“ਮਨੁੱਖੀ ਹੱਕਾਂ ਲਈ ਸਹੀਦੀ ਦੇਣ ਵਾਲੇ ਭਾਈ ਜਸਵੰਤ ਸਿੰਘ ‘ਖਾਲੜਾ’ ਜੀ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਜੀ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਹਨ। ਬੀਬੀ ਜੀ ਲੰਮੇ ਸਮੇਂ ਤੋਂ ਮਨੁੱਖੀ ਹੱਕਾਂ ਲਈ ਲੜ੍ਹ ਰਹੇ ਹਨ , ਸਮੁੱਚੇ ਪਰਿਵਾਰ ਨੇ ਤਨ – ਮਨ ਨਾਲ ਪੰਥ ਦੀ ਸੇਵਾ ਕੀਤੀ ਹੈ, ਬੀਬੀ ਜੀ ਨੇ ਕਦੇ ਜਾਲ਼ਮਾ ਅੱਗੇ ਗੋਡੇ ਨਹੀਂ ਟੇਕੇ ਸਗੋਂ ਹਮੇਸਾ ਸੱਚ – ਹੱਕ ਦੀ ਗੱਲ ਕੀਤੀ ਹੈ। ਅਦਾਲਤਾਂ ਵਿੱਚ ਕਈ ਸਾਲ ਚੱਕਰ ਕੱਟੇ ਹਨ ,ਦੋ ਬੱਚਿਆਂ ਦੀ ਮਾਂ ਬੀਬੀ ਖਾਲੜਾ ਇੱਕ ਸੂਝਵਾਨ , ਨਿਰਪੱਖ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਨ ਵਿਸ਼ਵਾਸ ਕਰਨ ਵਾਲੇ ਹਨ,ਉਹਨਾਂ ਨੇ ਕਦੇ ਪੰਥ ਕੋਲੋਂ ਕਦੇ ਵੀ ਆਪਣੇ ਲਈ ਕੁਝ ਮੰਗਿਆਂ ਨਹੀਂ ਜੇ ਮੰਗਿਆਂ ਤਾ ਮਨੁੱਖਤਾ ਲਈ ਮੰਗਿਆਂ ਕਿ ਸਾਡਾ ਸਾਥ ਦਿਉ ਤਾਂ ਕਿ ਪਾਰਲੀਮੈਂਟ ਰਾਹੀਂ ਜਾਂ ਕਿਸੇ ਵੀ ਜ਼ਰੀਏ ਆਉਣ ਵਾਲ਼ੀਆਂ ਨਸਲਾਂ ਤੱਕ ਸੱਚਾਈ ਤਾਂ ਪੁਚਾਈ ਜਾਵੇ ਕਿ ਕਿਵੇਂ ਮਨੁੱਖਤਾ ਲਈ ਲੜਣ ਵਾਲਾ ਪੱਚੀ ਹਜ਼ਾਰ ਜਵਾਨ ਪੁੱਤਾਂ ਦੀਆਂ ਲਾਸ਼ਾਂ ਲੱਭਦਾ ਲੱਭਦਾ ਖ਼ੁਦ ਇੱਕ ਲਾਸ ਹੋ ਗਿਆ ਕਿਵੇਂ ਸਾਡੇ ਬੇਗੁਨਾਹ ਭਰਾਵਾਂ ਤੇ ਅੱਤਿਆਚਾਰ ਹੋ ਰਹੇ ਹਨ ਕਿਵੇਂ ਪੰਜਾਬ ਦਿਨੋ -ਦਿਨ ਨਿਗਾਰ ਵੱਲ ਜਾ ਰਿਹਾ,ਬੰਦੀ ਸਿੰਘ ਰਿਹਾਅ ਨਹੀਂ ਹੋ ਰਹੇ , ਇੰਨਾਂ ਵਿਸਿਆ ਬਾਰੇ ਜੇ ਕੋਈ ਬੋਲ ਸਕਦਾ ਜਾਂ ਕੋਈ ਸੁਧਾਰ ਕਰ ਸਕਦਾ ਤਾਂ ਉਹ ਸਿਰਫ ਬੀਬੀ ਖਾਲੜਾ ਜੀ ਹਨ ।” ਭਾਈ ਪ੍ਰਗਟ ਸਿੰਘ ਮੋਗਾ ਜੀਂ ਨੇ ਉਪਰੋਕਤ ਸ਼ਬਦ ਕਹੇ ।
ਉਨਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਤੇ ਕਿਹਾ ਕਿ ਆਓ ਸਾਰੇ ਰਲ – ਮਿਲ ਕਿ ਬੀਬੀ ਖਾਲੜਾ ਜੀ ਮਾਣ ਵਧਾਈਏ ਉਨ੍ਹਾਂ ਦਾ ਸਿਰ ਸੁੱਚਾ ਕਰੀਏ ।ਸਮੁੱਚੇ ਪੰਥ ਦਾ ਮਾਣ ਵਧਾਈਏ ਉਨਾਂ ਨੂੰ ਕਾਮਯਾਬ ਕਰੀਏ ।।

LEAVE A REPLY

Please enter your comment!
Please enter your name here