ਕਾਹਿਰਾ

ਮਿਸਰ ਦੀ ਇਕ ਅਦਾਲਤ ਨੇ ਚਰਚਾਂ ‘ਤੇ ਇਕ ਤੋਂ ਬਾਅਦ ਇਕ ਆਤਮਘਾਤੀ ਹਮਲਿਆਂ ਨੂੰ ਲੈ ਕੇ ਵੀਰਵਾਰ ਨੂੰ 17 ਲੋਕਾਂ ਮੌਤ ਦੀ ਸਜ਼ਾ ਸੁਣਾਈ ਹੈ। ਇਸਲਾਮਿਕ ਸਟੇਟ ਨੇ ਦਰਜਨਾਂ ਲੋਕਾਂ ਦੀ ਜਾਨ ਲੈਣ ਵਾਲੇ ਇਨ੍ਹਾਂ ਆਤਮਘਾਤੀ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ। ਨਿਆਇਕ ਤੇ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਹੋਰ 19 ਲੋਕਾਂ ਨੂੰ ਉਮਰ ਕੈਦ ਤੇ 10-15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਾਹਿਰਾ, ਅਲੈਕਜ਼ੈਂਡਰੀਆ ਤੇ ਟੰਟਾ ਦੀ ਨਾਇਲ ਡੇਲਟਾ ਸਿਟੀ ‘ਚ 2016 ਤੇ 2017 ਦੌਰਾਨ ਈਸਾਈਆਂ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਹਮਲੇ ਕੀਤੇ ਗਏ ਸਨ, ਜਿਨ੍ਹਾਂ ‘ਚ 74 ਲੋਕਾਂ ਦੀ ਜਾਨ ਗਈ ਸੀ। ਸੁੰਨੀ ਬਹੁਲ ਮਿਸਰ ‘ਚ ਈਸਾਈ ਕਰੀਬ 10 ਫੀਸਦੀ ਹਨ। ਇਨ੍ਹਾਂ ਹਮਲਿਆਂ ‘ਚ ਮਿਸਰ ‘ਚ ਈਸਾਈਆਂ ਦੇ ਪੂਜਾ ਸਥਾਨ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਐਮਰਜੰਸੀ ਲਗਾ ਦਿੱਤੀ। ਆਈ.ਐੱਸ. ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ। ਕਾਹਿਰਾ ‘ਚ ਸੈਂਟ ਪੀਟਰ ਤੇ ਸੈਂਟ ਪਾਲ ਚਰਚ ‘ਤੇ 11 ਦਸੰਬਰ 2016 ਨੂੰ ਆਤਮਘਾਤੀ ਹਮਲੇ ‘ਚ 29 ਲੋਕਾਂ ਦੀ ਮੌਤ ਹੋਈ ਸੀ। ਟੰਟਾ ਤੇ ਅਲੈਕਜ਼ੈਂਡਰੀਆ ‘ਚ ਉਸ ਤੋਂ ਬਾਅਦ ਅਪ੍ਰੈਲ ‘ਚ ਪਾਮ ਸੰਡੇ ਉਤਸਵ ਦੌਰਾਨ ਹਮਲੇ ‘ਚ 45 ਲੋਕਾਂ ਦੀ ਮੌਤ ਹੋ ਗਈ ਸੀ।

LEAVE A REPLY

Please enter your comment!
Please enter your name here