ਧਰਤੀ ਉੱਤੇ ਵਸਦੇ ਮਨੁੱਖੀ ਜੀਵ ਆਮ ਕਰਕੇ ਇਕ ਹੀ ਪ੍ਰਕਾਰ ਦੇ ਹਨ । ਪਰਮਾਤਮਾ ਨੇ ਸਭ ਦੇ ਇੱਕ ਸਮਾਨ ਅੰਗ ਲਾਏ ਹਨ । ਪਰ ਵੇਖਣ ਯੋਗ ਗੱਲ ਇਹ ਹੈ ਕਿ ਹਰੇਕ ਮਨੁੱਖ ਦਾ ਦੂਜੇ ਮਨੁੱਖ ਨਾਲੋ ਸਕਲ ਵਿਚ ਅੰਤਰ ਹੁੰਦਾ ਹੈ , ਇਹ ਸਭ ਪਰਮਾਤਮਾ ਦੀਆ ਖੇਡਾਂ ਹਨ । ਕੋਈ ਹੀ ਮਨੁੱਖੀ ਜੀਵ ਖੁਸa ਨਸੀਬ ਹੁੰਦਾ ਹੈ ਜੋ ਇੱਕੋ ਜਿਹੇ ਦੋ ਹੁੰਦੇ ਹਨ , ਜਿਸ ਨੂੰ ਅਸੀ ਜੁੜਵਾ ਕਹਿੰਦੇ ਹਾਂ । ਮਨੁੱਖੀ ਜੀਵ ਸੰਸਾਰ ਵਿਚ ਵਧੀਆ ਮੰਨੇ ਜਾਂਦੇ ਹਨ । ਇਹ ਜੀਵਨ ਮਨੁੱਖ ਨੂੰ ਕਈ ਮੌਤਾਂ ਤੋ ਬਾਅਦ ਪ੍ਰਪਾਤ ਹੁੰਦਾ ਹੈ । ਸਾਡੇ ਮਨੁੱਖੀ ਜੀਵ , ਹਰ ਸਮੇ ਂ ਉਲਟਾ ਸਿੱਧਾ ਖਾਂਦੇ ਰਹਿੰਦੇ ਹਨ । ਆਮ ਇਹ ਕਿਹਾ ਜਾਂਦਾ ਹੈ ਕਿ ਜੋ ਮਨੁੱਖ ਸੰਤੁਲਿਤ ਭੋਜਨ ਖਾਂਦਾ ਹੈ ਉਹ ਜਲਦੀ ਜਲਦੀ ਬਿਮਾਰ ਨਹੀ ਹੁੰਦਾ , ਪਰ ਇਹ ਵੀ ਲੋੜ ਅਨੁਸਾਰ ਹੀ ਖਾਣਾ ਚਾਹੀਦਾ ਹੈ । ਜਰੂਰਤ ਤੋ ਜਿਆਦਾ ਖਾਂਦਾ ਭੋਜਨ ਵੀ ਸਰੀਰ ਨੂੰ ਤਰ੍ਹਾਂ ਤਰ੍ਹਾਂ ਦੀਆ ਬਿਮਾਰੀਆਂ ਲਾਉਦਾ ਹੈ । ਪਰ ਮੰਨਣ ਯੋਗ ਗੱਲ ਇਹ ਵੀ ਹੈ ਕਿ ਪਹਿਲਾ ਜਿਹਾ ਸੰਤੁਲਿਤ ਭੋਜਨ ਹੁਣ ਸੰਤੁਲਿਤ ਨਹੀ ਰਿਹਾ । ਇਹ ਭੋਜਨ ਜaਹਿਰੀਲੀਆਂ ਦਵਾਈਆਂ ਯੁਕਤ ਆਉਦਾ ਹੈ । ਜੋ ਜਲਦੀ ਹੀ ਬਿਮਾਰੀ ਉਤਪੰਨ ਕਰ ਦਿੰਦਾ ਹੈ ।

Fat man holding a measurement tape against white background

ਦੁਨੀਆ ਵਿਚ ਸਭ ਤੋ ਜਿਆਦਾ ਮੋਟਾਪੇ ਨੇ ਲੋਕਾਂ ਨੂੰ ਪਰੇਸaਾਨ ਕੀਤਾ ਹੋਈਆ ਹੈ । ਇਸ ਰੋਗ ਨੇ ਦੁਨੀਆ ਦੇ ਲੱਖਾਂ ਲੋਕਾਂ ਨੂੰ ਆਪਣੀ ਲਪੇਟ ਵਿਚ ਲਿਆ ਹੋਈਆ ਹੈ । ਇਸ ਵਿਚ ਅਸੀ ਕਸੂਰ ਕਿਸ ਦਾ ਕਹਿ ਸਕਦੇ ਹਾਂ ? ਆਮ ਕਿਹਾ ਜਾਂਦਾ ਹੈ ਕਿ ਸਭ ਤੋ ਪਹਿਲਾ ਸਕੂਲ ਬੱਚੇ ਦਾ ਘਰ ਹੁੰਦਾ ਹੈ , ਉਥੇ ਮਾਤਾ – ਪਿਤਾ ਉਸਦੇ ਅਧਿਆਪਕ ਹੁੰਦੇ ਹਨ । ਜੋ ਹਮੇਸaਾ ਉਸਨੂੰ ਸਮਾਜ ਵਿਚ ਰਹਿਣ ਅਤੇ ਖਾਣ – ਪਾਣ ਬਾਰੇ ਸਮੇ ਂ ਸਮੇ ਂ ਜਾਣਕਾਰੀ ਦਿੰਦੇ ਰਹਿੰਦੇ ਹਨ । ਪਹਿਲਾ ਪੁਰਾਣੇ ਸਮੇ  ਵਿਚ ਬਾਜaਾਰ ਵਿਚ ਇੰਨੇ ਜਿਆਦਾ ਫਾਸਟ ਫੂਡ ਨਹੀ ਆਉਦੇ ਸਨ । ਪਹਿਲਾ ਇਹ ਬੱਚੇ ਆਮ ਘਰ ਦਾ ਸਾਦਾ ਭੋਜਨ ਹੀ ਖਾਂਦੇ ਸਨ ਅਤੇ ਕੁਝ ਕਸਰਤ ਆਦਿ ਵੀ ਕਰ ਲੈਦੇ ਸਨ । ਪਹਿਲਾ ਅੱਜ ਜਿੰਨੇ ਆਵਾਜਾਈ ਦੇ ਸਾਧਨ ਵੀ ਨਹੀ ਹੁੰਦੇ ਸਨ । ਹੁਣ ਮਾਪੇ ਬੱਚੇ ਦੇ ਥੋੜੇ ਵੱਡੇ ਹੁੰਦੇ ਹੋਏ ਹੀ ਉਹਨਾਂ ਨੂੰ ਸਾਈਕਲ ਦੀ ਥਾਂ ਸਕੂਟਰੀਆਂ ਦਵਾ ਦਿੰਦੇ ਹਨ । ਜਿਸ ਕਾਰਨ ਉਹਨਾਂ ਦੀ ਕਸਰਤ ਵੀ ਨਹੀ ਹੁੰਦੀ । ਨਾਲ ਹੀ ਆਧੁਨਿਕ ਯੁੱਗ ਵਿਚ ਪੜਾਈ ਨੂੰ ਜਿਆਦਾ ਮਹੱਤਤਾ ਦਿੱਤੀ ਜਾਂਦੀ ਹੈ ਜਿਸ ਕਾਰਨ ਮਾਤਾ ਪਿਤਾ ਹਮੇਸaਾ ਬੱਚੇ ਨੂੰ ਪੜਾਉਣ ਤੇ ਜaੌਰ ਦਿੰਦੇ ਹਨ । ਉਹ ਉਹਨਾਂ ਨੂੰ ਖੇਡਣ ਬਾਰੇ ਜਾਗਰੁਕ ਨਹੀ ਕਰਦੇ । ਅਜਿਹੇ ਬੱਚਿਆਂ ਦਾ ਮਾਨਸਿਕ ਵਿਕਾਸ ਤਾਂ ਹੁੰਦਾ ਰਹਿੰਦਾ ਹੈ ਪਰ ਸਰੀਰਕ ਵਿਕਾਸ ਵਿਚ ਕਮੀ ਆ ਜਾਂਦੀ ਹੈ । ਉਹ ਆਮ ਤੌਰ ਤੇ ਸਭ ਤੋ ਪਹਿਲਾ ਮੋਟਾਪੇ ਦੇ ਸਿaਕਾਰ ਹੁੰਦੇ ਹਨ । ਕਈ ਪਰਿਵਾਰ ਤਾਂ ਆਪਣੇ ਬੱਚਿਆਂ ਨੂੰ ਲਾਡ ਪਿਆਰ ਵਿਚ ਹੀ ਵਿਗਾੜ ਦਿੰਦੇ ਹਨ । ਜਦੋ ਕਿਤੇ ਸਾਰੇ ਇੱਕਠੇ ਕਿਸੇ ਪਾਰਟੀ ਜਾਂ ਬਾਜaਾਰ ਵਿਚ ਜਾਂਦੇ ਹਨ ਤਾਂ ਉਹ ਬੱਚੇ ਨੂੰ ਫਾਸਟ ਫੂਡ ਜਾਂ ਹੋਰ ਅਜਿਹਾ ਭੋਜਨ ਜੋ ਸਿਹਤ ਨੂੰ ਖaਰਾਬ ਕਰਦਾ ਹੈ , ਖਾਣ ਤੋ ਰੋਕਦੇ ਨਹੀ ਬਲਕਿ ਉਹਨਾਂ ਦਾ ਸਾਥ ਦਿੰਦੇ ਹਨ । ਜਦੋ ਇਹ ਵਸਤੂਆਂ ਉਹਨਾਂ ਦੇ ਮੂੰਹ ਨੂੰ ਲੱਗ ਜਾਂਦੀਆ ਹਨ ਤਾਂ ਉਹ ਘਰ ਦਾ ਭੋਜਨ ਨਹੀ ਖਾਂਦੇ ਬਲਕਿ ਬਾਹਰਲੇ ਭੋਜਨ ਨੂੰ ਪਹਿਲ ਦਿੰਦੇ ਹਨ ।
ਬੱਚੇ ਤਾਂ ਬੱਚੇ ਪਰ ਅੱਜ ਦੀ ਨੌਜਵਾਨ ਪੀੜੀ ਵੀ ਪਿੱਛੇ ਨਹੀ ਹੈ । ਸਕੂਲਾਂ , ਕਾਲਜਾਂ ਵਿਚ ਪੜਨ ਵਾਲੇ ਮੁੰਡੇ ਕੁੜੀਆਂ ਵੀ ਅੱਜ ਬਾਜaਾਰ ਦੇ ਫਾਸਟ ਫੂਡ ਨੂੰ ਜਿਆਦਾ ਪਹਿਲ ਦਿੰਦੇ ਹਨ । ਨਾਲ ਹੀ ਬਾਜaਾਰ ਵਿਚ ਆਉਦੀਆਂ ਨਵੀਆਂ ਨਵੀਆਂ ਵਿਦੇਸaੀ ਖਾਣ ਪਾਣ ਦੀਆਂ ਕੰਪਨੀਆਂ ਆਪਣੇ ਉਤਪਾਦਨ ਵੇਚਣ ਲਈ ਤਰ੍ਹਾ ਤਰ੍ਹਾ ਦੇ ਇਸaਤਿਹਾਰ ਟੀ ਵੀ ਆਦਿ ਉਤੇ ਦਿੰਦੀਆਂ ਹਨ । ਜਿਨ੍ਹਾਂ ਨੂੰ ਦੇਖ ਦੇਖ ਕੇ ਇਹ ਉਤਸaਾਹਿਤ ਹੋ ਜਾਂਦੇ ਹਨ ਅਤੇ ਉਹਨਾਂ ਉਤਪਾਦਨਾਂ ਦੀ ਵਰਤੋ ਕਰਨੀ ਸaੁਰੂ ਕਰ ਦਿੰਦੇ ਹਨ । ਨਾਲ ਹੀ ਕਈਆਂ ਨੂੰ ਤਾ ਪਤਾ ਵੀ ਹੈ ਕਿ ਇਹ ਭੋਜਨ ਸਾਡੀ ਸਿਹਤ ਲਈ ਚੰਗਾ ਨਹੀ ਹੈ ਇਹ ਬਿਮਾਰੀਆਂ ਉਤਪੰਨ ਕਰਦਾ ਹੈ ਪਰ ਫਿਰ ਵੀ ਪਤਾ ਨਹੀ ਉਹ ਕਿT ਇਹਨਾਂ ਦੀ ਵਰਤੋ ਕਰਦੇ ਹਨ । ਅੱਜ ਹਰੇਕ ਮਨੁੱਖ ਨੂੰ ਤੇਜaਾਬ ਬਣਨ ਦੀ ਸਮੱਸਿਆਂ ਹੋ ਗਈ ਹੈ । 15 – 20 ਸਾਲ ਦੇ ਮੁੰਡੇ ਕੁੜੀਆਂ ਨੂੰ ਹੀ ਤੇਜaਾਬ ਦੀ ਸaਕਾਇਤ ਹੋਣ ਲੱਗ ਗਈ ਹੈ ।
ਡਾਈਟਿੰਗ , ਜਿਸਦਾ ਮਤਲਬ ਦਿਨ ਵਿਚ ਬਹੁਤ ਘੱਟ ਖਾਣਾ ਜਾਂ ਬਿਲਕੁਲ ਹੀ ਨਹੀ ਖਾਣਾ । ਆਮ ਕਰਕੇ ਕਿਹਾ ਜਾਂਦਾ ਹੈ ਕਿ ਮਨੁੱਖ ਨੂੰ ਦਿਨ ਵਿਚ 2000 ਕੇਲੋਰੀ ਲੈਣੀਆਂ ਚਾਹੀਦੀਆਂ ਹਨ । ਪਰ ਅੱਜ ਲੋਕ ਡਾਈਟਿੰਗ ਉਤੇ ਰਹਿਣ ਲੱਗ ਗਏ ਹਨ । ਉਹ ਦਿਨ ਭਰ ਵਿਚ ਘੱਟ ਕੇਲੋਰੀ ਲੈ ਕੇ ਆਪਣਾ ਮੋਟਾਪਾ ਘੱਟ ਕਰਨ ਦੀ ਸੋਚਦੇ ਰਹਿੰਦੇ ਹਨ । ਉਹ ਹਰ ਸਮੇ ਂ ਆਪਣਾ ਭੋਜਨ ਮਾਪ ਕੇ ਹੀ ਖਾਂਦੇ ਹਨ ਕਿ ਕਿਸ ਵਿਚ ਕਿੰਨੀ ਕੇਲੋਰੀ ਹੈ ਅਤੇ ਕਿਤੇ ਇਹ ਭੋਜਨ ਖਾਣ ਨਾਲ ਮੋਟਾਪਾ ਤਾ ਨਹੀ ਆਉਦਾ । ਹੁਣ ਕਈ ਲੋਕ ਡਾਈਟਿੰਗ ਕਰਦੇ ਕਰਦੇ ਬਰੇਕ ਫਾਸਟ ਨਹੀ ਖਾਂਦੇ ਅਤੇ ਦੁਪਿਹਰ ਜਾਂ ਰਾਤ ਸਮੇ ਂ ਜਿਆਦਾ ਮਾਤਰਾ ਵਿਚ ਖਾਂ ਲੈਦੇ ਹਨ । ਜਿਸ ਨਾਲ ਉਹਨਾਂ ਦਾ ਮੋਟਾਪਾ ਘਟਣ ਦੀ ਥਾਂ ਹਮੇਸaਾ ਵੱਧਦਾ ਰਹਿੰਦਾ ਹੈ । ਮੇਰਾ ਇਕ ਦੋਸਤ ਹੈ ਜੋ ਮੋਟਾਪੇ ਦਾ ਜਿਆਦਾ ਸਿaਕਾਰ ਹੋ ਚੁਕਿਆ ਹੈ । ਉਸਦਾ ਵਜaਨ 125 ਤੋ 130 ਕਿਲੋਗ੍ਰਾਮ ਦੇ ਨੇੜੇ ਹੈ । ਜਦੋ ਵੀ ਮੈ ਉਸਨੂੰ ਮਿਲਦਾ ਹਾਂ ਉਸ ਨੇ ਹਮੇਸaਾ ਕੁਝ ਨਾ ਕੁਝ ਖਾਣ ਦੀ ਗੱਲ ਹੀ ਕਰਨੀ ਹੁੰਦੀ ਹੈ । ਇਕ ਵਾਰ ਉਹ ਕਿਸੇ ਫਿਟਨਸ ਸੈਟਂਰ ਵਿਚ ਭਰਤੀ ਹੋ ਗਿਆ , 4 – 5 ਕੁ ਦਿਨਾਂ ਵਿਚ ਉਸਨੂੰ ਕੁਝ ਮੋਟਾਪਾ ਘੱਟਦਾ ਦਿਖਿਆ । ਉਹ ਬਹੁਤ ਉਤਸaਾਹਿਤ ਹੋ ਗਿਆ , ਨਾਲ ਹੀ ਉਸਨੇ ਡਾਈਟਿੰਗ ਵੀ ਸaੁਰੂ ਕਰ ਦਿੱਤੀ । ਪਰ 15 ਕੁ ਦਿਨਾਂ ਬਾਅਦ ਫਿਰ ਉਸਨੇ ਬਾਜaਾਰ ਦੇ ਫਾਸਟ ਫੂਡ ਖਾਣੇ ਸaੁਰੂ ਕਰ ਦਿਤੇ ਅਤੇ ਘਰ ਵਾਲਿਆਂ ਨੂੰ ਕਹਿ ਦਿਆ ਕਰੇ ਕਿ ਮੈ ਤਾਂ ਡਾਈਟਿੰਗ ਉਤੇ ਹਾਂ , ਮੈ ਰਾਤ ਦਾ ਖਾਣਾ ਨਹੀ ਖਾਣਾ । ਹੁਣ ਇਸ ਵਿਚ ਕਸੂਰ ਕਿਸਦਾ ਹੈ , ਅਸੀ ਆਪਣੇ ਆਪ ਨੂੰ ਹੀ ਧੋਖਾ ਦੇ ਰਹੇ ਹਾਂ । ਨਾਲ ਹੀ ਕਈ ਲੋਕ ਮੈ ਅਜਿਹੇ ਵੇਖੇ ਹਨ ਜੋ ਕੁਝ ਕਸਰਤ ਸaੁਰੂ ਕਰਨ ਸਾਰ ਹੀ ਆਪਣਾ ਖਾਣ – ਪਾਣ ਵਧਾ ਦਿੰਦੇ ਹਨ । ਇਸ ਤਰ੍ਹਾ ਕਰਨ ਨਾਲ ਸਾਡਾ ਮੋਟਾਪਾ ਕਦੇ ਨਹੀ ਘੱਟਦਾ ।
ਕਈ ਲੋਕ ਦਵਾਈਆਂ ਆਦਿ ਖਾ ਕੇ ਮੋਟਾਪਾ ਘਟਾਉਣ ਦੀ ਸੋਚਦੇ ਰਹਿੰਦੇ ਹਨ । ਉਹ ਹਰ ਸਮੇ ਂ ਨਵੀਆਂ ਨਵੀਆਂ ਦਵਾਈਆਂ ਲੱਭਦੇ ਰਹਿੰਦੇ ਹਨ ਜਿਸ ਨਾਲ ਉਹਨਾਂ ਦਾ ਮੋਟਾਪਾ ਆਸਾਨੀ ਨਾਲ ਘੱਟ ਹੋ ਸਕੇ । ਸਾਰੇ ਲੋਕ ਸਰੀਰ ਨੂੰ ਕਸaਟ ਦਿਤੇ ਬਿਨਾ ਕੋਈ ਨਾ ਕੋਈ ਹੋਰ ਸਾਧਨ ਲੱਭਦੇ ਰਹਿੰਦੇ ਹਨ । ਜੋ ਕੁਝ ਸਮੇ ਂ ਲਈ ਤਾਂ ਵਧੀਆ ਅਸਰ ਕਰਦੇ ਹਨ , ਪਰ ਫਿਰ ਉਸੇ ਤਰ੍ਹਾ ਮੋਟਾਪਾ ਵੱਧਦਾ ਰਹਿੰਦਾ ਹੈ ਜਾਂ ਕੋਈ ਹੋਰ ਬਿਮਾਰੀ ਉਤਪੰਨ ਹੋ ਜਾਂਦੀ ਹੈ ।
8 – 8 ਘੰਟੇ ਸਰੀਰਕ ਕੰਮ ਕਰਨ ਵਾਲੇ ਮਨੁੱਖ ਸਰੀਰਕ ਤੌਰ ਤੇ ਬਿਲਕੁਲ ਤੰਦਰੁਸਤ ਰਹਿੰਦੇ ਹਨ । ਅਸੀ ਆਮ ਹੀ ਦੇਖਦੇ ਹਾਂ ਇਸ ਤਰ੍ਹਾਂ ਦੀ ਕਿਰਤ ਕਰਨ ਕਰਨ ਵਾਲਿਆ ਦੀ ਸਰੀਰਕ ਬਣਾਵਟ ਆਮ ਕਰਕੇ ਬੀ ਐਮ ਆਈ ਇੰਡੈਕਸ ਦੇ ਹਿਸਾਬ ਨਾਲ ਸਹੀ ਹੁੰਦੀ ਹੈ । ਇਹ ਲੋਕ ਕਦੇ ਵੀ ਡਾਈਟਿੰਗ ਜਾਂ ਦਵਾਈਆਂ ਆਦਿ ਨਹੀ ਖਾਂਦੇ ਸਗੋ ਹਰ ਸਮੇ ਂ ਪੇਟ ਭਰ ਕੇ ਭੋਜਨ ਖਾਂਦੇ ਹਨ । ਸਰੀਰਕ ਕੰਮ ਕਰਨ ਕਾਰਨ ਹੀ ਇਹ ਪੇਟ ਭਰ ਕੇ ਖਾਂਦੇ ਹਨ । ਪਰ ਜੇ ਇਹ ਸਰੀਰਕ ਮਿਹਨਤ ਨਾ ਕਰਨ ਤਾਂ ਇਹ ਵੀ ਮੋਟਾਪੇ ਦੇ ਸਿaਕਾਰ ਹੋ ਜਾਣ । ਹੁਣ ਸਾਨੂੰ ਇਸ ਤੋ ਇਹੀ ਸਿੱਖਿਆ ਪ੍ਰਾਪਤ ਹੁੰਦੀ ਹੈ ਕਿ ਡਾਈਟਿੰਗ , ਦਵਾਈਆਂ , ਫਾਸਟ ਫੂਡ ਆਦਿ ਨੂੰ ਛੱਡ ਕੇ ਸਰੀਰਕ ਕੰਮ ਕਰਨ ਨਾਲ ਅਸੀ ਆਪਣੇ ਸਰੀਰ ਨੂੰ ਤੰਦਰੁਸਤ ਰੱਖਿਏ ਅਤੇ ਅੱਜ ਦੀਆ ਹੋਰ ਭਿਆਨਕ ਬਿਮਾਰੀਆਂ ਤੋ ਛੁਟਕਾਰਾ ਪਾਈਏ । ਅੱਜ ਘਰ ਦੀਆ ਔਰਤਾਂ ਘਰ ਦਾ ਕੰਮ ਆਪ ਨਹੀ ਕਰਦੀਆਂ ਸਗੋ ਦੂਜੇ ਲੋਕਾਂ ਤੋ ਕਰਵਾਉਦੀਆ ਹਨ ਜਾਂ ਮਸaੀਨਾਂ ਦਾ ਸਹਾਰਾ ਲੈਦੀਆਂ ਹਨ । ਘਰ ਦੇ ਸਫਾਈ ਵਾਲੇ ਕੰਮਾ ਨੂੰ ਕਰਨ ਨਾਲ ਵੀ ਸਾਡੀ ਸਰੀਰਕ ਕਸਰਤ ਹੁੰਦੀ ਰਹਿੰਦੀ ਹੈ । ਜੇ ਘਰ ਦੇ ਕੰਮ ਆਪ ਕੀਤੇ ਜਾਣ ਤਾ ਮੋਟਾਪੇ ਵਰਗਾ ਰੋਗ ਸਾਨੂੰ ਛੇਤੀ ਛੇਤੀ ਆਪਣੀ ਪਕੜ ਵਿਚ ਨਹੀ ਲੈ ਸਕਦਾ ।
ਸਭ ਤੋ ਪਹਿਲਾ ਸਵੇਰੇ ਜਲਦੀ ਉਠ ਕੇ ਕੁਝ ਸਮਾਂ ਤੇਜa ਸੈਰ , ਯੋਗ ਅਭਿਆਸ ਜਾਂ ਸਾਈਕਲ ਚਲਾT । ਇਹ ਸਭ ਸਾਡੇ ਸਰੀਰ ਨੂੰ ਤੰਦਰੁਸਤ ਅਤੇ ਰੋਗ ਮੁਕਤ ਕਰਦੇ ਹਨ । ਕਈ ਲੋਕਾਂ ਵਿਚ ਇਹ ਵਹਿਮ ਵੀ ਹੁੰਦਾ ਕਿ ਬਸ ਸਵੇਰ ਵੇਲੇ ਕਸਰਤ ਕਰ ਲਈ ਹੈ ਹੁਣ ਦਿਨ ਭਰ ਵਿਚ ਕੁਝ ਵੀ ਖਾT । ਪਹਿਲੀ ਗੱਲ ਤਾਂ ਇਹ ਕਿ ਇਕ ਸਮੇ ਂ ਉਨਾਂ ਭੋਜਨ ਖਾT ਜਿਨਾਂ ਤੁਹਾਡੇ ਸਰੀਰ ਨੂੰ ਜਰੂਰਤ ਹੈ , ਪੇਟ ਭਰ ਕੇ ਨਾਂ ਪਾT , ਜਰੂਰਤ ਤੋ ਵੱਧ ਨਾ ਖਾT । ਨਾਲ ਹੀ ਹਰੇਕ ਭੋਜਨ ਤੋ ਬਾਅਦ 10 ਕੁ ਮਿੰਟ ਬੈਠ ਕੇ ਉਸ ਤੋ ਬਾਅਦ 10 ਕੁ ਮਿੰਟ ਕੁਝ ਹਲਕੀ ਸੈਰ ਕਰੋ । ਸਾਡੇ ਭਾਰਤ ਦੇਸa ਦੇ ਲੋਕਾਂ ਨੇ ਆਪਣੇ ਖਾਣਾ ਖਾਣ ਦੇ ਸਮੇ ਂ ਬੰਨੇ ਹੋਏ ਹਨ ,ਸਵੇਰ ,ਦੁਪਿਹਰ ਅਤੇ ਸaਾਮ । ਭੁੱਖ ਹੋਵੇ ਚਾਹੇ ਨਾ ਹੋਵੇ ਉਹਨਾਂ ਇਹਨਾਂ ਸਮਿਆਂ ਵਿਚ ਆਪਣਾ ਭੋਜਨ ਖਾ ਹੀ ਲੈਣਾ ਹੈ । ਅਸੀ ਆਮ ਤੌਰ ਤੇ ਦੇਖਦੇ ਹਾਂ ਕਿ ਦਫaਤਰਾਂ ਵਿਚ ਬੈਠੇ ਨੋਕਰੀ ਪੇਸaਾ ਲੋਕ ਹਮੇਸaਾ ਦੁਪਿਹਰ ਦਾ ਖਾਣਾ ਆਪਣੀ ਸੀਟ ਉਤੇ ਬੈਠ ਕੇ ਹੀ ਖਾਂਦੇ ਹਨ ਅਤੇ ਉਸ ਤੋ ਬਾਅਦ ਉਥੇ ਹੀ ਬੈਠੇ ਰਹਿੰਦੇ ਹਨ । ਜਿਸ ਕਾਰਨ ਸਭ ਤੋ ਪਹਿਲਾ ਉਹ ਮੋਟਾਪੇ ਦੇ ਸਿaਕਾਰ ਹੁੰਦੇ ਹਨ । ਅਸੀ ਦੇਖਦੇ ਹਾਂ ਕਿ ਹਰੇਕ ਅਦਾਰੇ ਵਿਚ ਚਾਹੇ ਉਹ ਕੋਈ ਸਕੂਲ ਹੈ ਅਤੇ ਚਾਹੇ ਕੋਈ ਦਫaਤਰ ਦੁਪਿਹਰ ਦਾ ਖਾਣਾ ਖਾਣ ਦਾ ਸਮਾਂ ਅੱਧਾ ਘੰਟਾ ਹੁੰਦਾ ਹੈ । ਕਦੇ ਅਸੀ ਸੋਚਿਆ ਹੈ ਕਿ ਇਹ ਅੱਧਾ ਘੰਟਾ ਹੀ ਕਿT ਰੱਖਿਆ ਗਿਆ ਹੈ ? ਆਮ ਤੌਰ ਤੇ ਖਾਣਾ ਅਸੀ 10 ਕੁ ਮਿੰਟਾਂ ਵਿਚ ਖਾਂ ਲੈਦੇ ਹਾਂ , ਪਰ ਬਾਕੀ ਬਚਿਆ ਸਮਾਂ ਸੈਰ ਕਰਨ ਦਾ ਹੁੰਦਾ ਹੈ । ਪਰ ਅਸੀ ਉਹ ਸਮਾਂ ਆਪਸ ਵਿਚ ਗੱਲਾਂ ਮਾਰ ਕੇ ਬਰਬਾਦ ਕਰ ਦਿੰਦੇ ਹਾਂ । ਰਾਤ ਸਮੇ ਂ ਹਲਕਾ ਭੋਜਨ ਕਰੋ ਅਤੇ ਉਸ ਤੋ ਬਾਅਦ ਕੁਝ ਸਮਾਂ ਸੈਰ ਕਰ ਲਵੋ । ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਰਾਤ ਦੇ ਭੋਜਨ ਤੋ ਬਾਅਦ ਸੌਣ ਦੇ ਸਮੇ ਂ ਵਿਚ ਲਗਭਗ 3 ਘੰਟਿਆਂ ਦਾ ਅੰਤਰ ਹੋਣਾ ਚਾਹੀਦਾ ਹੈ । ਪਰ ਜੇਕਰ ਅਸੀ ਭੋਜਨ ਹੀ ਹਲਕਾ ਖਾਵਾਂਗੇ ਤਾਂ ਅਸੀ ਇਸ ਅੰਤਰ ਤੋ ਛੁਟਕਾਰਾ ਪਾ ਸਕਾਂਗੇ ।
ਫੋਨ 9872565003

LEAVE A REPLY

Please enter your comment!
Please enter your name here