ਮੁਕੰਦਪੁਰ (ਕੁਲਦੀਪ ਬੰਗਾ) ਪਿੰਡ ਗਹਿਲ ਮਜ਼ਾਰੀ ਵਿਖੇ ਮੰਦਿਰ ਮਾਈ ਗੈਲੀ ਪ੍ਰਬੰਧਕ ਕਮੇਟੀ, ਐਨ ਆਰ ਆਈਜ, ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਵਿਸ਼ਾਲ ਭੰਡਾਰਾ (ਜੱਗ) ਤੇ ਜਗਰਾਤਾ ਕਰਵਾਇਆ ਗਿਆ। ਇਸ ਮੌਕੇ ਵਿਧੀਬੱਧ ਤਰੀਕੇ ਨਾਲ ਝੰਡੇ ਦੀ ਰਸਮ, ਹਵਨ ਜੱਗ ਤੇ ਕੰਜਕ ਪੂਜਨ ਉਪਰੰਤ ਮਹਾਮਾਈ ਦਾ ਵਿਸ਼ਾਲ ਭੰਡਾਰਾ (ਜੱਗ) ਸਾਰਾ ਦਿਨ ਸੰਗਤਾਂ ਨੂੰ ਵਰਤਾਇਆ ਗਿਆ। ਇਸ ਮੌਕੇ ਸੰਗਤਾਂ ਵਲੋਂ ਮਹਾਂਮਾਈ ਦੇ ਭਜਨ ਗਾ ਕੇ ਖੁਸ਼ੀ ਦਾ ਇਜਹਾਰ ਕੀਤਾ। ਰਾਤ ਨੂੰ ਸੁੰਦਰ ਪੰਡਾਲ ‘ਚ ਵੱਖ-ਵੱਖ ਦੇਵੀ-ਦੇਵਤਿਆਂ ਦੀਆਂ ਮਨਮੋਹਕ ਮੂਰਤੀਆਂ ਸਜਾਈਆਂ ਗਈਆਂ। ਇਸ ਮੌਕੇ ਭਜਨ ਮੰਡਲੀ ਮਹੰਤ ਨਰਿੰਦਰ ਕੁਮਾਰ ਫਗਵਾੜੇ ਵਾਲੇ ਨੇ ਤਾਰਾ ਰਾਣੀ ਦੀ ਕਥਾ ਸੁਣਾਈ, ਗਾਇਕ ਹਰਪ੍ਰੀਤ ਅਨਾੜੀ ਉਪਰੰਤ ਪੰਜਾਬ ਦੇ ਮਸ਼ਹੂਰ ਗਾਇਕ ਫਿਰੋਜ ਖਾਨ ਨੇ ਮਹਾਂ ਮਾਈਆਂ ਭੇਂਟਾਂ ਗਾ ਕੇ ਸੰਗਤਾਂ ਨੂੰ ਝੂਮਣ ਲਾਇਆ। ਪਿੰਡ ਭਾਰਾਪੁਰ ਦੀਆਂ ਸੰਗਤਾਂ ਨੇ ਵਿਸ਼ੇਸ਼ ਤੌਰ ਪੁੱਜ ਕੇ ਰੌਣਕ ਨੂੰ ਚਾਰ ਚੰਨ ਲਾਏ। ਇਸ ਮੌਕੇ ਕਮੇਟੀ ਪ੍ਰਧਾਨ ਸੁੱਚਾ ਸਿੰਘ, ਚੇਅਰਮੈਨ ਚਰਨਜੀਤ ਸਿੰਘ ਝੱਜ, ਮੱਖਣ ਸਿੰਘ, ਕੁਲਦੀਪ ਸਿੰਘ ਝੱਜ, ਕੁਲਵੀਰ ਸਿੰਘ ਝੱਜ, ਅਮਰਜੀਤ ਸਿੰਘ ਚੋਟ, ਕੁਲਵੀਰ ਸਿੰਘ ਪੰਚ, ਜਗਦੀਸ਼ ਲਾਲ, ਚੂਹੜ ਰਾਮ ਪੰਚ, ਨਰਿੰਦਰ ਕੁਮਾਰ, ਗੁਰਮੁੱਖ ਰਾਮ, ਪਰਮਿੰਦਰ ਕੁਮਾਰ, ਜਸਕਰਨ ਸਿੰਘ, ਲਖਵੀਰ ਸਿੰਘ, ਹੁਸਨ ਲਾਲ, ਬਲਜਿੰਦਰ ਕੁਮਾਰ, ਤਰਸੇਮ ਸਿੰਘ ਝੱਜ, ਹਰੀ ਰਾਮ, ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਪਿੰਡ ਵਾਸੀ ਹਾਜਰ ਸਨ।

LEAVE A REPLY

Please enter your comment!
Please enter your name here