ਕੁਲਦੀਪ ਬੰਗਾ

ਮੁਕੰਦਪੁਰ – ਦਰਬਾਰ ਬਾਬਾ ਆਲਾ ਸਿੰਘ ਪ੍ਰਬੰਧਕ ਕਮੇਟੀ ਮੰਡੇਰ ਵਲੋਂ ਸਲਾਨਾ ਅੱਖਾਂ ਦੀ ਜਾਂਚ ਤੇ ਅਪ੍ਰੇਸ਼ਨ ਅਤੇ ਮੈਡੀਕਲ ਕੈਂਪ ਬਾਬਾ ਆਲਾ ਸਿੰਘ ਜੀ ਦੇ ਅਸਥਾਨ ਪਿੰਡ ਮੰਡੇਰ ਵਿਖੇ ਮੁੱਖ ਪ੍ਰਬੰਧਕ ਦੇਸ ਰਾਜ ਬੰਗਾ ਦੀ ਅਗਵਾਈ ਵਿੱਚ ਲਗਾਇਆ ਗਿਆ। ਇਸ ਮੌਕੇ ਕੈਂਪ ਦਾ ਉਦਘਾਟਨ ਕਰਨ ਮੌਕੇ ਸੰਤ ਅਮਰੀਕ ਦਾਸ ਗੱਦੀ ਨਸ਼ੀਨ ਡੇਰਾ ਪ੍ਰੇਮਪੁਰਾ ਜਗਤਪੁਰ ਨੇ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਕਿਹਾ ਕਿ ਮਨੁੱਖ ਸੰਸਾਰ ਵਿੱਚ ਧਰਮ ਕਰਮ ਵਾਸਤੇ ਆਇਆ ਹੈ ਤੇ ਮਨੁੱਖ ਨੂੰ ਹਮੇਸ਼ਾਂ ਦੁਖੀਆਂ ਤੇ ਲੋੜਬੰਦਾਂ ਦੀ ਸੇਵਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਾਜ ਸੇਵੀ ਕਾਰਜਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ‘ਪਿਮਜ’ ਹਸਪਤਾਲ ਜਲੰਧਰ ਤੋਂ ਪਹੁੰਚੀ ਮਾਹਿਰ ਡਾਕਟਰਾਂ ਦੀ ਟੀਮ ਵਲੋਂ 225 ਮਰੀਜਾਂ ਦੀ ਜਾਂਚ ਕੀਤੀ ਤੇ 30 ਮਰੀਜਾਂ ਨੂੰ ਅੱਖਾਂ ਦੇ ਅਪਰੇਸ਼ਨ ਕਰਨ ਵਾਸਤੇ ਚੁਣਿਆ ਗਿਆ ਤੇ ਲੋੜਬੰਦਾਂ ਨੂੰ ਮੁਫਤ ਦਵਾਈਆਂ ਵੀ ਤਕਸੀਮ ਕੀਤੀਆਂ ਗਈਆਂ। ਇਸ ਮੌਕੇ ‘ਪਿਮਜ’ ਦੇ ਅਧਿਕਾਰੀ ਸ਼੍ਰੀ ਸੁਨੀਸ਼ ਟਾਂਗਰੀ ਨੇ ਮਰੀਜਾਂ ਨੂੰ ਹਸਪਤਾਲ ਵਲੋਂ ਦਿੱਤੀਆਂ ਜਾਂਦੀਆਂ ਸਸਤੀਆਂ ਅਤੇ ਮਿਆਰੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਭਿਆਨਕ ਬਿਮਾਰੀਆਂ ਤੋਂ ਅਗਾਓਂ ਇਲਾਜ ਅਤੇ ਪ੍ਰਹੇਜ ਬਾਰੇ ਵੀ ਦੱਸਿਆ। ਕੈਂਪ ਦੇ ਪ੍ਰਬੰਧਾਂ ਵਿੱਚ ਅਵਤਾਰ ਸਿੰਘ ਰੂਪਰਾ, ਸਰਪੰਚ ਕੁਲਵਿੰਦਰ ਸੰਧੂ, ਕੁਲਵੰਤ ਸਿੰਘ ਨੰਬਰਦਾਰ, ਮੱਖਣ ਸਿੰਘ ਮੰਡੇਰ, ਕੁਲਦੀਪ ਸਿੰਘ ਬੰਗਾ, ਪਰਮਜੀਤ ਸਿੰਘ ਸੋਢੀ, ਬਲਵੀਰ ਸਿੰਘ ਸਾਧਪੁਰ, ਗੁਰਪ੍ਰੀਤ ਸਿੰਘ, ਮੋਹਣ ਬੀਕਾ, ਬੂਟਾ ਸਿੰਘ ਜਗਤਪੁਰ, ਮਹਿੰਦਰ ਸਿੰਘ ਰਾਣਾ, ਮਹੰਤ ਸ਼ਿਵ ਸਿੰਘ ਸਹੋਤਾ, ਪਰਗਟ ਸਿੰਘ ਮੰਡੇਰ, ਨਿਰਮਲ ਸਿੰਘ ਰਟੈਂਡਾ, ਭਾਈ ਸੁੱਖਦੇਵ ਸਿੰਘ, ਸੁੱਚਾ ਸਿੰਘ ਝਿੰਗੜ, ਸ਼ਮੀ ਭੱਲਾ, ਇੰਦਰਦੀਪ ਸਿੰਘ ਸ਼ੋਕਰ, ਮਹਿੰਦਰ ਸਿੰਘ, ਸੁੱਖਵਿੰਦਰ ਕੌਰ ਪੰਚ, ਪਰਮਜੀਤ ਕੌਰ ਪੰਚ, ਸਤਨਾਮ ਸੰਧੂ ਪੰਚ, ਮੇਜਰ ਰਾਮ ਅਤੇ ਹੋਰ ਪਿੰਡ ਵਾਸੀਆਂ ਨੇ ਵਿਸ਼ੇਸ਼ ਤੌਰ ‘ਤੇ ਸੇਵਾ ਨਿਭਾਈ।

LEAVE A REPLY

Please enter your comment!
Please enter your name here