ਹੋਵੇ ਹਿੱਕ ਉੱਤੇ ਵਾਰ,
ਬੰਦਾ ਨਹੀਓ ਹਾਰਦਾ,
ਲੱਗੇ ਵੈਰੀਆਂ ਤੋਂ ਫੱਟ,
ਹੱਸ ਕੇ ਸਹਾਰਦਾ
ਦਗੇਬਾਜ ਬਣ ਜਾਵੇ
ਜਦੋਂ ਖੂਨ ਪਰਿਵਾਰ ਦਾ
ਬੜਾ ਦੁੱਖ ਲੱਗੇ “ਦਿਆਲ”
ਜਦੋਂ ਆਪਣਾ ਹੀ ਮਾਰਦਾ
———————-
ਛੋਟੀ ਭੈਣ ਦੀ ਖਾਤਿਰ ਲੜਕੇ,
ਪਰ ਨਾਰੀ ਦੀ ਇੱਜਤ ਕਰਕੇ,
ਅਦਰਸ਼ਾਂ ਦੀ ਹਾਮੀ ਭਰਕੇ,
ਅਣਖ ਦੀ ਖਾਤਿਰ ਮਰਿਆ,
ਯੋਧਾ ਅਮਰ ਕਹਾਉਂਦਾ ਏ !!
*ਅਣਖੀ,ਮਰਦ,ਦਲੇਰ,ਸੂਰਮਾਂ
ਮਹਾਤਮਾ ਰਾਵਣ ਅਖਵਾਉਂਦਾ ਏ*

ਜੇਕਰ ਅਣਖ ਨੂੰ ਕੋਈ ਟਿਕਾਵੇ,
ਭੈਣ ਦੀ ਇੱਜਤ ਤੇ ਗੱਲ ਆਵੇ,
ਦੁੱਖ ਜਦ ਆਕੇ ਭੈਣ ਸੁਣਾਵੇ,
ਭਰਾ ਕਿਵੇਂ ਕੋਈ ਜਰ ਸਕਦਾ,
ਗੁੱਸਾ ਸਭ ਨੂੰ ਆਉਦਾ ਏ !!
*ਅਣਖੀ,ਮਰਦ,ਦਲੇਰ,ਸੂਰਮਾਂ
ਮਹਾਤਮਾ ਰਾਵਣ ਅਖਵਾਉਂਦਾ ਏ*

ਨਾਰੀ ਭਾਵੇਂ ਚੁੱਕ ਲਿਆਇਆ,
ਸੁੰਦਰ ਬਗੀਚੇ ਵਿੱਚ ਬਿਠਾਇਆ,
ਸਾਰਾ ਸੁੱਖ ਆਰਾਮ ਪਹੁੰਚਾਇਆ,
ਅੱਖ ਰੱਖੀ ਕਦੇ ਨਾਂ ਮੈਲੀ,
ਉਹ ਕਦੇ ਹੱਥ ਨਾਂ ਲਾਉਂਦਾ ਏ !!
*ਅਣਖੀ,ਮਰਦ,ਦਲੇਰ,ਸੂਰਮਾਂ,
ਮਹਾਤਮਾ ਰਾਵਣ ਅਖਵਾਉਂਦਾ ਏ*

ਉਹ ਤਾਂ ਏਡਾ ਸੀ ਬਲਕਾਰੀ,
ਜਿਸਤੋਂ ਡਰਦੀ ਦੁਨੀਆ ਸਾਰੀ,
ਪੈਂਦਾ ਸਾਰਿਆ ਤੇ ਸੀ ਭਾਰੀ,
ਨਹੀਂ ਕਦੇ ਮਾਰਿਆਂ ਮਰਦਾ,
ਭਰਾ ਹੀ ਕਤਲ ਕਰਾਉਂਦਾ ਏ !!
*ਅਣਖੀ,ਮਰਦ,ਦਲੇਰ,ਸੂਰਮਾਂ
ਮਹਾਤਮਾ ਰਾਵਣ ਅਖਵਾਉਂਦਾ ਏ*

ੳਸਦੀ ਵਿੱਦਿਆ ਦਾ ਸੀ ਜਾਦੂ,
ਸਮਾਂ ਤੋਲਿਆ ਵਿੱਚ ਤਰਾਜੂ,
ਕੀਤਾ ਸਮਾਂ-ਕਾਲ ਵੀ ਕਾਬੂ,
ਲੰਕੋਦਾ ਯੰਤਰ ਦੁਨੀਆਂ ਨੂੰ,
ਜਿਹੜਾ ਮਾਪ ਸਿਖਾਉਂਦਾ ਏ !!
*ਅਣਖੀ,ਮਰਦ,ਦਲੇਰ,ਸੂਰਮਾਂ,
ਮਹਾਤਮਾ ਰਾਵਣ ਅਖਵਾਉਂਦਾ ਏ*

ਹਰ ਵਾਰ ਨੇਂ ਬੁੱਤ ਬਣਾਉਂਦੇ,
ਹਰ ਸਾਲ ਹੀ ਲੋਕ ਜਲਾਉਂਦੇ,
ਹਰ ਸਾਲ ਨੇਂ ਅੱਗਾਂ ਲਾਉਂਦੇ,
ਹਰ ਵਾਰੀ ਅੰਤ ਨੇਂ ਕਰਦੇ,
“ਦਿਆਲ” ਉਹ ਮੁੜਕੇ ਜਿਉਂਦਾ ਏ !!
*ਅਣਖੀ,ਮਰਦ,ਦਲੇਰ,ਸੂਰਮਾਂ
ਮਹਾਤਮਾ ਰਾਵਣ ਅਖਵਾਉਂਦਾ ਏ*

LEAVE A REPLY

Please enter your comment!
Please enter your name here