ਉੜਾਪੜ(ਬੱਗਾ ਸੇਲਕੀਆਣਾ)ਸਮੁੱਚੀ ਮਾਨਵਤਾ ਦੀ ਭਲਾਈ ਲਈ ਇਸ ਧਰਤੀ ਤੇ ਅਨੇਕਾਂ ਰਹਿਬਰਾਂ ਨੇ ਜਨਮ ਲਿਆ ਪਰ ਸਾਡੇ ਸਮਾਜ ਨੂੰ ਉਚਾ ਚੁਕਣ ਹੋਰ ਕਿਸੇ ਦੇਵੀ ਦੇਵਤੇ ਨੇ ਉਹ ਕਾਰਜ ਨਹੀਂ ਕੀਤਾ ਜਿਸ ਮੇਰੇ ਪਿਛੜ ਚੁੱਕੇ ਸਮਾਜ ਨੂੰ ਬਰਾਬਰਤਾ ਦਾ ਦਰਜਾ ਦਵਾਇਆ ਹੋਵੇ ਅੱਜ ਸਾਡਾ ਮਾਣ ਨਾਲ ਸਿਰ ਉਚਾ ਹੋਇਆ ਕਿ ਸਾਡੀ ਬਰਾਦਰੀ ਦੇ ਮਹਾਨ ਰਹਿਬਰ ਸਤਿਗੁਰੂ ਰਵੀਦਾਸ ਮਹਾਰਾਜ ਜੀ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਯੁੱਗ ਪੁਰਸ਼ ਡਾ.ਭੀਮ ਰਾਓ ਅੰਬੇਡਕਰ ਜੀ ਹੋਏ ਹਨ ਜਿਨਾਂ ਦੀ ਕੁਰਬਾਨੀ ਸਦਕਾ ਅੱਜ ਅਸੀ ਉਸ ਮੁਕਾਮ ਤੇ ਪਹੁੰਚ ਚੁੱਕੇ ਹਾਂ ਜਿਥੇ ਦਾ ਅਸੀਂ ਸੁਪਨਾ ਵੀ ਨਹੀਂ ਲੈ ਸਕਦੇ ਸੀ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਮਿਸ਼ਨ ਨੂੰ ਪੂਰੀ ਤਰਾਂ ਸਮਰਪਿਤ ਪ੍ਰਸਿੱਧ ਗਾਇਕਾ ਰਜਨੀ ਠੱਕਰਵਾਲ ਨੇ ਇੱਕ ਧਾਰਮਿਕ ਸਮਾਗਮ ਤੋਂ ਬਾਦ ਗੱਲਬਾਤ ਦੋਰਾਨ ਕੀਤਾ ਰਜਨੀ ਨੇ ਆਖਿਆ ਕਿ ਇਨਾਂ ਮਹਾਨ ਰਹਿਬਰਾਂ ਨੇ ਆਪਣੀ ਜਿੰਦਗੀ ਦਾ ਕੀਮਤੀ ਸਮਾਂ ਸਮੁੱਚੇ ਸਮਾਜ ਨੂੰ ਹਰ ਪੱਖੌਂ ਮਜਬੂਤ ਕਰਨ ਲ਼ਈ ਆਪਣੇ ਪਰਿਵਾਰਾਂ ਦੀ ਪ੍ਰਵਾਹ ਕੀਤੇ ਬਿਨਾਂ ਸਾਡੌ ਖਾਤਰ ਕੁਰਬਾਨੀਆਂ ਦੇ ਕੇ ਉਸ ਸਮੇਂ ਦੀਆਂ ਮਨੂੰਬਾਦੀ ਸਰਕਾਰਾਂ ਨਾਲ ਮੱਥਾ ਲਾ ਕੇ ਸਾਨੂੰ ਜਿੰਦਗੀ ਜਿਊਣ ਦਾ ਅਸਲੀ ਰਸਤਾ ਦਿਖਾਇਆ ਜਿਸ ਰਸਤੇ ਉਪਰ ਅਸੀਂ ਹਿੱਕ ਤਾਣ ਕੇ ਬਿਨਾਂ ਭੈਅ ਦੇ ਅਸੀਂ ਤੁਰ ਰਹੇ ਹਾਂ ਉਨਾਂ ਦੇ ਅਹਿਸਾਨ ਅਸੀ ਕਿਸੇ ਵੀ ਕੀਮਤ ਤੇ ਅਦਾ ਨਹੀਂੰ ਕਰ ਸਕਦੇ ਉਨਾਂ ਸਮੁੱਚੇ ਸਮਾਜ ਨੂੰ ਅਪੀਲ ਕੀਤੀ ਕਿ ਸਾਡਾ ਫਰਜ ਬਣਦਾ ਹੈ ਕਿ ਇਸ ਤਰਾਂ ਦੇ ਮਹਾਨ ਰਹਿਬਰਾਂ ਦੇ ਜਨਮ ਦਿਹਾੜੇ ਬਿਨਾਂ ਭੇਦ ਭਾਵ ਦੇ ਰਲ ਮਿਲ ਕੇ ਮਨਾਉਣੇ ਚਾਹੀਦੇ ਅਗਰ ਅਸੀਂ ਇਨਾਂ ਮਹਾਨ ਕ੍ਰਾਂਤੀ ਕਾਰੀ ਸ਼ਖਸ਼ੀਅਤਾਂ ਨੂੰ ਤਨੋ ਮਨੋਂ ਸਲਾਨਾ ਪ੍ਰਕਾਸ਼ ਪੁਰਵ ਮਨਾਂਵਾਗੇ ਤੇ ਸਾਡੇ ਬੱਚਿਆਂ ਨੂੰ ਇਨਾਂ ਮਹਾਨ ਰਹਿਬਰਾਂ ਦੀਆਂ ਕੁਰਬਾਨੀਆਂ ਸੁਣ ਕੇ ਜਰੂਰ ਜਾਗਰੁਕ ਹੋਣਗੇ ਮੇਰਾ ਵੀ ਇਹੋ ਮਕਸਦ ਹੈ ਕਿ ਇਨਾਂ ਮਹਾਨ ਰਹਿਬਰਾਂ ਦੇ ਮਿਸ਼ਨ ਨੂੰ ਹਰ ਪਾਸੇ ਧਾਰਮਿਕ ਗੀਤਾਂ ਰਾਂਹੀ ਫੈਲਾਉਣ ਲਈ ਹਮੇਸ਼ਾਂ ਤੱਤਪਰ ਰਹਾਂਗੀ।
ਕੈਪਸ਼ਨ—-ਮਿਸ਼ਨਰੀ ਗਾਇਕਾ ਰਜਨੀ ਠੱਕਰਵਾਲ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।

LEAVE A REPLY

Please enter your comment!
Please enter your name here