ਮਿਸ਼ੀਗਨ, 25 ਫਰਵਰੀ ( ਰਾਜ ਗੋਗਨਾ )— ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਹਢਾਇ  ਦੇਹੀ ਰੋਗੁ  ਲਗਈ ਪਲੈ ਸਭੁ ਕਿਛੁ ਪਾਇ ਇਹ ਇਕ ਵਿਆਪਕ ਸਿੱਖਿਆ ਹੈ ਜੋ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਉਂਦੀ ਹੈ ਅਤੇ ਇਸ ਦਾ ਅਰਥ ਹੈ ਕਿ ਸਾਨੂੰ ਭਲਾਈ ਨਾਲ ਬੁਰਾਈ ਦਾ ਜਵਾਬ ਦੇਣਾ ਚਾਹੀਦਾ ਹੈ, ਮਨ ਨੂੰ ਗੁੱਸੇ ਅਤੇ  ਨਫ਼ਰਤ ਨਾਲ ਨਹੀਂ ਭਰਨਾ ਚਾਹੀਦਾ ਜਿਹੜੇ ਇਸ ਨੂੰ ਪ੍ਰਾਪਤ ਕਰ ਲੈਂਦੇ ਹਨਉਹਨਾਂ ਦੇ ਸਰੀਰ ਬਿਮਾਰੀਆਂ ਤੋਂ ਪੀੜਤ ਨਹੀਂ ਹੁੰਦਾ 

ਇਸ ਤਰਾਂ ਦਾ ​ਇੱਕ ਅਜਿਹਾ ਸੰਦੇਸ਼ ਅਮਰੀਕਾ ਦੇ ਸੂਬੇ ਮਿਸ਼ੀਗਨ ਦੇ ਸ਼ਹਿਰ ਡੀਟਰੋਅਟ ਚ’ਸਥਿਤ ਮਾਤਾ ਤ੍ਰਿਪਤਾ ਗੁਰਦੂਆਰਾ ਸਾਹਿਬ ਵਿਖੇ ਬੁਲਿੰਗ ਦੇ ਸੰਬੰਧ ਵਿਚ ਹੋ ਇਕ ਵਰਕਸ਼ਾਪ  ਵਿੱਚ ਮਿਸਟਰ ਪੀਸ ਨਾਂ ਦੀ ਸੰਸਥਾ ਦੇ ਸੰਸਥਾਪਕ ਕੇਵਿਨ ਸਜ਼ਾਵਲਾ ਜਿਸ ਨੂੰ ਮਿਸਟਰ ਪੀਸ ਦੇ ਨਾਂ ਨਾ ਵੀ ਜਾਣਿਆਂ ਜਾਂਦਾ ਹੈ ਵੱਲੋਂ ਦਿੱਤਾ ਗਿਆ

ਨੈਸ਼ਨਲ ਸੈਂਟਰ ਫਾਰ ਐਜੂਕੇਸ਼ਨ ਅਤੇ ਬਿਊਰੋ ਆਫ ਜਸਟਿਸ ਦੇ ਅੰਕੜਿਆਂ ਅਨੁਸਾਰ , 3 ਅਮਰੀਕੀ ਵਿਦਿਆਰਥੀਆਂ ਵਿੱਚੋਂ 1 ਨੂੰ ਸਕੂਲ ਵਿਚ ਬੁਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬੁਰਾ  ਵਿਵਹਾਰ ਹੋਣ ਦਾ ਸਭ ਤੋਂ ਵੱਡਾ ਖ਼ਤਰਾ ਉਨ੍ਹਾਂ ਬੱਚਿਆਂ ਲਈ ਹੁੰਦਾ ਹੈ ਜੋ ਆਪਣੇ ਸਾਥੀਆਂ ਤੋਂ ਵੱਖਰੇ ਹਨ ਸਿੱਖ ਕੌਲੀਸ਼ਨ ਵੱਲੋਂ ਕਰਵਾਏ ਸਰਵੇਖਣ ਤੋਂ ਇਹ ਅੰਕੜੇ ਸਾਹਮਣੇ ਆਏ ਸਨ ਕਿ 50 ਪ੍ਰਤੀਸ਼ ਤੋਂ ਵੱਧ ਸਿੱਖ ਬੱਚੇ  ਵੀ ਇਸ ਤੋਂ ਪੀੜ੍ਹਤ  ਹਨ

ਜੇਕਰ ਕਿਸੇ ਬੱਚੇ ਨਾਲ ਬੁਰਾ ਵਿਵਹਾਰ ਹੋ ਰਿਹਾ ਹੋਵੇ ਜਾਂ ਕਰ ਰਿਹਾ ਹੋਵੇ ਤੇ ਜਾਂ ਦੇਖ ਵੀ ਰਿਹਾ ਹੋਵੇਇਸ ਦਾ ਬੁਰਾ  ਅਸਰ ਸਾਰਿਆਂ ਉਪਰ ਪੈਂਦਾ ਹੈ ਇਸ ਦੇ ਬਹੁਤ ਨਰਾਕਤਮਕ  ਪ੍ਰਭਾਵ ਵੀ ਦੇਖੇ ਜਾ ਸਕਦੇ ਹਨ ਜਿਨ੍ਹਾਂ ਵਿਚ ਤੰਬਾਕੂਸ਼ਰਾਬ ਜਾਂ ਹੋਰ ਨਸ਼ਿਆ ਦੀ ਵਰਤੋਂ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਵਿਚ ਵਾਧਾ ਹੁੰਦਾ ਹੈ ਇਹ ਪ੍ਰਭਾਵ  ਛੋਟੀ ਉਮਰ ਤੋਂ ਸ਼ੁਰੂ ਹੋ ਕੇ ਵੱਡੀ ਉਮਰ ਤੱਕ ਰਹਿ ਸਕਦੇ ਹਨਜੋ ਕਿ ਜਾਨ ਲੇਵਾ ਵੀ ਸਾਬਤ ਹੁੰਦੇ ਹਨ

ਇਸ ਕੌਮੀ ਮੁੱਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਿਸਟਰ ਪੀਸ ਬਹੁਤ ਹੀਪ੍ਰਭਾਵਸ਼ਾਲੀ ਤਰੀਕੇ ਨਾਲ ਮਨੁੱਖੀ ਜੀਵਨ ਦੀ ਕੀਮਤ ਦਾ ਅਹਿਸਾਸ ਕਰਵਾ ਕੇ ਪਿਆਰਦਾ<

LEAVE A REPLY

Please enter your comment!
Please enter your name here