ਮੈਲਬੌਰਨ

28 ਨਵੰਬਰ (ਸਰਤਾਜ ਸਿੰਘ ਧੌਲ)-ਚਾਰ ਸਾਲਾਂ ਦੇ ਭਾਰਤੀ ਬੱਚੇ ‘ਤੇ ਇਕ ਮਾਨਸਿਕ ਪ੍ਰੇਸ਼ਾਨ ਵਿਅਕਤੀ ਵਲੋਂ ਅਚਾਨਕ ਹਮਲਾ ਕਰ ਦਿੱਤਾ ਗਿਆ | ਬੱਚੇ ਦੀ ਮਾਂ ਹਰਪ੍ਰੀਤ ਕੌਰ ਨੇ ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਤੇ ਉਸ ਦਾ ਬੇਟਾ ਮੈਪਿੰਗ ਸ਼ਾਪਿੰਗ ਸੈਂਟਰ ‘ਚ ਗਏ ਸੀ ਤਾਂ ਕਿਸੇ ਪਾਗਲ ਆਦਮੀ ਵਲੋਂ ਜੋ ਕਿ ਉਸ ਦੀ ਦੇਖਭਾਲ ਕਰਨ ਵਾਲੇ ਦੇ ਨਾਲ ਆਇਆ ਸੀ | ਉਸ ਵਲੋਂ ਉਸ ਦੇ ਬੇਟੇ ਦੇ ਜ਼ੋਰ ਨਾਲ ਲੱਤ ਮਾਰ ਦਿੱਤੀ ਗਈ | ਮਾਂ ਨੇ ਦੱਸਿਆ ਕਿ ਉਹ ਸਮਾਂ ਉਸ ਲਈ ਬਹੁਤ ਹੀ ਹੈਰਾਨੀ ਭਰਿਆ ਸੀ ਕਿ ਕਿਸ ਤਰ੍ਹਾਂ ਕੋਈ ਆਦਮੀ ਬਿਨਾਂ ਕਿਸੇ ਵਜ੍ਹਾ ਦੇ ਛੋਟੇ ਬੱਚੇ ‘ਤੇ ਇਸ ਤਰ੍ਹਾਂ ਹਮਲਾ ਕਰ ਸਕਦਾ ਹੈ | ਉਸ ਨੇ ਆਖਿਆ ਕਿ ਉਸ ਤੋਂ ਬਾਅਦ ਉਹ ਡਾਕਟਰ ਕੋਲ ਗਈ | ਭਾਵੇਂ ਕਿ ਉਸ ਦੇ ਪੁੱਤਰ ਦੇ ਕੋਈ ਭਾਰੀ ਸੱਟ ਨਹੀਂ ਲੱਗੀ ਪਰ ਉਸ ਦਾ ਬੱਚਾ ਇਸ ਵਾਕੇ ਤੋਂ ਕਾਫ਼ੀ ਘਬਰਾ ਗਿਆ ਹੈ | ਇਸ ਸਬੰਧੀ ਉਸ ਨੇ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਹੈ ਪਰ ਉਸ ਦਾ ਕਹਿਣਾ ਕਿ ਪੁਲਿਸ ਦਾ ਰਵੱਈਆ ਬਹੁਤਾ ਵਧੀਆ ਨਹੀਂ ਹੈ ਅਤੇ ਨਾ ਹੀ ਉਹ ਮਦਦ ਕਰ ਰਹੇ ਹਨ |

LEAVE A REPLY

Please enter your comment!
Please enter your name here