ਮਾਂ ਦਿਵਸ ਤੇ,
ਦੁਨੀਆ ਦੀ ਹਰ ਮਾਂ ਨੂੰ,
ਸਲਾਮ 🙏🏻ਮਾਂ ਦਿਵਸ ਮਨਾਉਣਾਂ ਉਦੋਂ
ਸਫਲ ਹੋਵੇਗਾ ਜਦੋਂ ਕਿਸੇ
ਬਿਰਧ ਆਸ਼ਰਮ ਵਿੱਚ ਕੋਈ
ਮਾਂ ਨਹੀਂ ਹੋਵੇਗੀ !!

ਉਂਝ ਭਾਵੇਂ ਲੱਖ ਮਨਾ ਲਈਏ,
ਮਾਂ ਦਿਵਸ ਸਫਲ ਹੈ ਤਾਂ !!
ਜੇ ਬਿਰਧ ਆਸ਼ਰਮ ਦੇ ਵਿੱਚ,
ਹੋਵੇ ਰਹਿੰਦੀ ਨਾਂ ਕੋਈ ਮਾਂ !!

——————————
ਰੱਬ-ਰੱਬ ਦੀ ਰੱਟ ਸੁਣੀਂਦੀ,
ਹਰ ਪਾਸੇ ਹਰ ਥਾਂ !!

ਕਿਸੇ ਨੂੰ ਅੱਜ ਤੱਕ ਮਿਲਿਆ ਨਾਂ,
ਉਹ ਰਹਿੰਦਾ ਕਿਹੜੀ ਥਾਂ !!

ਕਿਸੇ ਨਾਂ ਅੱਜ ਤੱਕ ਦੱਸਿਆ,
ਉਹਦਾ ਕਿਹੜਾ ਪਿੰਡ ਗਰਾਂ !!

ਰੱਬ ਅਸਮਾਨਾਂ ਵਿੱਚ ਹੋਵੇਗਾ,
ਧਰਤੀ ਉੱਤੇ ਰੱਬ ਹੈ ਮਾਂ !!

ਕੁੱਖ ਅੰਦਰ ਸੀ,ਰਕਤਬੂੰਦ ਨੂੰ,
ਰੱਤਿਆ,ਪਿੰਜਿਆ,ਰੱਖਿਆ,

ਪੇਟ ਚ’ ਰੱਖਕੇ ਨੌਂ ਮਹੀਨੇ,
ਦੁਨੀਆ ਦਾ ਰਾਹ ਦੱਸਿਆ !!

ਪੈ ਆਪ ਗਿੱਲੀ ਥਾਂ ਪਾਉੰਦੀ,
ਬੱਚੇ ਸੁੱਕੀ -ਸੁੱਕੀ ਥਾਂ !!

ਰੱਬ ਅਸਮਾਨਾਂ ਵਿੱਚ ਹੋਵੇਗਾ,
ਧਰਤੀ ਉੱਤੇ ਰੱਬ ਹੈ ਮਾਂ !!

ਲੈ ਗੋਦੀ ਵਿੱਚ ਜਦੋਂ ਖਡਾਂਉਂਦੀ,
ਲੋਰੀ ਮਿੱਠੀ ਉਦੋਂ ਸਣਾਉਂਦੀ !!

ਹੱਥ ਫੜਕੇ ਉਹ ਜਦੋਂ ਘਮਾਂਉਂਦੀ,
ਡਿੱਗ ਕੇ ਤੁਰਨਾ ਉਦੋਂ ਸਖਾਉਂਦੀ!!

ਆ ਪਿਆਰ ਚ’ ਲਾਡੀ,ਪੱਪੂ,ਛਿੰਦਾ,
ਰੱਖ ਲੈਂਦੀ ਕਈ ਨਾਂ !!

ਰੱਬ ਅਸਮਾਨਾਂ ਵਿੱਚ ਹੋਵੇਗਾ,
ਧਰਤੀ ਉੱਤੇ ਰੱਬ ਹੈ ਮਾਂ !!

ਕਈ ਰਿਸ਼ਤੇ ਨਾਤੇ ਦੁਨੀਆ ਤੇ,
ਕੋਈ ਮਾਂ ਵਰਗਾ ਨਹੀਂ ਡਿੱਠਾ !!

ਕੁਦਰਤ ਨੇਂ ਵੀ ਮਾਂ ਨੂੰ ਦਿੱਤਾ,
ਰੁਤਬਾ ਏ ਸਭ ਤੋਂ ਉੁੱਚਾ !!

ਨਹੀਂ ਰੱਬ ਦੀ ਪੈਂਦੀ ਲੋੜ,
ਮਿਲੇ ਜਦ ਮਾਂ ਦੇ ਚਰਨੀਂ ਥਾਂ !!

ਰੱਬ ਅਸਮਾਨਾਂ ਵਿੱਚ ਹੋਵੇਗਾ,
ਧਰਤੀ ਉੱਤੇ ਰੱਬ ਹੈ ਮਾਂ !!

ਮਾਂ ਉਹ ਬੂਟਾ ਘਣਛਾਵਾਂ,
ਦੇਵੇ ਸਦਾ ਜੋ ਠੰਢੀਆਂ ਛਾਵਾਂ !!

ਜੱਗ ਰਹਿਣ ਜਿਉਂਦੀਆਂ ਮਾਵਾ,
ਏਹੋ ਕਰੇ “ਦਿਆਲ” ਦੁਆਵਾਂ!!

ਮਾਂ-ਮ੍ਹੀਟੜ ਕੋਲੋਂ “ਫਿਰੋਜਪੁਰੀ”
ਟੁੱਕ ਖੋਹ ਲੈਂਦੇ ਨੇਂ ਕਾਂ !!

ਰੱਬ ਅਸਮਾਨਾਂ ਵਿੱਚ ਹੋਵੇਗਾ,
ਧਰਤੀ ਉੱਤੇ ਰੱਬ ਹੈ ਮਾਂ !!

LEAVE A REPLY

Please enter your comment!
Please enter your name here