ਸਦੀਆਂ ਤੋਂ ਮਨੁੱਖ ਇੰਨਸਾਫ ਮੰਗ ਕਰਦਾ ਆ ਰਿਹਾ ਹੈ ਪਰ ਆਪ ਹਮੇਸ਼ਾ ਇੰਨਸਾਫ ਦੇਣ ਵੇਲੇ ਇਨਕਾਰੀ ਹੋਇਆ ਹੈ। ਖਾਸ ਕਰਕੇ ਸੱਤਾ ਪ੍ਰਾਪਤੀ ਤੋ ਬਾਅਦ ਸਰਕਾਰ ਦੇ ਵਰਤੀਰੇ ਵਿੱਚ ਇਕ ਦਮ ਬਦਲਾ ਹੈਰਾਨੀ ਪੈਦਾ ਕਰਦੇ ਹਨ। ਪਿਛਲੀ ਪੰਥਕ ਅਖਵਾਉਂਦੀ ਸਰਕਾਰ ਨੇ ਜੋ ਪੰਥ ਨਾਲ ਕੀਤਾ। ਉਸ ਦਾ ਨਤੀਜਾ ਅੱਜ ਰਣਜੀਤ ਸਿੰਘ ਕਮੀਸਨ ਦੀ ਰਿਪੋਰਟ ਵਿੱਚ ਬਾਦਲ ਸਰਕਾਰ ਬਾਰੇ ਹਨ। ਹਮੇਸ਼ਾ ਕੇਂਦਰ ਨੂੰ ਕੋਸਿਆ ਗਿਆ ਪਰ ਆਪਣੀਆ ਜਿੰਮੇਵਾਰੀਆ ਕਿਤੇ ਵੀ ਵਿਖਾਈ ਨਹੀਂ ਦਿਤੀਆਂ। ਪੰਜਾਬ ਦੇ ਤਾਜਾ ਹਲਾਤਾਂ ਵਿੱਚ ਕਾਫੀ ਹੱਦ ਤੱਕ ਸਾਫ ਦਿਖਾਈ ਦੇਣ ਲੱਗਾ ਹੈ ਕਿ ਇਕ ਵੋਟ ਦੀ ਰਣਨੀਤੀ ਨੇ ਰਾਜਨੀਤਿਕਾਂ ਦੀ ਸੋਚ ਨੂੰ ਇੰਨੀ ਹਲਕੀ ਅਤੇ ਨੀਵੀਂ ਪੱਧਰ ਦਾ ਕਰ ਦਿੱਤਾ ਹੈ ਕਿ ਸਰਕਾਰਾ ਚਲਾਉਣ ਲਈ ਸੋਦੇਬਾਜੀਆ ਦਾ ਦੌਰ ਸੁਰੂ ਹੋ ਗਿਆ। ਜਿਸ ਤਹਿਤ ਸਾਰੀਆਂ ਪਾਰਟੀਆ ਨੇ ਵੱਖ ਵੱਖ ਡੇਰਿਆਂ ਦੀਆਂ ਵੋਟਾਂ ਉਪਰ ਅੱਖ ਨੇ, ਜਿਥੇ ਡੇਰਿਆਂ ਵਿੱਚ ਵਾਧਾ ਕੀਤਾ ਉਥੇ ਡੇਰਿਆਂ ਦੀ ਬਿਰਤੀ ਵਹਿਮ-ਭਰਮੀ, ਵਿਭਚਾਰੀ, ਦਹਿਸ਼ਤਗਰਦੀ, ਅਤਿਆਚਾਰੀ ਹੋਣ ਨਾਲ ਪੰਜਾਬ ਦੇ ਹਲਾਤਾਂ ਦਾ ਵਿਗਾੜਨਾ ਸੁਭਾਵਿਕ ਸੀ। 
ਪਿਛਲੇ ਦਸ ਸਾਲਾਂ ਦੀ ਲਗਾਤਾਰ ਅਤੇ ਉਸ ਤੋ ਪਿਛੇ ਤਿੰਨ ਵਾਰਾਂ ਦੀਆਂ ਪਰਕਾਸ਼ ਸਿੰਘ ਬਾਦਲ ਦੀਆਂ ਪੰਥਕ ਸਰਕਾਰਾਂ ਨੇ ਪੰਜਾਬ ਦੇ ਹਾਲਾਤਾਂ ਨੂੰ ਬੇਰੁਜ਼ਗਾਰੀਆ, ਬੇਇਨਸਾਫੀਆਂ, ਮਾਫੀਆ, ਰਿਸ਼ਵਤ, ਪਰਿਵਾਰਵਾਦ ਨੇ ਬਹੁਤ ਜਿਆਦਾ ਬੱਦਤਰ ਕਰ ਦਿੱਤਾ ਹੈ ਕੇਂਦਰੀ ਸਰਕਾਰਾਂ ਉਪਰ ਜਿਆਦਾ ਟੇਕ ਨੇ ਪੰਜਾਬ ਦੀਆਂ ਆਪਣੀਆਂ ਆਰਥਿਕ ਉਪਜਾਊ ਸੰਭਾਵਨਾਵਾ ਨੂੰ ਖੋਜਣ ਦੀ ਜਰੂਰਤ ਨਹੀਂ ਸਮਝਿਆ ਗਿਆ। ਉਹ ਚਾਹੇ ਖੇਤੀਬਾੜੀ ਦੀਆਂ ਹੋਣ ਜਾ ਇੰਡਸਟਰੀ ਦੀਆਂ। ਇਸੇ ਸਮੇ ਮੋਦੀ ਦੀ ਭਾਜਪਾ ਸਰਕਾਰ ਨੇ ਆਪਣੇ ਰਾਜ ਗੁਜਰਾਤ ਨੂੰ ਭਾਰਤ ਦੇ ਪਹਿਲੇ ਨੰਬਰ ਦਾ ਸੂਬਾ ਬਣਾ ਦਿੱਤਾ। ਭਾਵੇਂ ਉਸ ਵੇਲੇ ਵੀ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸੀ। 
ਅੱਜ ਤੋ ਪਹਿਲਾਂ ਕਦੇ ਨਹੀਂ ਵੇਖੀਆਂ ਕਿ ਅਕਾਲੀ ਦਲ (ਬਾਦਲ) ਨੇ ਆਪਣੀ ਸਾਖ ਨੂੰ ਇੰਨਾ ਵੱਡਾ ਖੋਰਾ ਲਾਇਆ ਹੋਵੇ ਅਤੇ ਸ਼ੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਨੂੰ ਰੋਲਿਆ ਗਿਆ ਹੋਵੇ। ਬਾਦਲ ਪਰਿਵਾਰ ਵਾਦ ਨੇ ਛੱਪੜ ਦੇ ਖੜ੍ਹੇ ਪਾਣੀ ਵਾਂਗ ਮੁਸ਼ਕ ਮਾਰਨੀ ਹੀ ਸੀ। ਜਿਸ ਦੀ ਸੋਚ ਦੀ ਹੱਦ ਸੀਮਤ ਸੀ। ਰਾਜ ਦੀ ਸਾਰੀ ਧਾਰਮਿਕ ਅਤੇ ਰਾਜਨੀਤਿਕ ਸ਼ਕਤੀ ਆਪਣਿਆਂ ਤਕ ਸੀਮਤ ਕਰ ਲਈਆਂ। ਸਿੱਖਾ ਦੀ ਧਾਰਮਿਕ ਅਸਥਾਨਾਂ, ਅਦਾਰਿਆਂ ਵਿੱਚ ਜਿਆਦਾ ਦਖਲਅੰਦਾਜ਼ੀ ਨੇ ਵੱਡੀ ਢਾਹ ਲਾਈ ਹੈ ਕੋਈ ਸਮਾਂ ਸੀ ਜਦੋ ਪੰਥ ਖਤਰੇ ਵਿੱਚ ਦੀਆਂ ਦੁਹਾਈਆਂ ਪਾ ਕੇ ਪੰਜਾਬੀਆ ਖਾਸ ਕਰਕੇ ਸਿੱਖਾਂ ਦੀਆ ਵੋਟਾਂ ਲਈਆਂ ਜਾਂਦੀਆਂ ਰਹੀਆਂ ਹਨ। ਸਿੱਖਾਂ ਨੇ ਇਨਸਾਫ ਲਈ ਹਰ ਲੜਾਈ ਅਗਾਂਹ ਵੱਧ ਕੇ ਸਾਥ ਦਿੱਤਾ। ਪਰ ਘਸਿਆਰੇ ਲੀਡਰਾਂ ਨੇ ਪੰਜਾਬ ਨੂੰ ਦੂਜਾ ਬਿਹਾਰ ਬਣਾ ਦਿੱਤਾ ਹੈ। ਧਰਮ ਯੁੱਧ ਮੋਰਚੇ, ਚੰਡੀਗੜ੍ਹ ਦਾ ਹੱਕ, ਹਰਿਆਣੇ ਵਿੱਚੋ ਪੰਜਾਬੀ ਬੋਲਦੇ ਇਲਾਕੇ, ਸਤਲੁਜ ਯਮੁਨਾ ਲਿੰਕ ਨਹਿਰ ਆਦਿ ਅਨੇਕਾਂ ਹੋਰ ਪੰਜਾਬ ਦੀਆਂ ਮੰਗਾਂ ਲਈ ਬਾਦਲ ਪਰਿਵਾਰ ਨੇ ਲੋਕਾਂ ਨੂੰ ਪੰਥ ਖਤਰੇ ਵਿੱਚ ਦੀਆਂ ਦੁਹਾਈ ਆਂ ਪਾ ਕੇ ਆਪਣੇ ਰਾਜ ਕਰਨ ਦੀਆਂ ਨੀਹਾਂ ਪੱਕੀਆਂ ਕੀਤੀਆਂ ਪਰ ਪੰਜਾਬ ਨੂੰ ਸਿਵਾਏ ਉਜਾੜੇ ਦੇ ਕੁਝ ਨਹੀਂ ਮਿਲਿਆ।
 ਰਾਮ ਰਹੀਮ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਨੇ ਸਿੱਖਾਂ ਵਿੱਚ ਵੱਡਾ ਰੋਸ ਪੈਦਾ ਕੀਤਾ ਜਿਸ ਦਾ ਹੁਣ ਰਣਜੀਤ ਸਿੰਘ ਕਮਿਸਨ ਨੇ ਨਾਂ ਲੈ ਕੇ ਰਿਪੋਰਟ ਪੇਸ਼ ਕੀਤੀ ਹੈ। ਇਸ ਰਿਪੋਰਟ ਵਿੱਚ ਰਾਮ ਰਹੀਮ ਤੋ ਇਲਾਵਾ ਬਾਦਲ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕੀਤਾ ਹੈ। ਪੁਲਿਸ ਦੇ ਵੱਡੇ ਮੁਲਾਜ਼ਮਾਂ ਅਤੇ ਮੌਕੇ ਦੇ ਮੁੱਖੀ ਸੁਮੇਧ ਸੇਣੀ ਨੂੰ ਵੀ ਇਕ ਅਪਰਾਧੀ ਧਿਰ ਵਿੱਚ ਰੱਖਿਆ ਹੈ। ਜਾਂਚ ਕਾਫੀ ਹੱਦ ਤੱਕ ਨਿਆ ਪੂਰਵਕ ਹੋਈ ਹੈ ਭਾਵੇਂ ਕਿ ਇਸ ਨੂੰ ਸੋ ਫੀਸਦੀ ਪੂਰੀ ਨਾ ਵੀ ਕਿਹਾ ਜਾਵੇ ਤਾ ਸਹੀ ਹੈ ਕਿਉਂਕਿ ਜਾਂਚ ਦੇ ਘੇਰੇ ਵਿੱਚ ਲੋਕਾਂ ਦਾ ਪੁਲਿਸ ਕੋਲੋਂ ਅਤੇ ਪੁਲਿਸ ਦਾ ਰਾਜਨੀਤਿਕ ਲੋਕਾਂ ਕੋਲੋ ਡਰ, ਭਹਿ ਜਾਂਚ ਨੂੰ ਪ੍ਰਭਾਵਤ ਕਰਦਾ ਹੀ ਹੈ। ਪੰਜਾਬ ਦੇ ਸਮੇ ਰਹਿੰਦੇ ਹਲਾਤਾਂ ਨੂੰ ਅਣਗੌਲਿਆਂ ਕਰਨ ਕਰਕੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਆਦਬੀ ਦੇ ਮੁਜਰਿਮਾਂ ਨੂੰ ਨਾ ਫੜਨਾ ਹੀ ਬਾਦਲ ਸਰਕਾਰ ਦੀ ਵੱਡੀ ਜਾਣਬੂਝ ਕੇ ਕੀਤੀ ਗਲਤੀ ਨੇ ਸਿੱਖਾਂ ਦੀ ਆਸਥਾ ਨੂੰ ਭਾਰੀ ਸੱਟ ਮਾਰੀ ਹੈ। 
ਇੰਨਸਾਫ ਲਈ ਲਗੇ ਬਰਗਾੜੀ ਮੋਰਚੇ ਦੇ ਦਬਾਅ ਕਰਕੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਬੁਲਾਉਣ ਦੀ ਨੌਬਤ ਆਈ। ਜਿਸ ਵਿੱਚ ਸਾਰੀ ਵਿਰੋਧੀ ਧਿਰ ਇਕੱਠੀ ਨਜ਼ਰ ਆਈ। ਬਹੁਸੰਮਤੀ ਨਾਲ ਬਾਦਲ ਸਰਕਾਰ ਅਤੇ ਪਰਿਵਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਵਿਧਾਨ ਸਭਾ ਵਿੱਚਲੀ ਬਹਿਸ ਦੇ ਸਾਰਥਕ ਨਤੀਜਿਆਂ ਦੀ ਉਮੀਦ ਸੀ ਪਰ ਅਖੀਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਸਮਾਂ ਅਤੇ ਪੈਸਾ ਦੋਵੇਂ ਹੀ ਬਰਬਾਦ ਕੀਤਾ। ਲਿਫਾਫੇ ਨੂੰ ਉਲਟਾ ਕਰਕੇ ਮਦਾਰੀ ਦੇ ਰੋਚਕ ਖੇਲ ਵਾਂਗ ਵਿੱਚੋ ਕੁਝ ਵੀ ਨਾ ਨਿਕਲਿਆ। ਕੈਪਟਨ ਸਾਬ ਵਲੋਂ ਚੌਣਾ ਵੇਲੇ ਪੋਥੀ ਨੂੰ ਹੱਥ ਵਿੱਚ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਦੀਆਂ ਹੋਈਆਂ ਬੇਆਦਬੀਆ ਲਈ ਇੰਨਸਾਫ ਦੇਣ ਦੇ ਵਾਅਦੇ ਖੋਖਲੇ ਸਾਬਤ ਹੋਏ ਹਨ। ਜਿਸ ਦੀ ਸਿੱਖ ਹਲਕਿਆਂ ਵਿੱਚ ਭਾਰੀ ਨਿਰਾਸ਼ਾ ਆਈ ਹੈ। ਬਰਗਾੜੀ ਮੋਰਚਾ ਤੇ ਆ ਕੇ ਬਾਰ ਬਾਰ ਸਰਕਾਰ ਦੇ ਮੰਤਰੀਆਂ ਦੇ ਵਾਅਦੇ ਸਗੋਂ ਨਿਆਂ ਨਾ ਦੇ ਕੇ, ਸਭ ਢੰਗ ਟਪਾਉ ਸਾਬਤ ਹੋਏ ਹਨ। ਗੱਲ ਇੰਨਸਾਫ ਦੇਣ ਵੱਲ ਵਧਣੀ ਚਾਹੀਦੀ ਹੈ। ਸੋ ਸੱਤਾ ਭੋਗ ਰਹੀਆਂ ਸਰਕਾਰਾ ਨੂੰ “ਮੈ, ਮੇਰਾ, ਤੂੰ ਕੌਣ” ਦੀ ਰਾਜਨੀਤੀ ਛੱਡ ਕੇ ਉਸਾਰੂ ਸਮਾਜ ਦੀ ਸਿਰਜਣਾ ਵਿੱਚ ਵਿਸਵਾਸ ਕਰਨਾ ਚਾਹੀਦਾ ਹੈ। 

LEAVE A REPLY

Please enter your comment!
Please enter your name here