ਇੱਕ ਤੀਰ ਨਾਲ਼ ਕਈ ਨਸ਼ਾਨੇ…

“ਮੁੱਦਾ” ਰੋਲ਼ਤਾ ਡੋਪ ਬਹਾਨੇ…

ਪਬਲਕ ਦੇ ਵਿੱਚ ਭੜਥੂ ਪੈਗਿਆ..

ਕਹਿੰਦੇ “ਫੌਜੀ” ਸਟੈਂਡ ਲੈਗਿਆ…

ਓ ਭਲਿਓ ਹੱਥ ਅਕਲ ਨੂੰ ਮਾਰੋ..

ਖੋਪੜੀਆਂ ਤੋਂ ਜਾਲ਼ੇ ਤਾਰੋ…

ਓਹਦਾ ਕੀ ਰਪੋਟ ਵਗਾੜੂ…

ਜੀਹਦੇ ਡਾਕਟਰਾਂ ਨਾਲ਼ ਯਾਰਾਨੇ…

ਇੱਕ ਤੀਰ ਨਾਲ਼ ਕਈ ਨਸ਼ਾਨੇ…

“ਮੁੱਦਾ” ਰੋਲ਼ਤਾ ਡੋਪ ਬਹਾਨੇ…

ਨੋਟਬੰਦੀ ਵਿੱਚ ਬੈਂਕ ਮੈਨੇਜਰ..

ਜਿੱਦਾਂ ਕਰਗੇ “ਮਾਲ” ਸੀ ਅੰਦਰ..

“ਡੋਪਬੰਦੀ” ਵਿੱਚ ਡਾਕਟਰ ਸਾਰੇ…

ਲੈਣਗੇ ਸੇਮ ਟੂ ਸੇਮ ਨਜਾਰੇ…

ਨੌਂ ਸੌ ਚੂਹਾ ਛਕਦਾ ਜੇਹੜਾ…

ਸੁਥਰਾ ਨਿੱਕਲ਼ੂ ਸੋਲ਼ਾਂ ਆਨੇ..

ਇੱਕ ਤੀਰ ਨਾਲ਼ ਕਈ ਨਸ਼ਾਨੇ…

“ਮੁੱਦਾ” ਰੋਲ਼ਤਾ ਡੋਪ ਬਹਾਨੇ…

ਚੋਬਰ ਟੀਕੇ ਲਾ ਲਾ ਮਰਗੇ..

ਉਹ ਸ਼ਿਮਲੇ ਵਿੱਚ ਮੌਜਾਂ ਮਾਣੇ…

ਸੌਂਹ ਗੁਰੂ ਦੀ ਖਾ ਜੋ ਭੁੱਲਿਆ…

ਮੰਗ ਪੱਤਰ ਨੂੰ ਕੀ ਸਿਆਣੇ…

ਲਾਸ਼ਾਂ ਤੇ ਸਿਆਸਤ ਚੱਲੇ..

ਕਿੰਨੇ ਗਰਕੇ ਪਏ ਜਮਾਨੇ…

ਇੱਕ ਤੀਰ ਨਾਲ਼ ਕਈ ਨਸ਼ਾਨੇ…

“ਮੁੱਦਾ” ਰੋਲ਼ਤਾ ਡੋਪ ਬਹਾਨੇ…

ਬਿਆਨਾਂ ਵਿੱਚ ਸ਼ਿਕੰਜਾ ਕਸਤਾ..

ਵਿੱਚੇ ਰੁਲ਼ਗਿਆ ਕਾਲ਼ਾ ਹਫਤਾ…

ਗਏ ਸੀ ਪੱਟੀਆਂ ਬੰਨ ਕੇ ਕਾਲ਼ੀਆਂ..

“ਓਥੇ” ਜਾਕੇ ਜੱਫੀਆਂ ਪਾਲੀਆਂ…

ਅਪਣੀਆਂ “ਟਿਕਟਾਂ” ਪੱਕੀਆਂ ਕਰਗੇ..

ਹੁਣ ਭਾਵੇਂ ਮਾਨੇ ਨਾ ਮਾਨੇ…

ਇੱਕ ਤੀਰ ਨਾਲ਼ ਕਈ ਨਸ਼ਾਨੇ…

“ਮੁੱਦਾ” ਰੋਲ਼ਤਾ ਡੋਪ ਬਹਾਨੇ…

ਹਫਤੇ ਮਗਰੋਂ ਨਮੀ ਕਹਾਣੀ…

ਕਿੱਥੇ ਗਏ ਦਰਿਆ ਦੇ ਪਾਣੀ…

ਭੁੱਲੀ ਆਸਿਫਾ…ਤੇ ਮਰੀਆਂ ਮੱਛੀਆਂ…

ਗੱਲਾਂ ਕੌੜੀਆਂ…ਨੇ ਪਰ ਸੱਚੀਆਂ…

ਗੁੱਝੇ ਬੋਲ “ਬਾਗੀ” ਨੇ ਮਾਰੇ…

ਐਨੀ ਛੇਤੀ ਪੈਣ ਨਾ ਖਾਨੇ…

ਇੱਕ ਤੀਰ ਨਾਲ਼ ਕਈ ਨਸ਼ਾਨੇ… “ਮੁੱਦਾ” ਰੋਲ਼ਤਾ ਡੋਪ ਬਹਾਨੇ..

LEAVE A REPLY

Please enter your comment!
Please enter your name here