਵੀ ਤਰਾਂ ਦੀ ਹੋਵੇ ਕਲਾ ਨਾਲ ਪਿਆਰ ਕਰਨ ਵਾਲਾ ਆਪਣੇ ਅੰਦਰਲੇ ਕਲਾਕਾਰ ਨੂੰ ਇੱਕ ਦਿਨ ਜਗ੍ਹਾ ਹੀ ਲੈੰਦਾ। ‘ਹਰਜੋਤ’ ਦਾ ਜਨਮ ਜਿਲਾ ਹੁਸ਼ਿਆਰਪੁਰ ਚ’ ਟਾਂਡਾ ਉੜਮੁੜ ਨੇੜੇ ਪੈੰਦੇ ਪਿੰਡ (ਮਸੀਤਪਲਕੋਟ) ਵਿਖੇ ਪਿਤਾ ਜਗਦੀਸ਼ ਸਿੰਘ ਮਾਤਾ ਜਸਵੰਤ ਕੌਰ ਦੇ ਘਰ ਹੋਇਆ। ਨਿੱਕੇ ਹੁੰਦਿਆਂ ਤੋਂ ਹੀ ਕੁਝ ਨਾ ਕੁਝ ਬਣ ਕੇ ਦਿਖਾਉਣ ਦੀ ਦਿਲ ਚ ਰੀਜ ਸੀ ਏਸੇ ਕਰਕੇ ਹਰਜੋਤ ਅੱਜ ਦੁਨੀਆਂ ਦੇ ਕੋਨੇ ਕੋਨੇ ਜਾਣਿਆ ਜਾਂਦਾ ਹੈ। ਦੂਰਸ਼ਨ ਜਲੰਧਰ ਤੇ ਜਦ ਕੋਈ ਸਭਿਆਚਰਕ ਪ੍ਰੋਗਰਾਮ “ਹਰਜੋਤ” ਨੇ ਵੇਖਣਾ ਤਾਂ ਟੀ ਵੀ ਚ ਭੰਗੜਾ ਪੈੰਦਾ ਵੇਖ ਹਰਜੋਤ ਨੂੰ ਵੀ ਅਲਗ ਜਿਹੀ ਖਿੱਚ ਜਿਹੀ ਮਹਿਸੂਸ ਹੋਣੀ ਕਿ ਕਿਤੇ ਮੈਂ ਵੀ ਇਨਾਂ ਗੱਭਰੂਆਂ ਵਾਂਗ ਸਟੇਜਾਂ ਤੇ ਆਵਾਂਗਾ। ਅਜਿਹੇ ਹੀ ਰੰਗ ਵਿਖਾਏ ਹਰਜੋਤ ਦੀ ਭੰਗੜੇ ਦੇ ਖੇਤਰ ਚ ਕੀਤੀ ਮਿਹਨਤ ਨੇ। ਦਸਵੀਂ ਤੱਕ ਦੀ ਪੜਾਈ ਨੇੜਲੇ ਪਿੰਡ (ਕੰਧਾਲਾ ਸ਼ੇਖਾਂ) ਤੋਂ ਕੀਤੀ। ਜਿਥੇ ਹਰਜੋਤ ਦੇ ਮਾਤਾ ਜੀ ਵੀ ਡਰਾਂਇੰਗ ਦੇ ਅਧਿਆਪਕ ਸਨ। ਜਿਕਰਯੋਗ ਹੈ ਕਿ ਉੱਘੇ ਗੀਤਕਾਰ “ਹਰਵਿੰਦਰ ਉਹੜਪੁਰੀ” ਜੀ ਵੀ ਹਰਜੋਤ ਦੇ ਮਾਤਾ ਜੀ ਦੇ ਵਿਦਿਆਰਥੀ ਰਿਹ ਚੁੱਕੇ ਹਨ।


‘ਹਰਜੋਤ’ ਨੇ ਗੌਰਮਿੰਟ ਕਾਲਜ ਟਾਂਡਾ ਤੋਂ ਗਰੈਜੂਏਸ਼ਨ ਕਰਦੇ ਸਮੇਂ ਵੱਡੀਆਂ ਸਟੇਜਾਂ ਤੇ ਮੱਲਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ। ਭੰਗੜੇ ਦੇ ਨਾਮਵਾਰ ਉਸਤਾਦ “ਸ਼੍ਰੀ ਬੰਸੀ ਲਾਲ” ਤੋਂ ਹਰਜੋਤ ਨੇ ਭੰਗੜਾ ਸਿੱਖਿਆ।ਪਹਿਲੀ ਸਟੇਜ ਉਸਤਾਦ “ਦੇਸ ਰਾਜ” ਜੀ ਨਾਲ ਜਲੰਧਰ ਵਿਖੇ ਲਗਾਈ । ਟਾਂਡਾ ਕਾਲਜ ਦੀ ਭੰਗੜਾ ਟੀਮ 1997-98 ਚ ਹਰ ਪਾਸੇ ਚਰਚਾ ‘ਚ ਆਉਣ ਲੱਗੀ। 1998 ਚ ਇਹਨਾਂ ਦੀ ਟੀਮ ਨੇ ਯੂਥ ਫੈਸਟੀਵਲ ‘ਚ’ ਦੂਜਾ ਸਥਾਨ (ਗੜਦੀਵਾਲ)ਤੋਂ ਹਾਸਿਲ਼ ਕੀਤਾ । 2004 ਚ’ ਜਿਲ੍ਹੇ ਹੁਸ਼ਿਆਰਪੁਰ ਤੋਂ “ਜਿਲਾ ਪੱਧਰੀ ਅਵਾਰਡ” ਨਹਿਰੂ ਯੁਵਾ ਕੇੰਦਰ ਤੋਂ ਮਿਲਿਆ। ਇਨੀਂ ਦਿਨੀ ਹਰਜੋਤ ਦੇ ਭੰਗੜੇ ਦੀ ਹਰ ਪਾਸੇ ਚਰਚਾ ਹੋਣ ਲੱਗੀ।” ਸਟੇਟ ਬੈਂਕ ਆਫ ਇੰਡੀਆ” ਦੇ ਭੰਗੜਾ ਮੁਕਾਬਲਿਆਂ ਚ ਹਰਜੋਤ ਦੀ ਮਿਹਨਤ ਸਦਕਾ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ। ਉਸ ਤੋਂ ਬਾਅਦ ‘ਹਰਜੋਤ’ ਨੇ ਲਗਾਤਰ ਪੰਜ ਸਾਲ ‘ਨਹਿਰੂ ਯੁਵਾ ਕੇਂਦਰ’ ਦੀ ਟੀਮ ਚ ਭੰਗੜਾ ਪਾਇਆ।ਜਿਸ ਟੀਮ ਦੇ “ਬਿੱਲਾ ਭਾਜੀ” ਕੋਚ ਰਹੇ ਤੇ ਢੋਲੀ ਮਿਹਰ ਚੰਦ ਹੁੰਦਾ ਸੀ। ਭਾਰਤ ਦੀ ਆਜ਼ਾਦੀ ਦੇ 50ਵੀਂ ਵਰ੍ਹੇਗੰਡ ਮੌਕੇ ਹੋਏ ਭੰਗੜਾ ਮੁਕਾਬਲਿਆਂ ਚ ‘ਹਰਜੋਤ’ ਹੋਣਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ।ਜਲੰਧਰ ਦੂਰਦਰਸ਼ਨ ਦੀ ਸਟੇਜ ਅਤੇ ਬਹੁਤ ਸਾਰੇ ਚੋਟੀ ਦੇ ਕਲਾਕਾਰਾਂ ਨਾਲ ਵੀ “ਹਰਜੋਤ” ਨੂੰ ਭੰਗੜਾ ਪਾਉਣ ਦਾ ਮੌਕਾ ਮਿਲਿਆ। ਪਿਛਲੇ ਇੱਕ ਦਹਾਕੇ ਤੋਂ ਰੁਜ਼ਗਾਰ ਦੀ ਭਾਲ ਚ ਆਏ ਪਰਿਵਾਰ ਸਮੇਤ ਇਟਲੀ ਰਹਿ ਰਹੇ ‘ਹਰਜੋਤ’ ਦੀਆਂ ਉਸ ਸਮੇਂ ਨੂੰ ਯਾਦ ਕਰਕੇ ਅੱਜ ਵੀ ਅੱਖਾਂ ਨਮ ਹੋ ਜਾਂਦੀਆਂ ਨੇ । ਪੰਜਾਬ ਦਾ ਲੋਕ ਨਾਚ ਭੰਗੜਾ “ਹਰਜੋਤ” ਦੀ ਅੱਡੀ ਨੂੰ ਅੱਜ ਵੀ ਟੀ ਵੀ ਰੇਡੀਓ ਤੇ ਵੱਜਦੇ ਢੋਲ ਦੀ ਤਾਲ ਤੇ ਨੱਚਣ ਨੂੰ ਮਜਬੂਰ ਕਰ ਦਿੰਦਾ ਹੈ।ਦਿਲ ਚ ਪੰਜਾਬ ਵਸਾ ਕੇ ਸੱਤ ਸਮੁੰਦਰੋਂ ਪਾਰ ਬੈਠੇ “ਹਰਜੋਤ “ਨੂੰ ਰੱਬ ਇਸੇ ਤਰਾਂ ਚੜਦੀ ਕਲਾ ‘ਚ’ ਰੱਖੇ।

LEAVE A REPLY

Please enter your comment!
Please enter your name here