ਅੱਜ ਮਹਿਲਾ ਦਿਵਸ ਹੈ | ਸਟੇਜਾਂ ਤੋਂ ਔਰਤ ਦੀ ਸਮਾਜ ਵਿਚ ਦਸ਼ਾ ਅਤੇ ਸਮਾਜ ਨੂੰ ਦੇਣ ਆਦਿ ਵਿਸ਼ਿਆਂ ‘ਤੇ ਲੰਬੇ ਚੌੜੇ ਭਾਸ਼ਣ ਦਿੱਤੇ ਜਾਣਗੇ | ਕਲਪਨਾਂ ਚਾਵਲਾ ਸਮੇਤ ਦੋ-ਚਾਰ ਕੁ ਮਹਿਲਾਵਾਂ ਦਾ ਜਿਕਰ ਕਰਕੇ ਇਹ ਸਾਬਿਤ ਕਰਨ ਦੀ ਕੋਸ਼ਿਸ ਕੀਤੀ ਜਾਵੇਗੀ ਕਿ ਔਰਤ ਨੇ ਬਹੁਤ ਤਰੱਕੀ ਕਰ ਲਈ ਹੈ |
ਭਾਰਤ ਵਰਗੇ ਦੇਸ਼ ਵਿਚ ਔਰਤ ਦੀ ‘ਦਸ਼ਾ ਕਿਸੇ ਤੋਂ ਗੁੱਝੀ ਨਹੀ ਹੈ |
ਔਰਤ ਦੀ ਮਾੜੀ ਦਸ਼ਾ ਲਈ ਔਰਤਾਂ ਹੀ ਜਿਆਦਾਤਰ ਜੁੰਮੇਵਾਰ ਹਨ | ਦਾਜ ਅਤੇ ਭਰੂਣ ਹੱਤਿਆ ਲਈ ਪਤੀ ਨਾਲੋਂ ਸੱਸ ਜਾਂ ਨਣਦ ਜਿਆਦਾ ਜੁੰਮੇਵਾਰ ਹੁੰਦੀਆਂ ਹਨ | ਵੇਸ਼ਵਾ ਅੱਡੇ ਜਾਂ ਚਕਲਾ ਘਰ ਜਿਆਦਾਤਰ ਔਰਤਾਂ ਹੀ ਚਲਾਉਂਦੀਆਂ ਹਨ | ਬਹੁਤ ਵਾਰ ਬਲਾਤਕਾਰ ਦੀਆਂ ਘਟਨਾਵਾਂ ਵਿਚ ਵੀ ਔਰਤਾਂ ਦਾ ਹੀ ਹੱਥ ਹੁੰਦਾ ਹੈ |
ਵਿਆਹ ਸ਼ਾਦੀਆਂ ਵਿਚ ‘ਸੁੱਖਿਆ’ ਔਰਤ ਹੀ ਪੜ੍ਹਦੀ ਹੈ ਜਿਸ ਵਿਚ ਪਤੀ ਸਹੁਰੇ ਸੱਸ ਆਦਿ ਦੇ ਹਰ ਹੁਕਮ ਅੱਗੇ ਅੱਖਾਂ ਮੁੰਦ ਕੇ ਸ਼ੀਸ ਝਕਾਉਣ ਦਾ ਫੁਰਮਾਨ ਸੁਣਾਇਆ ਜਾਂਦਾ ਹੈ |
ਔਰਤ ਨੂੰ ਆਪਣੀ ਦਸ਼ਾ ਸੁਧਾਰਨ ਲਈ ਖੁਦ ਹੀ ਉਪਰਾਲੇ ਕਰਨੇ ਹੋਣਗੇ | ਸਵੈ-ਸਿਖਿਅਤ ਹੋਣ ਦੇ ਨਾਲ ਨਾਲ ਆਰਥਿਕ ਤੌਰ ‘ਤੇ ਵੀ ਆਤਮ ਨਿਰਭਰ ਹੋਣਾ ਪਵੇਗਾ | ਸਟੇਜਾਂ ਸਜਾ ਕੇ ਲੰਬੇ ਚੌੜੇ ਭਾਸ਼ਣ ਦੇਣ ਨਾਲ ਜਾਂ ਸਾਲ ਵਿਚ ਇੱਕ ਦਿਨ ਮਹਿਲਾ ਦਿਵਸ਼ ਮਨਾਉਣ ਨਾਲ ਕੁਝ ਨਹੀਂ ਸੰਵਰੇਗਾ |

LEAVE A REPLY

Please enter your comment!
Please enter your name here