ਇਸਲਾਮਾਬਾਦ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਕਿ ਉਨ੍ਹਾਂ ਖਿਲਾਫ ਭ੍ਰਿਸ਼ਟਾਚਾਰ ਦੇ ਤਿੰਨ ਮਾਮਲੇ ਇਸ ਲਈ ਦਾਇਰ ਕੀਤੇ ਗਏ ਹਨ ਕਿਉਂਕਿ ਉਨ੍ਹਾਂ ਨੇ ਫੌਜ ਸ਼ਾਸਕ ਪਰਵੇਜ ਮੁਸ਼ੱਰਫ ਖਿਲਾਫ ਦੇਸ਼ਧ੍ਰੋਹ ਦੇ ਤਿੰਨ ਮਾਮਲੇ ਚਲਾਏ ਸਨ। ਸ਼ਰੀਫ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ‘ਚ ਐਮਰਜੰਸੀ ਲਗਾਉਣ ਲਈ ਮੁਸ਼ੱਰਫ ਖਿਲਾਫ ਕਾਨੂੰਨੀ ਕਾਰਵਾਈ ਕੀਤੀ। ਇਸਦਾ ਬਦਲਾ ਲੈਣ ਲਈ ਉਸ ਨੇ ਨਾ ਸਿਰਫ ਮੇਰੇ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਬਣਾਏ ਗਏ ਸਗੋਂ 2014 ‘ਚ ਧਰਨੇ ਪ੍ਰਦਰਸ਼ਨ ਵੀ ਕੀਤੇ। ਸ਼ਰੀਫ ਇਥੇ ਜਵਾਬਦੇਹੀ ਅਦਾਲਤ ਸਾਹਮਣੇ ਵੀ ਹਾਜ਼ਿਰ ਹੋਏ ਤੇ ਉਨ੍ਹਾਂ 128 ਸਾਲਾਂ ‘ਤੇ ਆਪਣੇ ਜਵਾਬ ਦਿੱਤੇ ਜੋ ਅਦਾਲਤ ਨੇ ਉਨ੍ਹਾਂ ਤੋਂ ਪੁੱਛੇ ਸਨ। ਸ਼ਰੀਫ ਨੇ ਪੱਤਰਕਾਰਾਂ ਨੂੰ ਕਿਹਾ, ‘ਚੋਣਾਂ ਬਾਅਦ, ‘ਮੇਰੀ ਸਰਕਾਰ ਨੇ ਮੁਸ਼ੱਰਫ ਖਿਲਾਫ ਕਾਨੂੰਨੀ ਦੇਸ਼ਧ੍ਰੋਹ ਦਾ ਮਾਮਲਾ ਸ਼ੁਰੂ ਕਰਨ ਲਈ ਵਕੀਲਾਂ ਨਾਲ ਸੰਪਰਕ ਕੀਤਾ। ਮੈਨੂੰ ਪਹਿਲਾਂ ਹੀ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਮੈ ਅਜਿਹਾਂ ਕੀਤਾ ਤਾਂ ਸਾਬਕਾ ਰਾਸ਼ਟਰਪਤੀ ਨੂੰ ਤਾਂ ਕੁਝ ਨਹੀਂ ਹੋਵੇਗਾ ਪਰ ਤੁਹਾਨੂੰ ਜ਼ਰੂਰ ਪ੍ਰੇਸ਼ਾਨੀ ਹੋਵੇਗੀ। ਸ਼ਰੀਫ ਨੇ ਕਿਹਾ ਕਿ ਇਸ ਧਮਕੀ ਦੇ ਬਾਵਜੂਦ ਉਹ ਮੁਸ਼ੱਰਫ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਚਲਾਉਣ ਦੇ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟੇ। ਸ਼ਰੀਫ ਮੁਤਾਬਕ ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਪੈ ਰਹੀ ਹੈ। ਸ਼ਰੀਫ ਨੇ ਆਪਣਾ ਬਿਆਨ ਤਿੰਨ ਦਿਨਾਂ ‘ਚ ਦਰਜ ਕਰਵਾਇਆ। ਜ਼ਿਕਰਯੋਗ ਹੈ ਕਿ ਜਵਾਬਦੇਹੀ ਅਦਾਲਤ ‘ਚ ਸ਼ਰੀਫ ਤੇ ਉਨ੍ਹਾਂ ਦੇ ਪਰਿਵਾਰ ਖਿਲਾਫ ਭ੍ਰਿਸ਼ਟਾਚਾਰ ਦੇ ਤਿੰਨ ਮਾਮਲੇ ਚੱਲ ਰਹੇ ਹਨ। ਪਨਾਮਾ ਪੇਪਰ ਮਾਮਲੇ ‘ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਇਹ ਮਾਮਲੇ ਦਰਜ ਕਰਵਾਏ ਹਨ। ਸ਼ਰੀਫ ਨਾਲ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਤੇ ਜਵਾਈ ਮੁਹੰਮਦ ਸਫਦਰ ‘ਤੇ ਵੀ ਭ੍ਰਿਸ਼ਟ ਤਰੀਕੇ ਨਾਲ ਲੰਡਨ ‘ਚ ਸੰਪਤੀ ਖਰੀਦਣ ਦਾ ਦੋਸ਼ ਹੈ।

LEAVE A REPLY

Please enter your comment!
Please enter your name here