ਮੁਲੱਠੀ ਬਹੁਤ ਹੀ ਗੁਣਕਾਰੀ ਜੜ੍ਹੀ-ਬੂਟੀ ਹੈ। ਇਸ ਦਾ ਉਪਯੋਗ ਨਾ ਸਿਰਫ ਪੇਟ ਦੀਆਂ ਬੀਮਾਰੀਆਂ ਬਲਕਿ ਅਲਸਰ ਲਈ ਵੀ ਫਾਇਦੇਮੰਦ ਹੈ। ਇਸ ਦਾ ਸੁਆਦ ਮਿੱਠਾ ਹੁੰਦਾ ਹੈ। ਜਿਹੜੀ ਅਸਲੀ ਮੁਲੱਠੀ ਹੁੰਦੀ ਹੈ ਉਹ ਅੰਦਰੋਂ ਪੀਲੀ ਅਤੇ ਰੇਸ਼ੇਦਾਰ ਹੁੰਦੀ ਹੈ। ਮੁਲੱਠੀ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਦੇ ਗੁਣ….
1. ਖਾਂਸੀ
ਖਾਂਸੀ ਦੀ ਸਮੱਸਿਆ ਹੋਣ ‘ਤੇ ਮੁਲੱਠੀ ਨੂੰ ਕਾਲੀ ਮਿਰਚ ਦੇ ਨਾਲ ਖਾਣ ਨਾਲ ਰੇਸ਼ੇ ‘ਚ ਅਰਾਮ ਮਿਲਦਾ ਹੈ। ਇਸ ਨਾਲ ਸੁੱਕੀ ਖਾਂਸੀ ਦੇ ਨਾਲ-ਨਾਲ ਗਲੇ ਦੀ ਸੋਜ ਵੀ ਠੀਕ ਹੁੰਦੀ ਹੈ।
2. ਮੂੰਹ ਸੁੱਕਣਾ
ਜੇਕਰ ਤੁਹਾਡਾ ਵਾਰ-ਵਾਰ ਮੂੰਹ ਸੁੱਕਦਾ ਹੈ ਮੁਲੱਠੀ ਨੂੰ ਮੂੰਹ ‘ਚ ਪਾ ਕੇ ਵਾਰ-ਵਾਰ ਚੂਸੋ। ਇਸ ‘ਚ 50 ਫੀਸਦੀ ਪਾਣੀ ਹੁੰਦਾ ਹੈ।
3. ਗਲੇ ਦੀ ਖਰਾਸ਼
ਇਸ ਨੂੰ ਚੂਸਣ ਨਾਲ ਗਲੇ ਦੀ ਖਰਾਸ਼ ਵੀ ਠੀਕ ਹੁੰਦੀ ਹੈ।
4. ਪੇਟ ਦਾ ਇੰਫੈਕਸ਼ਨ
ਮੁਲੱਠੀ ਪੇਟ ਦੇ ਜਖ਼ਮ ਠੀਕ ਕਰਦੀ ਹੈ। ਇਸ ਨਾਲ ਪੇਟ ਦੇ ਜਖ਼ਮ ਜਲਦੀ ਭਰ ਜਾਂਦੇ ਹਨ। ਪੇਟ ਦੇ ਜਖ਼ਮ ਲਈ ਮੁਲੱਠੀ ਦੀ ਜੜ੍ਹ ਦਾ ਚੂਰਣ ਇਸਤੇਮਾਲ ਕਰਨਾ ਚਾਹੀਦਾ ਹੈ।
5. ਬਦਹਜ਼ਮੀ
ਇਸ ਦਾ ਚੂਰਣ ਬਦਹਜ਼ਮੀ ਲਈ ਲਾਭਦਾਇਕ ਹੈ ਅਤੇ ਅਲਸਰ ਦੇ ਜਖ਼ਮਾਂ ਨੂੰ ਜਲਦੀ ਭਰਦਾ ਹੈ।
6. ਖੂਨ ਦੀ ਉਲਟੀ ਲਈ
ਖੂਨ ਦੀ ਉਲਟੀ ਲਈ ਦੁੱਧ ਨਾਲ ਮੁਲੱਠੀ ਦਾ ਪਾਊਡਰ ਲੈਣ ਨਾਲ ਫਾਇਦਾ ਹੁੰਦਾ ਹੈ।
7. ਹਿੱਚਕੀ ਆਉਣਾ
ਹਿੱਚਕੀ ਆਉਣ ‘ਤੇ ਇਸ ਦੇ ਪਾਊਡਰ ਨੂੰ ਸ਼ਹਿਦ ‘ਚ ਮਿਲਾ ਨੱਕ ਵਿਚ ਟਪਕਾਉਣ ਨਾਲ ਫਾਇਦਾ ਹੁੰਦਾ ਹੈ।

NO COMMENTS

LEAVE A REPLY