ਮਾਲਦੀਵ

ਮਾਲਦੀਵ ਦੀ ਇਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਮਮੂਨ ਅਬਦੁਲ ਗਯੂਮ ਨੂੰ ਪੁਲਸ ਦੀ ਜਾਂਚ ‘ਚ ਸਹਿਯੋਗ ਨਹੀਂ ਕਰਨ ‘ਤੇ 19 ਮਹੀਨੇ ਜੇਲ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ‘ਚ ਸਰਕਾਰ ਦਾ ਤਖਤਾਪਲਟ ਕਰਨ ਦੀ ਸ਼ਾਜਿਸ ਰੱਚਣ ਦਾ ਦੋਸ਼ ਹੈ। ਰਾਸ਼ਟਰਪਤੀ ਯਾਮੀਨ ਅਬਦੁਲ ਗਯੂਮ ਦੇ ਸ਼ਾਸਨਕਾਸ ‘ਚ ਗਯੂਮ (80) ਜੇਲ ਦੀ ਸਜ਼ਾ ਪਾਉਣ ਵਾਲੇ ਦੂਜੇ ਸਾਬਕਾ ਰਾਸ਼ਟਰਪਤੀ ਹੋ ਗਏ ਹਨ। ਉਨ੍ਹਾਂ ਨੇ ਸਾਲ 1978 ਤੋਂ2008 ਤਕ ਹਿੰਦ ਮਹਾਸਾਗਰ ਦੇ ਇਸ ਟਾਪੂ ਦੇਸ਼ ‘ਤੇ ਸ਼ਾਸਨ ਕੀਤਾ ਸੀ।  ਆਪਣਾ ਮੋਬਾਈਲ ਫੋਨ ਜਾਂਚ ਅਧਿਕਾਰੀਆਂ ਨੂੰ ਨਹੀਂ ਸੌਂਪਣ ‘ਤੇ ਇਕ ਅਦਾਲਤ ਨੇ ਉਨ੍ਹਾਂ ਨੂੰ ਇਕ ਸਾਲ, ਸੱਤ ਮਹੀਨੇ ਅਤੇ ਛੇ ਦਿਨ ਦੀ ਸਜ਼ਾ ਸੁਣਾਈ। ਗਯੂਮ ਨਾਲ ਗ੍ਰਿਫਤਾਰ ਕੀਤੇ ਗਏ ਦੇਸ਼ ਦੇ ਪ੍ਰਧਾਨ ਜੱਜ ਅਬਦੁਲਹਾ ਸਈਦ ਨੂੰ ਵੀ ਉਸੇ ਅਪਰਾਧ ਲਈ ਅੱਜ ਸਮਾਨ ਸਜ਼ਾ ਦਿੱਤੀ ਗਈ। ਹੇਠਲੀ ਅਦਾਲਤ ਦੇ ਫੈਸਲੇ ਨੂੰ ਕਥਿਤ ਤੌਰ ‘ਤੇ ਪ੍ਰਭਾਵਿਤ ਕਰਨ ਲਈ ਸਈਦ ਨੂੰ ਪੂਰਵ ‘ਚ ਇਸੇ ਤਰ੍ਹਾਂ ਦੀ ਜੇਲ ਦੀ ਸਜ਼ਾ ਸੁਣਾਈ ਗਈ ਸੀ।
ਗਯੂਮ ਦੇ 30 ਸਾਲ ਦੇ ਸ਼ਾਸਨ ਦੇ ਖਾਤਮੇ ਨਾਲ ਮਾਲਦੀਵ 2008 ‘ਚ ਬਹੁਦਲੀਏ ਲੋਕਤੰਤਰ ਬਣ ਗਿਆ ਸੀ। ਹਾਲਾਂਕਿ 2013 ‘ਚ ਚੁਣੇ ਗਏ ਯਾਮੀਨ ਨੇ ਕਈ ਫੈਸਲਿਆਂ ਨੂੰ ਪਲਟ ਦਿੱਤਾ ਸੀ।

LEAVE A REPLY

Please enter your comment!
Please enter your name here