ਜਿਲ੍ਹੇ ਜਲੰਧਰ ਚ ਤਹਿਸੀਲ ਨਕੋਦਰ ਦੇ ਇੱਕ ਛੋਟੇ ਜਿਹੇ ਪਿੰਡ ਲੱਧੜਾਂ ਚ ਪਿਤਾ ਸ਼੍ਰੀ ਬੁੱਧ ਪ੍ਰਕਾਸ਼ ਮਾਤਾ ਜੀ ਸ਼੍ਰੀ ਮਤੀ ਸੁਰਿੰਦਰ ਕੌਰ ਦੇ ਘਰ ਜਨਮੇ ਗੀਤਕਾਰ ਪ੍ਰੀਤ ਲੱਧੜ ਨੇ ਆਪਣੀ ਗੀਤਕਾਰੀ ਨਾਲ ਵੱਖਰੀ ਪਹਿਚਾਣ ਹਾਸਿਲ ਕੀਤੀ। ਪਤਨੀ ਨੀਤਾ ਲੱਧੜ ਤੇ ਪੁੱਤਰ ਆਰਵ ਲੱਧੜ ਨਾਲ ਦੋੜ ਭੱਜ ਦੀ ਜਿੰਦਗੀ ਚ ਸ਼ਹਿਰ ਜਾ ਕੇ ਵੱਸਣ ਨਾਲੋਂ ਪਰਿਵਾਰ ਸਮੇਤ ਪਿੰਡ ਚ ਹੀ ਰਹਿਣ ਨੂੰ ਤਰਜੀਹ ਦਿੱਤੀ। ਸਰਕਾਰੀ ਹਾਈ ਸਕੂਲ ਨੂਰਪੁਰ ਚੱਠਾ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਦ ਗੁਰੂ ਨਾਨਕ ਮਿਸ਼ਨ ਕਾਲਜ ਨਕੋਦਰ ਤੋਂ ਬੀ.ਏ ਦੀ ਪੜਾਈ ਪੂਰੀ ਕੀਤੀ। ਪ੍ਰੀਤ ਦੇ ਦੱਸਣ ਮੁਤਾਬਿਕ ਉਨਾਂ ਦਿਨਾਂ ਚ ਕਾਲਜ ਵਲੋਂ ਇੱਕ (ਰਬਾਵ) ਮੈਗਜੀਨ ਸ਼ਪਦਾ ਸੀ ਉਸ ਵਿੱਚ ਸ਼ੁਰੂਆਤੀ ਦੋਰ ਚ ਰਚਨਾਵਾਂ ਛਪਦੀਆਂ ਰਹਿੰਦੀਆਂ ਸੀ। ਹੱਲਾਸ਼ੇਰੀ ਮਿਲਦੀ ਵੇਖ ਪ੍ਰੀਤ ਨੇ ਲਿਖਣ ਲਈ ਹੋਰ ਮਿਹਨਤ ਕੀਤੀ। ਗੀਤਾਂ ਦੇ ਨਾਲ ਸ਼ੇਅਰ,ਕਵਿਤਾਵਾਂ,ਤੇ ਗਜਲਾਂ ਲਿਖਣ ਦਾ ਵੀ ਬਹੁਤ ਸ਼ੌਕ ਹੈ ਪ੍ਰੀਤ ਨੂੰ। ਜਿਵੇਂ ਕਿਸੇ ਵੀ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਰੱਬ ਦਾ ਨਾਂ ਜ਼ਰੂਰ ਲੈਣਾ ਚਾਹੀਦਾ ਹੈ ਇਸੇ ਤਰ੍ਹਾਂ ਪ੍ਰੀਤ ਦੀ ਕਲਮ ਤੋਂ ਲਿਖੇ ਗੀਤ ਜਦੋਂ ਰਿਕਾਰਡ ਹੋਣ ਲੱਗੇ ਤਾਂ ਪਹਿਲਾਂ ਹੀ ਧਾਰਮਿਕ ਗੀਤ ਗਣੇਸ਼ ਬੰਧਨਾ ਜਸਵੀਰ ਬੰਗਾਲੀਪੁਰੀ ਦੀ ਅਵਾਜ ਚ ਰਿਕਾਰਡ ਹੋਇਆ। ਪ੍ਰੀਤ ਲੱਧੜ ਹੋਰਾਂ ਦੇ ਹੀ ਪਿੰਡ ਦੇ ਗਾਇਕ ਬਲਕਾਰ ਲੱਧੜ ਦੀ ਧਾਰਮਿਕ ਟੇਪ ਦੇ ਸਾਰੇ ਗੀਤ ਪ੍ਰੀਤ ਦੀ ਕਲਮ ਦੇ ਹੀ ਲਿਖੇ ਸਨ। ਸੰਗੀਤਕਾਰ ਤੇ ਗਾਇਕ ਹਰਪ੍ਰੀਤ ਸਿੰਘ ਦਾ ਵੀ ਪ੍ਰੀਤ ਨੂੰ ਭਰਾਵਾਂ ਵਰਗਾ ਸਹਾਰਾ ਹੈ। ਅੈਲਬਮ ਨੋ ਟੈਨਸ਼ਨ ਵਿੱਚ ਬਹੁ ਚਰਚਿਤ ਰਹੇ ਗੀਤ ‘ਜੁਲਫਾਂ ਦੇ ਨਾਗ’ ਜੋ ਕਿ ਮਾਸਟਰ ਸਲੀਮ ਨੇ ਗਾਇਆ ਸੀ ਉਸ ਨੇ ਪ੍ਰੀਤ ਦੀ ਕਲਮ ਨੂੰ ਦੁਨੀਆਂ ਦੇ ਕੋਨੇ ਕੋਨੇ ਚ ਪਹੁੰਚਾ ਦਿੱਤਾ। ਗਾਇਕ ‘ਕੇ ਅੈਸ ਮੱਖਣ’ ਦੀ ਅਵਾਜ ਚ ‘ਬੱਲੇ ਓਏ ਸ਼ੇਰ ਜਵਾਨਾਂ ਖੇਡੀ ਜਾ ਵਿੱਚ ਮੈਦਾਨਾਂ’ ਤੇ ਧਾਰਮਿਕ ਗੀਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚਰਨੀ ਲਾਈ ਰੱਖਿਓ ਗੀਤ ਨੂੰ ਵੀ ਸਰੋਤਿਆਂ ਨੇ ਬਹੁਤ ਪਸੰਦ ਕੀਤਾ। ਹਰਪ੍ਰੀਤ ਹੈਪੀ ਦੀ ਅਵਾਜ ਵਿੱਚ ‘ਅਸੀਂ ਨਹੀਓ ਕਹਿੰਨੇ ਤੁਸੀਂ ਪਿਆਰ ਕਰ ਲਓ ਗੀਤ ਕੇ ਅੈਸ ਮੱਖਣ ਦੀ ਅਵਾਜ ਚ ‘ਰੱਖ ਹੌਸਲਾ ਤੇਰੇ ਵੀ ਦਿਨ ਚੰਗੇ ਆਉਣਗੇ’ ਨੂੰ ਵੀ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲਿਆ। ਪਾਪਾ ਜੋਏ ਰਿਕਾਰਡਜ਼ ਤੋੋ ਸੁਨੀਲ ਕਲਿਆਣ ਦੇ ਸੰਗੀਤ ਚ ‘ਮੁੰਡਾ ਸੋਹਣਾ ਤੇ ਸੁਣੱਖਾ ਗੱਭਰੂ ਤੇਰੀ ਅੱਖ ਦੇ ਮੇਚ ਨਾ ਆਵੇ,’ ਰਿਤੂ ਸਾਗਰ (ਯੂ ਅੈਸ ਏ) ਦੀ ਅਵਾਜ ਚ ਰਿਕਾਰਡ ਹੋਇਆ ਇਸ ਅੈਲਬਮ ਚ ਟਾਈਟਲ ਗੀਤ ਅੱਖੀਆਂ ਸਮੇਤ ਪ੍ਰੀਤ ਦੇ ਲਿਖੇ ਚਾਰ ਗੀਤ ਸਨ। ਹੁਣ ਤੱਕ ਪ੍ਰੀਤ ਦੇ ਲਿਖੇ 80 ਤੋਂ ਵੱਧ ਗੀਤ ਰਿਕਾਰਡ ਹੋ ਚੁੱਕੇ ਹਨ।ਆਉਣ ਵਾਲੇ ਦਿਨਾਂ ਚ ਗੀਤਕਾਰ ਪ੍ਰੀਤ ਲੱਧੜ ਦੀ ਕਲਮ ਦੇ ਲਿਖਿਆ ਗੀਤ ਕੇ ਅੈਸ ਮੱਖਣ ਦੀ ਅਵਾਜ ਚ ਜਲਦ ਹੀ ਰਿਲੀਜ ਹੋ ਰਿਹਾ ਹੈ ਅਤੇ ਹੋਰ ਵੀ ਕਲਾਕਾਰਾਂ ਦੀਆਂ ਅਵਾਜਾਂ ਚ ਪ੍ਰੀਤ ਦੇ ਲਿਖੇ ਗੀਤ ਜਲਦ ਸੁਨਣ ਨੂੰ ਮਿਲਣਗੇ। ਇਸ ਸਭ ਦੇ ਨਾਲ ਇਨ੍ਹਾਂ ਦਿਨਾਂ ਚ ਪ੍ਰੀਤ ਲੱਧੜ ਜੀ ਕਿਤਾਬ ਵੀ ਲਿਖ ਰਿਹੇ ਨੇ ਜੋ ਬਹੁਤ ਜਲਦ ਸਰੋਤਿਆਂ ਦੇ ਰੂਬਰੂ ਕੀਤੀ ਜਾਏਗੀ। ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਗੀਤਕਾਰ ‘ਪ੍ਰੀਤ ਲੱਧੜ’ ਇਸੇ ਤਰਾਂ ਆਪਣੀ ਸਾਫ਼ ਸੁਥਰੀ ਗੀਤਕਾਰੀ ਨਾਲ ਪੰਜਾਬੀਆਂ ਦੀ ਹਮੇਸ਼ਾਂ ਸੇਵਾ ਕਰਦਾ ਰਿਹੇ ।’ਸਿੱਕੀ ਝੱਜੀ ਪਿੰਡ ਵਾਲਾ’

LEAVE A REPLY

Please enter your comment!
Please enter your name here