ਵਾਸ਼ਿੰਗਟਨ

ਅਮਰੀਕਾ ਨੇ ਮਾਲਦੀਵ ‘ਚ ਲੋਕਤਾਂਤਰਿਕ ਪ੍ਰਕਿਰਿਆ ਨੂੰ ਕਮਜ਼ੋਰ ਕਰਨ ਦੇ ਕਿਸੇ ਵੀ ਯਤਨ ਖਿਲਾਫ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਉਹ ਅਜਿਹੇ ਕਿਸੇ ਵੀ ਕਦਮ ਖਿਲਾਫ ਉਚਿਤ ਕਦਮ ਚੁੱਕੇਗਾ। ਮਾਲਦੀਵ ਦੇ ਦੌਰੇ ‘ਤੇ ਗਏ ਅਮਰੀਕਾ ਦੇ ਇਕ ਸੀਨੀਅਰ ਡਿਪਲੋਮੈਟ ਨੇ ਬੁੱਧਵਾਰ ਨੂੰ ਸਥਾਨਕ ਨੇਤਾਵਾਂ ਅਤੇ ਅਧਿਕਾਰੀਆਂ ਨਾਲ ਮੁਲਾਕਾਤ ਦੌਰਾਨ ਇਹ ਚਿਤਾਵਨੀ ਦਿੱਤੀ ਗਈ। ਮਾਲਦੀਵ ਦੇ ਨਿਵਰਤਮਾਨ (ਆਊਟਗੋਇੰਗ) ਰਾਸ਼ਟਰਪਤੀ ਅਬਦੁਲਾ ਯਮੀਨ ਵੱਲੋਂ ਸੁਪਰੀਮ ਕੋਰਟ ‘ਚ ਚੋਣਾਂ ਦੇ ਨਤੀਜਿਆਂ ਨੂੰ ਚੁਣੌਤੀ ਦੇਣ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀ ਲੋਕਤਾਂਤਰਿਕ ਪ੍ਰਕਿਰਿਆ ਨੂੰ ਕਮਜ਼ੋਰ ਕਰਨ ਦੇ ਕਿਸੇ ਯਤਨ ਨੂੰ ਡੂੰਘੀ ਚਿੰਤਾ ਨਾਲ ਦੇਖਦੇ ਹਨ। ਇਹ ਅਹਿਮ ਹੈ ਕਿ ਮਾਲਦੀਵ ਦੇ ਲੋਕਾਂ ਦੀ ਇੱਛਾ ਦਾ ਸਨਮਾਨ ਕੀਤਾ ਜਾਵੇ ਅਤੇ ਉਸ ਨੂੰ ਕਾਇਮ ਰਖਿਆ ਜਾਵੇ। ਬੁਲਾਰੇ ਨੇ ਆਖਿਆ ਕਿ ਅਸੀਂ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਅਮਰੀਕਾ ਲੋਕਤਾਂਤਰਿਕ ਪ੍ਰਕਿਰਿਆ, ਕਾਨੂੰਨ ਜਾਂ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਬੰਦ ਕਰਨ ਵਾਲੇ ਕਿਸੇ ਵੀ ਵਿਅਕਤੀ ਖਿਲਾਫ ਉਚਿਤ ਕਾਰਵਾਈ ਕਰਾਂਗੇ। ਦੱਖਣੀ ਅਤੇ ਮੱਧ ਏਸ਼ੀਆ ਲਈ ਪ੍ਰਧਾਨ ਉਪ ਸਹਾਇਤ ਵਿਦੇਸ਼ ਮੰਤਰੀ ਐਲਿਸ ਵੇਲਸ ਮੰਗਲਵਾਰ ਅਤੇ ਬੁੱਧਵਾਰ ਨੂੰ ਮਾਲਦੀਵ ‘ਚ ਸੀ ਜਿਥੇ ਉਹ ਮਾਲਦੀਵ ਦੇ ਮੌਜੂਦਾ ਸਰਕਾਰੀ ਅਧਿਕਾਰੀਆਂ, ਨਵੇਂ ਚੁਣੇ ਰਾਸ਼ਟਰਪਤੀ ਅਤੇ ਦੂਜੇ ਨੇਤਾਵਾਂ ਨੂੰ ਮਿਲੀ।

LEAVE A REPLY

Please enter your comment!
Please enter your name here