ਕਾਹਿਰਾ

ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਿਹ ਅਲ-ਸੀਸੀ ਨੇ 330 ਤੋਂ ਜ਼ਿਆਦਾ ਕੈਦੀਆਂ ਨੂੰ ਮੁਆਫ ਕਰ ਦਿੱਤਾ ਹੈ। ਇਨ੍ਹਾਂ ‘ਚੋਂ ਜ਼ਿਆਦਾਤਰ ਨੌਜਵਾਨਾਂ ਨੂੰ ਹਾਲ ਦੇ ਸਾਲਾਂ ‘ਚ ਪ੍ਰਦਰਸ਼ਨ ‘ਚ ਸ਼ਾਮਲ ਹੋਣ ਦੀ ਥਾਂ ਜੇਲ ਭੇਜ ਦਿੱਤਾ ਗਿਆ ਸੀ। ਸੀਸੀ ਨੇ ਇਥੇ ਸਰਕਾਰੀ ਟੀ.ਵੀ. ‘ਤੇ ਯੁਵਾ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੰਦਰੂਨੀ ਮੰਤਰਾਲਾ ਨੇ ਆਉਣ ਵਾਲੇ ਕੁਝ ਘੰਟਿਆਂ ‘ਚ ਨੌਜਵਾਨ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ, ‘ਅਸੀਂ 330 ਕੈਦੀਆਂ ਨੂੰ ਰਿਹਾਅ ਕਰਨ ਜਾ ਰਹੇ ਹਾਂ ਤੇ ਮੈਂ ਅੰਦਰੂਨੀ ਮੰਤਰੀ ਨੂੰ ਕਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਅੱਜ ਦੀ ਰਾਤ ਆਪਣੇ ਘਰਾਂ ‘ਚ ਰਹਿਣਾ ਹੈ। ਸਰਕਾਰੀ ਵੈੱਬਸਾਈਟ ਅਲ-ਅਹਰਾਮ ਗੇਟ ਨੇ ਖਬਰ ਦਿੱਤੀ ਹੈ ਕਿ ਅੱਜ ਦੇ ਮੁਆਫੀਨਾਮੇ ਨਾਲ 332 ਲੋਕਾਂ ਦੀ ਰਿਹਾਈ ਤੈਅ ਹੋਵੇਗੀ। ਰਿਹਾਅ ਹੋਣ ਵਾਲਿਆਂ ‘ਚ ਦੋ ਪਾਰਟੀਆਂ ਦੇ ਮੈਂਬਰ ਸ਼ਾਮਲ ਹਨ, ਜਿਨ੍ਹਾਂ ਨੂੰ ਖਰਾਬ ਸਿਹਤ ਕਾਰਨ ਰਿਹਾਅ ਕੀਤਾ ਜਾ ਰਿਹਾ ਹੈ। ਰਿਹਾਅ ਕੀਤੇ ਜਾ ਰਹੇ ਕੈਦੀਆਂ ਦੀ ਸੂਚੀ ਹਾਲੇ ਉਪਲਬੱਧ ਨਹੀਂ ਹੋ ਸਕੀ ਹੈ। ਸਾਲ 2014 ‘ਚ ਸੱਤਾ ‘ਚ ਆਉਣ ਤੋਂ ਬਾਅਦ ਸੀਸੀ ਨੇ ਇਸਲਾਮਿਕ ਵਿਰੋਧੀਆਂ ਤੇ ਪ੍ਰੋਗਰਾਮ ਚਲਾਏ ਸਨ। ਮਿਸਰ ‘ਚ 2013 ‘ਚ ਅੰਦਰੂਨੀ ਮੰਤਰਾਲੇ ਨੇ ਇਕ ਕਾਨੂੰਨ ਪਾਸ ਕੀਤਾ ਸੀ, ਜਿਸ ਦੇ ਤਹਿਤ 10 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਲਈ ਮੰਤਰਾਲੇ ਦੀ ਮਨਜੂਰੀ ਜ਼ਰੂਰੀ ਸੀ। ਇਸ ਦੇ ਪਾਸ ਹੋਣ ਨਾਲ ਸਮੂਹਕ ਪ੍ਰਦਰਸ਼ਨਾਂ ‘ਤੇ ਰੋਕ ਲੱਗੀ ਪਰ ਇਸ ਨਾਲ 2011 ਤੋਂ ਬਾਅਦ 3 ਸਾਲਾਂ ਦੇ ਅਦੰਰ 2 ਰਾਸ਼ਟਰਪਤੀ ਅਹੁਦੇ ਤੋਂ ਬੇਦਖਲ ਹੋ ਗਏ ਸਨ। ਦੂਜੇ ਪਾਸੇ ਮਨੁੱਖੀ ਅਧਿਕਾਰ ਸਮੂਹਾਂ ਨੇ ਕਿਹਾ ਕਿ ਵਿਦਰੋਹ ਨੂੰ ਖਤਮ ਕਰਨ ਦਾ ਦੌਰ ਜਾਰੀ ਹੈ। ਸਰਕਾਰੀ ਸੁਰੱਖਿਆ ਵਕੀਲ ਨੇ ਵੱਡੇ ਸਿਆਸੀ ਵਰਕਰ ਸ਼ੈਡੀ ਘਜਾਲੀ ਹਰਬ ਨੂੰ ਹਿਰਾਸਤ ‘ਚ ਲੈਣ ਦਾ ਐਦੇਸ਼ ਦਿੱਤਾ ਹੈ। ਘਜਾਲੀ ‘ਤੇ ਹੁਣ ਅੱਤਵਾਦ ਸੰੰਬੰਧੀ ਦੋਸ਼ ਲਗਾਏ ਜਾ ਸਕਦੇ ਹਨ।

LEAVE A REPLY

Please enter your comment!
Please enter your name here