25 ਦਸੰਬਰ,1927 ਵਾਲੇ
ਦਿਨ ਬਾਬਾ ਸਹਿਬ ਡਾ਼ ਭੀਮ ਰਾਓ
ਅੰਬੇਡਕਰ ਜੀ ਨੇਂ ਭਰੀ ਸਭਾ ਵਿੱਚ
ਸੂਦਰਾਂ ਤੇ ਗੁਲਾਮੀ ਦੀਆਂ ਪਬੰਦੀਆ
ਲਾਉਣ ਵਾਲੇ ਮਨੂ ਦੇ ਕਾਲੇ ਗ੍ਰੰਥ
ਮਨੁਸਮ੍ਰਿਤੀ ਨੂੰ ਅੱਗ ਵਿੱਚ ਸਾੜਕੇ
ਮਜਲੂਮਾਂ ਦੀ ਆਜਾਦੀ ਦਾ ਵਿਗਲ
ਵਜਾਇਆ !
——————————

ਜਿਸ ਵਿੱਚ ਮਜਲੂਮਾਂ ਉੱਤੇ,
ਲਾਏ ਫਤਬੇ ਅਣਮਨੁੱਖੇ !!
ਲਾਕੇ ਬੰਦਸ਼ਾ, ਰੋਕਾਂ ਟੋਕਾਂ,
ਹੱਕਾਂ ਤੋਂ ਮਹਿਰੂਮ ਸੀ ਰੱਖੇ !!
ਜਾਤਾ ਦੇ ਵਿੱਚ ਵੰਡਕੇ,
ਕੀਤੇ ਊਚ-ਨੀਚ ਇਨਸਾਨ !!
ਮਨੂਸਿਮ੍ਰਿਤੀ ਹੈ ਜਿਸਦਾ ਨਾਮ ,
ਜਲਾਕੇ ਮਨੂੰਏ ਦਾ ਅਵਿਧਾਨ !!
ਬਣਾਕੇ ਹੱਕਾਂ ਦਾ ਸਵਿਧਾਨ,
ਭੀਮ ਨੇ ਕੀਤਾ ਕੰਮ ਮਹਾਨ !!

ਬੰਨ੍ਹ ਕੇ ਛਾਪੇ ਪਿੱਠਾਂ ਪਿੱਛੇ,
ਕੰਨੀ ਪਾਏ ਜਿਸਨੇ ਸਿੱਕੇ !!
ਖੂਹਾਂ ਟੋਬਿਆਂ ਉੱਤੇ ਜਾਕੇ,
ਲੋਕਾਂ ਪਾਣੀ ਪੀਣ ਨਾ ਦਿੱਤੇ !!
ਸ਼ੂਦਰਾਂ ਦੀ ਕੱਟੀ ਜੁਬਾਨ,
ਨਾਮ ਜੋ ਲੈ ਲੈਂਦੀ ਭਗਵਾਨ !!
ਮਨੂਸਿਮ੍ਰਿਤੀ ਹੈ ਜਿਸਦਾ ਨਾਮ ,
ਜਲਾਕੇ ਮਨੂੰਏ ਦਾ ਅਵਿਧਾਨ !!
ਬਣਾਕੇ ਹੱਕਾਂ ਦਾ ਸਵਿਧਾਨ,
ਭੀਮ ਨੇ ਕੀਤਾ ਕੰਮ ਮਹਾਨ !!

ਲਿਖ ਕੇ ਗ੍ਰੰਥ ਮੰਨੂ ਨੇ ਕਾਲਾ,
ਲਾਇਆ ਆਜ਼ਾਦੀ ਉੱਤੇ ਤਾਲਾ !!
ਅਤਿਆਚਾਰਾਂ ਦੀ ਜੋ ਜੜ੍ਹ ਸੀ
ਕਰਿਆ ਮਨੂੰ ਦਾ ਘਾਲਾ-ਮਾਲਾ !!
ਅੱਗ ਵਿੱਚ ਸੱਟਿਆ ਭੀਮ ਨੇਂ ਫਾੜਕੇ,
ਜ਼ੁਲਮ-ਗੁਲਾਮੀ ਦਾ ਸੁਲਤਾਨ !!
ਮਨੂਸਿਮ੍ਰਿਤੀ ਹੈ ਜਿਸਦਾ ਨਾਮ ,
ਜਲਾਕੇ ਮਨੂੰਏ ਦਾ ਅਵਿਧਾਨ !!
ਬਣਾਕੇ ਹੱਕਾਂ ਦਾ ਸਵਿਧਾਨ,
ਭੀਮ ਨੇ ਕੀਤਾ ਕੰਮ ਮਹਾਨ !!

ਜਾਤਾਂ-ਪਾਤਾਂ ਦਾ ਜੋ ਨਾਂ ਏ,
ਮਨੁਸਮ੍ਰਿਤੀ ਹੀ ਇਸਦੀ ਮਾਂ ਏ !!
ਵੰਡੀਆਂ ਲੋਕਾਂ ਦੇ ਵਿੱਚ ਪਾਕੇ,
ਕੀਤਾ ਜਿਸਨੇ ਤਾਂਹ-ਉਠਾਂਹ ਏ !!
ਘਰ ਰੱਬ ਦੇ ਨਹੀਂ “ਫਿਰੋਜ਼ਪੁਰੀ”,
ਕੋਈ ਜਾਤਾਂ ਵਾਲਾ ਨਿਸ਼ਾਨ !!
ਮਨੂਸਿਮ੍ਰਿਤੀ ਹੈ ਜਿਸਦਾ ਨਾਮ ,
ਜਲਾਕੇ ਮਨੂੰਏ ਦਾ ਅਵਿਧਾਨ !!
ਬਣਾਕੇ ਹੱਕਾਂ ਦਾ ਸਵਿਧਾਨ,
ਭੀਮ ਨੇ ਕੀਤਾ ਕੰਮ ਮਹਾਨ !!

LEAVE A REPLY

Please enter your comment!
Please enter your name here