ਨਵੀਂ ਦਿੱਲੀ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਦਾ ਸਿਲਸਿਲਾ ਜਾਰੀ ਹੈ। ਸ਼ੁੱਕਰਵਾਰ ਨੂੰ ਪੈਟਰੋਲ 28 ਪੈਸੇ ਅਤੇ ਡੀਜ਼ਲ 22 ਪੈਸੇ ਹੋਰ ਮਹਿੰਗਾ ਹੋ ਗਿਆ ਹੈ। ਰਾਜਧਾਨੀ ਦਿੱਲੀ ‘ਚ ਅੱਜ ਪੈਟਰੋਲ 81.28 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 73.30 ਰੁਪਏ ਪ੍ਰਤੀ ਲਿਟਰ ‘ਚ ਵਿਕ ਰਿਹਾ ਹੈ। ਉੱਥੇ ਹੀ ਮੁੰਬਈ ਅਤੇ ਅੰਮ੍ਰਿਤਸਰ ‘ਚ ਪੈਟਰੋਲ 90 ਰੁਪਏ ਦੇ ਨੇੜੇ ਪਹੁੰਚ ਗਿਆ ਹੈ। ਪੈਟਰੋਲ-ਡੀਜ਼ਲ ‘ਤੇ ਐਕਸਾਈਜ਼ ਡਿਊਟੀ ਘਟਾਉਣ ਤੋਂ ਜਿੱਥੇ ਕੇਂਦਰ ਇਨਕਾਰ ਕਰ ਚੁੱਕਾ ਹੈ, ਉੱਥੇ ਹੀ ਪੰਜਾਬ ਸਰਕਾਰ ਨੇ ਵੀ ਵੈਟ ‘ਚ ਕਟੌਤੀ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਪੰਜਾਬ ਅਤੇ ਮਹਾਰਾਸ਼ਟਰ ‘ਚ ਪੈਟਰੋਲ ‘ਤੇ 35 ਫੀਸਦੀ ਤੋਂ ਜ਼ਿਆਦਾ ਵੈਟ ਹੈ। ਪੰਜਾਬ ‘ਚ ਇਕ ਲਿਟਰ ਪੈਟਰੋਲ ‘ਤੇ 35.35 ਫੀਸਦੀ ਵੈਟ ਚਾਰਜ ਕੀਤਾ ਜਾ ਰਿਹਾ ਹੈ। 14 ਸਤੰਬਰ ਨੂੰ ਮੁੰਬਈ ‘ਚ ਪੈਟਰੋਲ ਦੀ ਕੀਮਤ 28 ਪੈਸੇ ਪ੍ਰਤੀ ਲਿਟਰ ਵਧ ਕੇ 88.67 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 24 ਪੈਸੇ ਪ੍ਰਤੀ ਲਿਟਰ ਦੇ ਉਛਾਲ ਨਾਲ 77.82 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਉੱਥੇ ਹੀ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ‘ਚ ਪੈਟਰੋਲ ਦੀ ਕੀਮਤ 87 ਰੁਪਏ 17 ਪੈਸੇ ਅਤੇ ਡੀਜ਼ਲ ਦੀ ਕੀਮਤ 73 ਰੁਪਏ 57 ਪੈਸੇ ‘ਤੇ ਪਹੁੰਚ ਗਈ ਹੈ। ਡੀਜ਼ਲ ਮਹਿੰਗਾ ਹੋਣ ਨਾਲ ਟਰਾਂਸਪੋਰਟਰਾਂ ਅਤੇ ਕਿਸਾਨਾਂ ‘ਤੇ ਸਭ ਤੋਂ ਵਧ ਬੋਝ ਪੈ ਰਿਹਾ ਹੈ। ਜਲੰਧਰ ‘ਚ ਪੈਟਰੋਲ ਅੱਜ 86 ਰੁਪਏ 60 ਪੈਸੇ ‘ਚ ਵਿਕ ਰਿਹਾ ਹੈ, ਜਦੋਂ ਕਿ ਡੀਜ਼ਲ 73 ਰੁਪਏ 7 ਪੈਸੇ ‘ਚ ਮਿਲ ਰਿਹਾ ਹੈ। ਲੁਧਿਆਣਾ ‘ਚ ਪੈਟਰੋਲ ਦੀ ਕੀਮਤ 87 ਰੁਪਏ 3 ਪੈਸੇ ਅਤੇ ਡੀਜ਼ਲ ਦੀ ਕੀਮਤ 73 ਰੁਪਏ 44 ਪੈਸੇ ਦਰਜ ਕੀਤੀ ਗਈ ਹੈ। ਪਟਿਆਲਾ ‘ਚ ਪੈਟਰੋਲ 86 ਰੁਪਏ 97 ਪੈਸੇ ਅਤੇ ਡੀਜ਼ਲ 73 ਰੁਪਏ 39 ਪੈਸੇ ਪ੍ਰਤੀ ਲਿਟਰ ‘ਚ ਮਿਲ ਰਿਹਾ ਹੈ।

LEAVE A REPLY

Please enter your comment!
Please enter your name here