ਨਿਊਯਾਰਕ

ਪੈਪਸੀਕੋ ਦੀ ਸਾਬਕਾ ਡਾਇਰੈਕਟਰ ਇੰਦਰਾ ਨੂਈ ਨੂੰ ਗੇਮ ਚੇਂਜਰ ਅਵਾਰਡ ਨਾਲ ਨਵਾਜਿਆ ਗਿਆ ਅਤੇ ਉਸ ਦੌਰਾਨ ਉਸ ਨੇ ਆਖਿਆ ਕਿ ਉਸ ਦੇ ਸਿਆਸਤ ‘ਚ ਸ਼ਾਮਲ ਹੋਣ ‘ਤੇ ਤੀਜਾ ਵਿਸ਼ਵ ਯੁੱਧ ਛਿੜ ਸਕਦਾ ਹੈ। ਏਸ਼ੀਆ ‘ਚ ਸਿੱਖਿਆ ‘ਤੇ ਫੋਕਸ ਕਰਨ ਵਾਲੇ ਐਨ. ਜੀ. ਓ. ਏਸ਼ੀਆ ਸੋਸਾਇਟੀ ਨੇ ਨੂਈ ਨੂੰ ਉਨ੍ਹਾਂ ਦੇ ਬਿਜਨੈੱਸ ਅਚੀਵਮੈਂਟ, ਮਨੁੱਖਤਾਵਾਦੀ ਰਿਕਾਰਡ ਅਤੇ ਦੁਨੀਆ ‘ਚ ਔਰਤਾਂ ਅਤੇ ਕੁੜੀਆਂ ਲਈ ਅਕਸਰ ਵਕਾਲਤ ਕਰਨ ਲਈ ਉਨ੍ਹਾਂ ਨੂੰ ਇਸ ਅਵਾਰਡ ਨਾਲ ਨਵਾਜਿਆ ਗਿਆ। ਇਸ ਸਾਲ ਫਰਵਰੀ ‘ਚ ਨੂਈ ਨੂੰ ਆਈ. ਸੀ. ਸੀ. ਦੀ ਪਹਿਲੀ ਮਹਿਲਾ ਡਾਇਰੈਕਟਰ ਦੇ ਰੂਪ ‘ਚ ਨਿਯੁਕਤ ਕੀਤਾ ਗਿਆ ਸੀ। ਪ੍ਰੋਗਰਾਮ ‘ਚ ਸਵਾਲ-ਜਵਾਬ ਦੌਰਾਨ ਭਾਰਤੀ ਮੂਲ ਦੀ ਅਮਰੀਕੀ ਬਿਜਨੈੱਸ ਵੁਮੈਨ ਇੰਦਰਾ ਨੂਈ ਤੋਂ ਜਦੋਂ ਪੁਛਿਆ ਗਿਆ ਕਿ ਕੀ ਤੁਸੀਂ ਟਰੰਪ ਕੈਬਨਿਟ ‘ਚ ਸ਼ਾਮਲ ਹੋਵੋਗੇ? ਨੂਈ ਨੇ ਆਪਣੇ ਜਵਾਬ ‘ਚ ਕਿਹਾ ਕਿ ਮੇਰਾ ਸਿਆਸਤ ਨਾਲ ਕੋਈ ਮੇਲ-ਜੋਲ ਨਹੀਂ ਹੈ। ਮੈਂ ਬਹੁਤ ਹੀ ਬੇਬਾਕ ਹਾਂ, ਮੈਂ ਡਿਪਲੋਮੈਟਿਕ ਨਹੀਂ ਹਾਂ। ਮੈਨੂੰ ਪਤਾ ਤੱਕ ਨਹੀਂ ਹੈ ਕਿ ਡਿਪਲੋਮੈਸੀ ਹੁੰਦੀ ਕੀ ਹੈ। ਮੈਂ ਤੀਜੇ ਵਿਸ਼ਵ ਯੁੱਧ ਦਾ ਕਾਰਨ ਬਣ ਜਾਵਾਂਗੀ। ਮੈਂ ਇਹ ਨਹੀਂ ਕਰਾਂਗੀ। ਨੂਈ ਨੇ 2 ਅਕਤੂਬਰ ਨੂੰ ਅਧਿਕਾਰਕ ਰੂਪ ਤੋਂ ਪੈਪਸੀਕੋ ਦੇ ਸੀ. ਈ. ਓ. ਦੇ ਰੂਪ ‘ਚ ਅਹੁਦਾ ਛੱਡ ਦਿੱਤਾ ਸੀ ਪਰ ਉਹ 2019 ਦੀ ਸ਼ੁਰੂਆਤ ਤੱਕ ਚੇਅਰਮੈਨ ਬਣੀ ਰਹੇਗੀ। ਪੈਪਸੀਕੋ ਨਾਲ 40 ਸਾਲ ਤੱਕ ਜੁੜੇ ਰਹਿਣ ਅਤੇ ਰੁਜ਼ਾਨਾ 18 ਤੋਂ 20 ਘੰਟੇ ਕੰਮ ਕਰਨ ਵਾਲੀ ਨੂਈ ਨੇ ਆਖਿਆ ਕਿ ਫ੍ਰੀ ਟਾਈਮ ਕੱਢਣਾ ਮੁਸ਼ਕਿਲ ਹੁੰਦਾ ਹੈ। ਨੂਈ ਨੇ ਕਿਹਾ ਕਿ ਜਦੋਂ ਮੈਂ ਅਹੁਦਾ ਛਡਿਆ ਤਾਂ ਲੱਗਾ ਕਿ ਇਹ ਸਖਤ ਹੋਣ ਵਾਲਾ ਹੈ। 40 ਸਾਲ ਤੱਕ ਰੋਜ਼ ਸਵੇਰੇ 4 ਵਜੇ ਉਠ ਕੇ 18 ਤੋਂ 20 ਘੰਟੇ ਕੰਮ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ। ਨੂਈ ਨੇ ਆਖਿਆ ਕਿ ਅਹੁਦਾ ਛੱਡਣ ਤੋਂ ਬਾਅਦ ਪਤਾ ਲੱਗਾ ਕਿ ਕੰਮ ਤੋਂ ਇਲਾਵਾ ਵੀ ਜ਼ਿੰਦਗੀ ਹੈ।

LEAVE A REPLY

Please enter your comment!
Please enter your name here