ਕਹਿਣ ਸਿਆਣੇ ਸਾਝੀ ਵੱਟ ਤੇ ਕਦੇ ਵੀ ਰੁੱਖ ਨੂੰ ਲਾਈਏ ਨਾ 
ਭੁੱਲ ਕੇ ਵੀ ਲੱਖਾ ਉੱਤੇ ਧੀਆ ਪੁੱਤਾ ਦੀ ਸੌਹ ਖਾਈਏ ਨਾ।
ਕੀ ਪਤਾ ਕਿਸੇ ਨੂੰ ਕਦ ਕੋਈ ਹਨੇਰੀ ਝੁੱਲ ਜਾਵੇ।
ਕੱਖਾ ਵਾਂਗੂੰ ਰੁੱਲਦੇ ਵੇਖੇ ਜਿਹੜਾ ਆਪਣੀ ਮਾਂ ਬੋਲੀ ਹੀ ਭੁੱਲ ਜਾਵੇ,,,,

ਨਿੰਦਿਆ ਚੁਗਲੀ ਕਰਨੀ ਮਾੜੀ ਹੁੰਦੀ ਇਹ ਆਦਤ ਕਦੇ ਵੀ ਪਾਈਏ ਨਾ 
ਬਿਨਾ ਦੇਖੇ ਸੁਣੇ ਤੋ ਉਂਗਲੀ ਚੁੱਕ ਦੋਸ਼ ਕਿਸੇ ਸਿਰ ਲਾਈਏ ਨਾ।
ਥਾ ਥਾ ਤੇ ਲਾਹਨਤ ਪੈਦੀ ਭੇਤ ਕਿਤੇ ਜੇ ਖੁੱਲ੍ਹ ਜਾਵੇ।
ਕੱਖਾ ਵਾਂਗੂੰ ਰੁੱਲਦੇ ਵੇਖੇ,,,,

ਜੋਰ ਰੰਗ ਰੂਪ ਤੇ ਪੜਾਈ ਕੋਈ ਕਿਸੇ ਕੋਲੋ ਸਕਦਾ ਖੋਹ ਨਹੀ 
ਦੋ ਬੇੜੀਆ ਚ ਜਿਹੜਾ ਪੈਰ ਧਰੇ ਪਾਰ ਉਹ ਸਕਦਾ ਹੋ ਨਹੀ।
ਕੀ ਭਰੋਸਾ ਉਸ ਦਾ ਜਿਹੜਾ ਥਾਂ ਥਾਂ ਡੁੱਲ ਜਾਵੇ।
ਕੱਖਾ ਵਾਂਗੂੰ ਰੁੱਲਦੇ ਵੇਖੇ,,,,

ਮਾਂ-ਬਾਪ ਤੋ ਵੱਡਾ ਜਗ ਤੇ ਸਰਮਾਇਆ ਨਈ ਤੇ ਮਾਣ ਪੰਜਾਬੀ ਹੋਣ ਦਾ 
ਜੇ ਮਰਦ ਤੀਵੀ ਵਿੱਚ ਅਣਖ ਨਹੀ ਕੀ ਫਾਇਦਾ ਸੰਧੂਆ ਜਿਊਣ ਦਾ।
ਮਰਿਆ ਬਰਾਬਰ ਬੰਦਾ ਜੋ ਛੱਡ ਆਪਣਾ ਵਿਰਸਾ ਪੱਛਮੀ ਸਭਿਆਚਾਰ ਚ ਘੁੱਲ ਜਾਵੇ।
ਕੱਖਾ ਵਾਂਗੂੰ ਰੁੱਲਦੇ ਵੇਖੇ,,,,

LEAVE A REPLY

Please enter your comment!
Please enter your name here