“ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕੀ ਹਾਂ ਕਿ ਮੈਂ ਆਪਣੀ ਧੀ ਦਾ ਵਿਆਹ ਉਸ ਮੁੰਡੇ ਨਾਲ ਕਰਾਂਗੀ ਜਿਹਦੀ ਮਾਂ ਨਾ ਹੋਵੇ !”
ਪਤਨੀ ਨੇ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ | 
“ਵੇਖ ਮੁੰਡਾ ਬਹੁਤ ਚੰਗਾ ਏ, ਸੋਹਣਾ ਏ , ਚੰਗਾ ਕਾਰੋਬਾਰ ਏ , ਖਾਨਦਾਨ ਚੰਗਾ ਏ , ਫਿਰ ਉਹਦੀ ਮਾਂ ਤਾਂ ਬੜੀ ਸਿਆਣੀ ਔਰਤ ਏ, ਪੁਰਾਣੇ ਵਰਤੇ ਪਰਖੇ ਲੋਕ ਨੇ | ” ਪਤੀ ਨੇ ਫਿਰ ਸਮਝਾਉਣ ਦੀ ਕੋਸ਼ਿਸ਼ ਕੀਤੀ |
” ਵੇਖੋ ਜੀ , ਸੱਸ ਆਖਿਰ ਸੱਸ ਹੀ ਹੁੰਦੀ ਏ , ਮੈਂ ਨਹੀਂ ਚਾਹੁੰਦੀ ਕਿ ਜਿਹੜੀਆਂ ਮੁਸੀਬਤਾਂ ਮੈਨੂੰ ਆਪਣੀ ਸੱਸ ਕਾਰਣ ਸਹਿਣੀਆਂ ਪਈਆਂ ਨੇ , ਉਹ ਮੇਰੀ ਧੀ ਨੂੰ ਵੀ ਸਹਿਣੀਆਂ ਪੈਣ ! ” ਪਤਨੀ ਆਪਣੇ ਫੈਸਲੇ ਤੇ ਅੜੀ ਹੋਈ ਸੀ |
ਪਤੀ ਨੇ ਕੁਝ ਸੋਚਿਆ ਤੇ ਫਿਰ ਕਹਿਣ ਲੱਗਾ ” ਫਿਰ ਤਾਂ ਤੈਨੂੰ ਚਾਰ ਪੰਜ ਸਾਲ ਦੇ ਵਿੱਚ ਵਿੱਚ ਆਤਮ ਹੱਤਿਆ ਕਰਨੀ ਪਉ ! “
” ਕਿਓਂ ਇਹ ਮੇਰੀ ਆਤਮ ਹੱਤਿਆ ਵਿੱਚ ਕਿੱਥੋਂ ਆ ਗਈ ? “
” ਮੇਰਾ ਮਤਲਬ ਏ ਤਿੰਨ ਚਾਰ ਸਾਲ ਬਾਦ ਆਪਾਂ ਆਪਣੇ ਮੁੰਡੇ ਦਾ ਵਿਆਹ ਵੀ ਤਾਂ ਕਰਨਾ ਏ ! ” 
ਕਹਿ ਕੇ ਪਤੀ ਬਾਹਰ ਨੂੰ ਚਲਾ ਗਿਆ ਤੇ ਪਤਨੀ ਮੱਥੇ ਤੇ ਹੱਥ ਰੱਖ ਕੇ ਬਹਿ ਗਈ | 

LEAVE A REPLY

Please enter your comment!
Please enter your name here