ਆਓ ਜਿੰਦਗੀ ਦੇ ਸਫ਼ਿਆਂ ਤੇ ਮੁਹੱਬਤ ਦੇ ਹਰਫ਼ ਲਿਖੀਏ 
ਮੰਦੇ ਕੰਮਾਂ ਵਿਚ ਕਿੰਨੇ ਸਾਹ ਚੰਗਿਆਂ ਵਿਚ ਖਰਚ ਲਿਖੀਏ

ਝੂਠ ਦੀ ਪੋੜੀ ਚੜ੍ਹ ਅੰਬਰ ਛੋਂਹਣਾ ਚਾਹੁੰਦਾ ਬੰਦਾ 
ਕਤਲ ਕਰਦਾ ਮਨੁੱਖਤਾ ਕਿੰਨਾ ਗਿਆ ਗਰਕ ਲਿਖੀਏ

ਅਤਿ ਸੁੰਦਰ ਚੀਜ਼ਾਂ ਨਾਲ ਧਰਤੀ ਰੱਬ ਸੰਗਾਰੀ 
ਅਕਾਸ਼ ਤੇ ਤਾਰਿਆਂ ਦਾ ਵਿਛਿਆ ਫਰਸ ਲਿਖੀਏ

ਕਿਸੇ ਵੇਹੜੇ ਵਿਚ ਝਾਕਣ ਨਾਲੋਂ ਆਪਣੀ ਖ਼ਬਰ ਰੱਖੀਏ 
ਜੇ ਜੀਆਂ ਵਿਚ ਸੱਤ ਸੰਤੋਖ ਨਹੀਂ ਜਿੰਦਗੀ ਨਰਕ ਲਿਖੀਏ

ਹੱਥ ਅੱਡੀ ਬੈਠਾ ਫ਼ਕੀਰ ਜੋ ਵਿਚ ਗਲੀ ਚੁਰਾਹੇ 
ਤਲੀ ਕਿਸੇ ਧਰ ਦਿੱਤਾ ਪੈਸਾ ਖਾ ਤਰਸ ਲਿਖੀਏ

ਸੂਰਜ ਦੀ ਅੱਖ ਅੰਨੀ ਨਾ ਕੋਈ ਕਰ ਸਕਿਆ 
ਗਿਆ ਨਾ ਜਾਣਾ ਕੋਈ ਤੀਰ ਉਸ ਤਰਫ ਲਿਖੀਏ

ਵਰਣ ਵੰਡ ਕੌਣ ਕਰਦਾ ਆ ਰਿਹਾ ਤੇ ਕਿਓਂ ਕਰ ਰਿਹਾ ?
ਇੱਕ ਰਾਹ ਦੇ ਪਾਂਧੀਆਂ ਵਿਚ ਪਾ ਰਿਹਾ ਫਰਕ ਲਿਖੀਏ

ਕੌਣ ਹੈ ਜੋ ਲੋਕਾਂ ਨੂੰ ਪੜ੍ਹਾ ਰਿਹਾ ਹੈ ਨਫਰਤ ਦਾ ਪਾਠ ?
ਮਨੁੱਖਤਾ ਧਰਮਾਂ ਤੋਂ ਉੱਚੀ,ਉਤਮ ਇਹ ਅਰਕ ਲਿਖੀਏ

ਹਰ ਵਿਅਕਤੀ ਨੂੰ ਕਬਰ ਉਡੀਕ ਰਹੀ ਹੈ ਚੇਤੇ ਰੱਖੋ 
ਸਥਿਰ ਨਹੀਂ ਕੋਈ ਜਹਾਨ ਤੇ ਰਾਏ ਲਾ ਸ਼ਰਤ ਲਿਖੀਏ

LEAVE A REPLY

Please enter your comment!
Please enter your name here