ਅੱਛੇ ਦਿਨਾ ਦਾ ਸੁਣ ਨਾਅਰਾ ਜੋ ਤੁਰੇ ਸੀ ਨਾਲ ਥੋਡੇ 
ਲੋਕ ਲੱਗੇ ਨੇ ਪੈਰ ਪਿਛਾਂਹ ਖਿਸਕਾਉਣ ਜੀ।
ਤੁਸੀ ਕੀਤੀ ਨੋਟਬੰਦੀ ਲੋਕਾ ਨੇ ਝੱਲੀ ਬਹੁਤ ਤੰਗੀ
ਲੰਘੇ ਦਿਨ ਲੋਕਾ ਨੂੰ ਡਰਾਈ ਜਾਣ ਜੀ।
ਅੱਛੇ ਦਿਨਾ ਨੇ ਜਨਤਾ ਦੇ ਕੱਢੇ ਰਗੜ ਬਾਲੇ
ਇਹੋ ਜਿਹੇ ਅੱਛੇ ਦਿਨ ਕਦੇ ਨਾ ਆਉਣ ਜੀ।
ਜੀ ਐੱਸ ਟੀ ਨਾਲ ਹੋਇਆ ਬਜਾਰੂ ਸਮਾਨ ਮਹਿੰਗਾ
ਮਹਿੰਗੀ ਖਾਦ ਕਿਸਾਨਾ ਨੂੰ ਲੱਗੀ ਏ ਡਰਾਉਣ ਜੀ।
ਛੜੇ ਹੁੰਦੇ ਤਾ ਕਰਦੇ ਖੂਬ ਮੌਜਾ ਵਿਆਹ ਦਾ ਲੱਡੂ ਖਾ ਕੇ
ਕਈ ਹੁਣ ਲੱਗ ਪਏ ਨੇ ਪਛਤਾਉਣ ਜੀ।
ਕਦੇ ਸਾਥੋ ਵੀ ਪੁੱਛੋ ਕੀ ਹੈ ਸਾਡੇ ਮਨ ਅੰਦਰ ਹਰ ਵਾਰੀ
ਆਉਦੇ ਹੋ ਆਪਣੇ ਮਨ ਕੀ ਬਾਤ ਸੁਣਾਉਣ ਜੀ।
ਬੜੀਆ ਉਮੀਦਾ ਨਾਲ 14 ਚੋ ਤੁਹਾਨੂੰ ਲੋਕਾ ਵੋਟ ਪਾਈ
ਹੋਇਆ ਨਹੀ ਜਨਤਾ ਨਾਲ ਪੂਰਾ ਇਨਸਾਫ ਜੀ।
ਇਕੋ ਵਾਰ ਵਿੱਚ ਹੀ ਅੱਛੇ ਦਿਨਾ ਤੋ ਬੁਰਜ ਵਾਲਿਆ
ਹੋਈ ਤੌਬਾ 2019 ਚੋ ਕਰ ਦਿਉ ਜਨਤਾ ਨੂੰ ਮਾਫ ਜੀ।

LEAVE A REPLY

Please enter your comment!
Please enter your name here