ਕਦੇ ਸੁਰਖੀ ਤੇ ਕਦੇ ਬਿੰਦੀ,

ਘੜੀ ਪਲ ਵੀ ਜੀਣ ਨਾ ਦਿੰਦੀ ,

ਮਾਡਰਨ ਜ਼ਮਾਨਾ ਕਹਿੰਦੀ,

ਗੱਲਾਂ ਛੱਡਦੇ ਸੰਨ ਸੰਤਾਲੀ ਦੀਆਂ,

ਬਨੇਰਿਆਂ ਤੇ ਦੀਵੇ ਬਾਲਣ ਲਈ

ਵੀ ਤੂੰ ਤਾਂ ਪੈਸੇ ਨਾ ਛੱਡੇੰ,

ਦੱਸ ਕਾਹਦੀਆਂ ਵਧਾਈਆਂ,

ਸਾਨੂੰ ੲਿਸ ਦੀਵਾਲੀ ਦੀਆਂ ?

‘ਮੇਡ ਇਨ ਇਟਲੀ’ ਪਰਸ ਹੋਵੇ,

ਕਹਿੰਦੀ ਜੁੱਤੀ ਹੋਵੇ ਅਰਮਾਨੀ ਦੀ,

ਇੱਕ ਇੱਕ ਕਰਕੇ ਰੀਝ ਪੁਗਾਈ,

ਹੁਣ ਤੱਕ ਏਸ ਜ਼ਨਾਨੀ ਦੀ,

ਉਹ ਵੇਹਲਾ ਸੀ ਲੱਖ ਚੰਗਾ,

ਜਦ ਮੁੱਕੀ ਨਾਲ ਭੰਨ ਕੇ ਗੰਡਾ,

#ਚਾਹ ਦੀ ਚੁਸਕੀ ਲੈ ਕੇ,

ਦਹੀਂ ਆਚਾਰ ਨਾਲ ਸੀ ਖਾ ਲਈ ਦੀਆਂ,

5 ਦਿਨ ਟੁੱਟ ਕੇ ਮਰਦਾਂ ,

ਵੀਕੈਂਡ ਤੇ ਇਹਦੀ ਸ਼ੋਪਿੰਗ ਨਾ ਮੁੱਕਦੀ,

ਚਿੱਤ ਕਰਦਾ ਜਾ ਪੁੱਛਾਂ ਉਹਨੂੰ,

ਨਿੱਤ ਗਵਾਂਢਣ ਜੋ ਇਹਨੂੰ ਚੁੱਕਦੀ,

ਹੁਣ ਪਛਤਾਉਂਦਾ ‘ਝੱਜੀ ਪਿੰਡ ਵਾਲਾ’

ਵਿਆਹ ਨੂੰ ਕੀਤੀ ਕਾਹਲੀ ਦੀਆ

ਬਨੇਰਿਆਂ ਤੇ ਦੀਵੇ ਬਾਲਣ ਲਈ

ਵੀ ਤੂੰ ਤਾਂ ਪੈਸਾ ਨਾ ਛੱਡੇਂ

ਦੱਸ ਕਾਹਦੀਆਂ ਵਧਾਈਆਂ,

ਸਾਨੂੰ ਇਸ ਦੀਵਾਲੀ ਦੀਆਂ ????

LEAVE A REPLY

Please enter your comment!
Please enter your name here