ਆਪਣੀ ਪਤਨੀ ਦੀ ‘ਮਾਨ ਡਾਇਗਨੋਸਟਿਕ ਐਂਡ ਰੀਸਰਚ ਸੈਂਟਰ ਜਲੰਧਰ’ ਤੋਂ ਬਰੇਨ ਦੀ ਐੱਮ ਆਰ ਆਈ ਕਰਵਾ ਕੇ ਜਦੋਂ ਅਸੀਂ ਬਹਿਰਾਮ ਦੇ ਲਾਗੇ ਪੁੱਜੇ, ਤਾਂ ਮੇਰੀ ਪਤਨੀ ਆਖਣ ਲੱਗੀ, “ਜਾਂਦੇ , ਜਾਂਦੇ ਭੈਣ ਨੂੰ ਮਿਲ ਜਾਂਦੇ ਆਂ।ਫੇਰ ਕਿੱਥੇ ਆਂਦੇ ਫਿਰਨਾ।ਹੁਣ ਉਸੇ ਪਟਰੌਲ ਨਾਲ ਸਰ ਜਾਣਾ । ਨਾਲੇ ਰਾਜ਼ੀ, ਖੁਸ਼ੀ ਦਾ ਪਤਾ ਲੱਗ ਜਊ।”
“ਜਿਵੇਂ ਤੇਰੀ ਮਰਜ਼ੀ।”ਮੈਂ ਆਖਿਆ।
ਬਹਿਰਾਮ ਪਹੁੰਚ ਕੇ ਮੈਂ ਕਾਰ ਆਪਣੀ ਪਤਨੀ ਦੀ ਭੈਣ ਦੇ ਘਰ ਵੱਲ ਨੂੰ ਮੋੜ ਲਈ। ਉਸ ਦੇ ਘਰ ਪਹੁੰਚ ਕੇ ਪਤਾ ਲੱਗਾ ਕਿ ਉਸ ਦੇ ਪਿੱਤੇ ਵਿੱਚ ਪੱਥਰੀਆਂ ਸਨ। ਤਿੰਨ ਦਿਨ ਪਹਿਲਾਂ ਡਾਕਟਰਾਂ ਨੇ ਅਪਰੇਸ਼ਨ ਨਾਲ ਉਸ ਦਾ ਪਿੱਤਾ ਕੱਢ ਦਿੱਤਾ ਸੀ। ਹੁਣ ਉਹ ਬੈੱਡ ਤੇ ਪਈ ਆਰਾਮ ਕਰ ਰਹੀ ਸੀ।ਮੇਰੇ ਸਾਂਢੂ ਨੇ ਮੈਨੂੰ ਪੂਰੀ ਜਾਣਕਾਰੀ ਦਿੰਦਿਆਂ ਦੱਸਿਆ, “ਸੇਮੋ ਦੇ ਪੇਟ ‘ਚ ਤਿੰਨ ਦਿਨ ਪਹਿਲਾਂ ਬਹੁਤ ਤੇਜ਼ ਦਰਦ ਹੋਇਆ ਸੀ। ਦਰਦ ਤਾਂ ਪਹਿਲਾਂ ਵੀ ਹੁੰਦਾ ਰਹਿੰਦਾ ਸੀ, ਪਰ ਐਤਕੀਂ ਦਾ ਦਰਦ ਬਹੁਤ ਤੇਜ਼ ਸੀ। ਰੁਕਣ ਦਾ ਨਾਂ ਹੀ ਨਹੀਂ ਸੀ ਲੈਂਦਾ।ਇਸ ਲਈ ਇਸ ਨੂੰ ਫਗਵਾੜਾ ਦੇ ਇਕ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਣਾ ਪਿਆ।ਪੇਟ ਦੀ ਸਕੈਨ ਕਰਵਾਣ ਤੇ ਪਤਾ ਲੱਗਾ ਕਿ ਇਸ ਦੇ ਪਿੱਤੇ ‘ਚ ਪੱਥਰੀਆਂ ਆਂ।ਡਾਕਟਰਾਂ ਨੇ ਫੁਰਤੀ ਵਰਤ ਕੇ ਇਸ ਦਾ ਪਿੱਤਾ ਕੱਢ ‘ਤਾ।ਮਾਹਰਾਜ ਨੇ ਇਸ ਨੂੰ ਠੀਕ ਕਰ ‘ਤਾ।ਉਸ ਨੇ ਸਾਡੀ ਨੇੜੇ ਹੋ ਕੇ ਸੁਣ ਲਈ। ਹੋਰ ਸਾਨੂੰ ਕੀ ਚਾਹੀਦਾ। ਪੈਸੇ ਲੱਗਿਉ ਭੁੱਲ ਜਾਣਗੇ।” ਆਪਣੇ ਸਾਂਢੂ ਦੀਆਂ ਗੱਲਾਂ ਸੁਣ ਕੇ ਮੈਂ ਡਾਕਟਰਾਂ ਵੱਲੋਂ ਕੀਤੇ ਇਲਾਜ ਵਿੱਚ ਬੈਠੇ-ਬੈਠਾਏ ਮਾਹਰਾਜ ਵੱਲੋਂ ਪਾਏ ਯੋਗਦਾਨ ਬਾਰੇ ਸੋਚਣ ਲੱਗ ਪਿਆ।

LEAVE A REPLY

Please enter your comment!
Please enter your name here