????????????????????????????????????

ਮੇਰੇ ਸ਼ਬਦਾਂ ‘ਚ ਜਨੂੰਨ ਬਗਾਵਤ ਲਿਖਦਾ ਹਾਂ।

ਕਰਦਾ ਮੇਹਰ ਤਾਂ ਉਸਦੀ ਇਬਾਦਤ ਲਿਖਦਾ ਹਾਂ।

 

ਸੁਲਗੇ ਜਦ ਵੀ ਮੇਰੇ ਵਤਨ ‘ਚ ਭੈੜੀ ਨਫਰਤ,

ਮੈਂ ਸ਼ਬਦਾਂ ਅੰਦਰ ਇਸਦੀ ਹਿਫਾਜ਼ਤ ਲਿਖਦਾ ਹਾਂ।

 

ਆਵੇ ਸਭ ਦੇ ਚਿਹਰੇ ਤੇ ਮੁਸਕਾਨ ਸਦਾ ਹੀ,

ਮੁਹਬਤ ਦੀ ਐਸੀ ਮੈਂ ਤਾਂ ਇਬਾਰਤ ਲਿਖਦਾ ਹਾਂ।

 

ਨਾ ਹੋਵੇ ਹਰਗਿਜ਼ ਹੀ ਪਰੇਸ਼ਾਨ ਦਿਲਬਰ ਪੜ੍ਹਕੇ,

ਨਾ ਹੋਵਾਂ ਤਾਂਵੀ ਖਤ ਵਿੱਚ ਸਲਾਮਤ ਲਿਖਦਾ ਹਾਂ।

 

ਮੈਂ ਤੈਥੋਂ  ਹਾਂ ਰੁੱਸਿਆ ਯਾਰਾ ਸੁਣ ਮੇਰੀ ਤੂੰ

ਰੁੱਸਾਂ ਨਾ ਤਾਂ ਵੀ ਨਾਲ ਸ਼ਰਾਰਤ ਲਿਖਦਾ ਹਾਂ |

 

 

LEAVE A REPLY

Please enter your comment!
Please enter your name here