ਭਾਵੇ ਮਿਤਰੋ ਮੰਦਿਰ ਸਜਾਓ
ਭਾਵੇ ਜੀ ਗੁਰੂ ਘਰ ਚਣਾਓ
ਸਾਰੇ ਰਲ ਕੇ ਮਾਰੋ ਹੰਬਲ਼ਾ
ਮੈਨੂੰ ਬਸ ਪ੍ਰਧਾਨ ਬਣਾਓ
ਚੌਧਰਬਾਜੀ ਦਾ ਮੈਂ ਭੁੱਖਾ
ਮੁੱਕਦੀ ਇਥੇ ਗੱਲ ਮੁਕਾਓ
ਮੇਰੀ ਸੇਵਾ ਸਭ ਤੋਂ ਪਹਿਲਾਂ
ਖੁਦ ਕਰੋ ਭਾਵੇਂ ਕਰਵਾਓ
ਰੱਬੀ ਰੋਟੀ ਸੇਕਣ ਦੇ ਲਈ
ਅੱਗ ਤੇ ਥੋੜਾ ਘੀ ਤਾਂ ਪਾਓ
ਅਾਮਦਨ ਤਾਂ ਹੀ ਪੁਰੀ ਹੋਉ
ਸੰਗਤ ਵੱਧ ਤੋਂ ਵੱਧ ਵਧਾਓ
ਤੁਸੀ ਬੈਠ ਲੋਕਾਂ ਨੂੰ ਗਿਣਿਓਂ
ਮੈਨੂੰ ਤਾਂ ਬੱਸ ਨੋਟ ਗਣਾਓ
ਦੇਸੀ ਘਿਓ ਅਤੇ ਸੁੱਕੇ ਮੇਵੇ
ਸ਼ਾਮ ਨੂੰ ਮੇਰੇ ਘਰ ਪਹੁੰਚਾਓ
ਰੱਬ ਕੋਲ ਅਜੇ ਥੋੜ ਪੈਸੇ ਦੀ
ਟੂਮਾ ਗਹਿਣੇ ਕਹੋ ਚੜਾਉ
ਛੁੱਟੇ ਕਦੀ ਨਾਂ ਕੁਰਸੀ ਮੇਰੀ
ਭਾਈ ਭਾਈ ਭਾਵੇ ਲੜਾਓ
ਵਾਹ ਵਾਹ ਹੋਵੇ ਚਾਰੇ ਪਾਸੇ
ਲੋਕਾਂ ਤੇ ਤੁਸੀ ਧਾਕ ਜਮਾਓ
ਧਰਮ ਦੇ ਨਾਂ ਤੇ ਲੁਟੋ ਸਭ ਨੂੰ
ਰਾਜਨੀਤੀ ਦਾ ਪਾਠ ਪੜਾਓ
ਬਿੰਦਰਾ ਨਾਂ ਨਹੀ ਲੈਣਾ ਮੇਰਾ
ਪ੍ਰਧਾਨ ਪ੍ਰਧਾਨ ਅਾਖ ਬੁਲਾਓ