ਅਕਸਰ ਦੇਖਿਆ ਗਿਆ ਹੈ ਕਿ ਆਮ ਲੋਕਾਂ ਨੂੰ ਇਹ ਜਾਣਕਾਰੀ ਨਹੀ ਹੁੰਦੀ ਕਿ ਅਸੀ ਆਪਣੀ ਸਿਹਤ ਨੂੰ ਤੰਦਰੁਸਤ ਅਤੇ ਰੋਗਾਂ ਤੋ ਦੂਰ ਰੱਖਣ ਲਈ ਕੀ ਕਰਨਾ ਹੁੰਦਾ ਹੈ । ਅਸੀ ਤਰਾਂ ਤਰਾਂ ਦੀਆ ਕਸਰਤਾਂ ਅਤੇ ਯੋਗ ਦਾ ਸਹਾਰਾ ਲੈ ਕਿ ਸ਼ਰੀਰ ਨੂੰ ਠੀਕ ਕਰਨ ਵਿੱਚ ਲੱਗ ਜਾਂਦੇ ਹਾਂ । ਪਰ ਸਾਨੂੰ ਇਹ ਜਾਣਕਾਰੀ ਨਹੀ ਹੁੰਦੀ ਕਿ ਅਸੀ ਖਾਣ ਪਾਣ ਕਿਸ ਤਰਾਂ ਦਾ ਕਰਨਾ ਹੁੰਦਾ ਹੈ, ਕਿਉ ਕਿ ਯੋਗ ਜਾਂ ਹੋਰ ਕਸਰਤਾਂ ਦੇ ਨਾਲ ਨਾਲ ਖਾਣ ਪਾਣ ਦਾ ਵੱਡਾ ਰੋਲ ਹੈ । ਖਾਣ ਪਾਣ ਹੀ ਸਾਡੀ ਸਿਹਤ ਨੂੰ ਠੀਕ ਅਤੇ ਖਰਾਬ਼ ਕਰਦਾ ਹੈ । ਕਈ ਵਾਰ ਦੇਖਿਆ ਗਿਆ ਹੈ ਕਿ ਸ਼ਰੀਰਕ ਕਸਰਤਾਂ ਕਰਨ ਤੋ ਬਾਅਦ ਅਸੀ ਖਾਣ ਪਾਣ ਦਾ ਜਿਆਦਾ ਧਿਆਨ ਨਹੀ ਰੱਖਦੇ, ਅਸੀ ਇਹ ਸੋਚਦੇ ਹਾਂ ਕਿ ਹੁਣ ਤਾਂ ਅਸੀ ਸ਼ਰੀਰਕ ਕਸਰਤਾਂ ਸ਼ੁਰੂ ਕਰ ਦਿੱਤੀਆ ਹਨ ,ਹੁਣ ਅਸੀ ਜਿਹੋ ਜਿਹਾ ਮਰਜ਼ੀ ਖਾਣ ਪਾਣ ਕਰੀਏ । ਅੱਜ ਤੋ ਤਕਰੀਬਨ 20 ਸਾਲ ਪਹਿਲਾ ਲੋਕ ਸ਼ਰੀਰਕ ਕੰਮ ਵੀ ਬਹੁਤ ਕਰਦੇ ਸਨ ਅਤੇ ਖਾਣ ਪਾਣ ਵੀ ਉਸੇ ਤਰਾਂ ਵੱਧ ਖਾਂਦੇ ਸੀ, ਉਦੋ ਕੰਮਾਂ ਕਾਰਾਂ ਕਰਕੇ ਖਾਦਾ ਹੋਇਆ ਭੋਜਨ ਜਲਦੀ ਜਲਦੀ ਪਚ ਜਾਂਦਾ ਸੀ, ਨਾਲ ਹੀ ਖਾਣਾ ਬਹੁਤ ਸ਼ੁੱਧ ਹੁੰਦਾ ਸੀ । ਪਰ ਸਮਾਂ ਹੋਲੀ ਹੋਲੀ ਬਦਲ ਰਿਹਾ ਹੈ, ਸਮੇਂ ਦੇ ਬਦਲਾ ਨਾਲ ਲੋਕ ਕੰਮ ਵੀ ਘੱਟ ਕਰਨ ਲੱਗ ਪਏ ਹਨ ਅਤੇ ਨਾਲ ਹੀ ਖਾਣਾ ਵੀ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ । ਇਸ ਵਿੱਚ ਕੋਈ ਸ਼ੱਕ ਨਹੀ ਕਿ ਭਾਰਤੀ ਰਸੌਈਆਂ ਦਾ ਖਾਣਾ ਬਹੁਤ ਸਵਾਦ ਹੁੰਦਾ ਹੈ । ਪਹਿਲਾ ਦੀ ਤਰਾਂ ਅੱਜ ਵੀ ਲੋਕ ਖਾਣਾ ਬਹੁਤ ਖਾਂਦੇ ਹਨ ਪਰ ਕੰਮ ਕਰਨ ਦੀ ਸਮੱਰਥਾ ਘਟਾ ਰਹੇ ਹਨ । ਖੇਤਾਂ ਦੇ ਕੰਮ ਹੁਣ ਅਸੀ ਆਪ ਛੱਡ ਕਿ ਬਾਹਰਲੇ ਲੋਕਾਂ ਤੋ ਕਰਾਉਣੇ ਸ਼ੁਰੂ ਕਰਾ ਦਿੱਤੇ ਹਨ । ਇਹ ਵੀ ਇੱਕ ਵੱਡਾ ਕਾਰਨ ਹੈ ਸਿਹਤ ਨੂੰ ਖਰਾਬ ਕਰਨ ਦਾ, ਅਕਸਰ ਅਸੀ ਦੇਖਦੇ ਹਾਂ ਕਿ 8—8 ਘੰਟੇ ਸ਼ਰੀਰਕ ਕੰਮ ਕਰਨ ਵਾਲੇ ਲੋਕਾਂ ਦੀ ਸਿਹਤ ਆਮ ਲੋਕਾਂ ਨਾਲੋ ਕਿਤੇ ਵੱਧ ਤੰਦਰੁਸਤ ਅਤੇ ਬੀਮਾਰੀਆਂ ਤੋ ਰਹਿਤ ਹੁੰਦੀ ਹੈ ।
ਯੋਗ ਜਾਂ ਹੋਰ ਕਸਰਤਾਂ ਨਾਲ ਖਾਣ ਪਾਣ ਸਹੀ ਨਹੀ ਹੋਵੇਗਾ ਤਾਂ ਅਸੀ ਹੋਰ ਬੀਮਾਰ ਹੋ ਜਾਂਵਾਗੇ, ਇਸ ਲਈ ਹਮੇਸ਼ਾ ਖਾਣ ਪਾਣ ਤੇ ਜਿਆਦਾ ਧਿਆਨ ਰੱਖਣਾ ਚਾਹੀਦਾ ਹੈ । ਸਵੇਰ ਵੇਲੇ ਸਭ ਤੋ ਪਹਿਲਾ ਯੋਗ ਦੇ ਸ਼ਟਕਰਮ ਭਾਗ ਦਾ ਅਭਿਆਸ ਕਰਨਾ ਚਾਹੀਦਾ ਹੈ । ਸਵੇਰੇ ਯੋਗ ਜਾਂ ਹੋਰ ਕਸਰਤ ਕਰਨ ਤੋ ਬਾਅਦ ਹਲਕਾ ਖਾਣਾ ਸ਼ਰੀਰ ਦੀ ਲੋੜ ਅਨੁਸਾਰ ਖਾ ਲੈਣਾ ਚਾਹੀਦਾ ਹੈ, ਜਿਵੇ ਕਿ ਸ਼ਹਿਦ ਯੁਕਤ ਨਿੰਬੂ ਪਾਣੀ ਨਾਲ ਪਪੀਤਾ ਜਾਂ ਸੇਬ ਖਾ ਲੈਣਾ ਚਾਹੀਦਾ ਹੈ । ਨਾਲ ਹੀ ਇਹ ਵੀ ਧਿਆਨ ਰੱਖੋ ਕਿ ਜਦੋ ਵੀ ਪਾਣੀ ਪਿਉ ਗਰਮ ਪਿਉ ਜਾਂ ਨਾਰਮਲ ਪਿਉ , ਜਿਆਦਾ ਠੰਡਾ ਪਾਣੀ ਨਾ ਪਿਉ । ਇਸ ਤਰਾਂ ਕਰਨ ਨਾਲ ਸ਼ਰੀਰ ਵਿਚਲਾ ਖਾਦਾ ਹੋਇਆ ਖਾਣਾ ਜਲਦੀ ਨਹੀ ਪੱਚਦਾ । ਅਤੇ ਨਾਲ ਹੀ ਗਰਮ ਪਾਣੀ ਪੀਣ ਨਾਲ ਸ਼ਰੀਰ ਵਿਚਲੀ ਚਰਬੀ ਘੱਟਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਅਸੀ ਮੋਟੇ ਤੋ ਪਤਲੇ ਅਤੇ ਰੋਗਾਂ ਤੋ ਦੂਰ ਹੋ ਜਾਂਦੇ ਹਾਂ । ਦੁਪਹਿਰ ਵੇਲੇ ਦਲੀਆ ਜਾਂ 1—2 ਬੇਸਨ ਦੀਆ ਰੋਟੀਆਂ ਬਿਨਾਂ ਘਿਉ ਵਾਲੀ ਦਾਲ ਜਾਂ ਸਬਜ਼ੀ ਨਾਲ ਖਾ ਲੈਣੀਆ ਚਾਹੀਦੀਆ ਹਨ , ਰਾਤ ਸਮੇਂ ਵੀ ਦਲੀਆ ਜਾਂ 1—2 ਰੋਟੀਆਂ ਖਾ ਲੈਣੀਆ ਚਾਹੀਦੀਆ ਹਨ । ਬਾਕੀ ਜਦੋ ਵੀ ਭੁੱਖ ਲੱਗੇ ਤਾਂ ਤਾਜ਼ੇ ਫਲ ਜਾਂ ਕੱਚੀਆ ਸਬਜ਼ੀਆਂ ਖਾ ਲਉ । ਦੁੱਧ ਦੀ ਵਰਤੋ ਸ਼ਾਮ ਸਮੇਂ ਕਰੋ । ਰਾਤ ਨੂੰ ਪੀਤਾ ਹੋਇਆ ਦੁੱਧ ਵੀ ਜਲਦੀ ਨਹੀ ਪੱਚਦਾ ।

ਯੋਗ ਵਿੱਚ ਵਜ਼ਰਾਸਨ ਇੱਕੋ ਇੱਕ ਅਜਿਹਾ ਆਸਨ ਹੈ ਜਿਸ ਨੂੰ ਅਸੀ ਖਾਣਾ ਖਾਣ ਤੋ ਤਰੁੰਤ ਬਾਅਦ ਵੀ ਕਰ ਸਕਦੇ ਹਾਂ । ਸ਼ਵਾਸਨ ਅਤੇ ਤਰਾਟਕ ਕਿਰਿਆ ਦਾ ਅਭਿਆਸ ਖਾਣਾ ਖਾਣ ਤੋ ਕੁਝ ਸਮੇਂ ਬਾਅਦ ਕਰ ਸਕਦੇ ਹਾਂ । ਬਾਕੀ ਦੇ ਆਸਨ ਖਾਣਾ ਖਾਣ ਤੋ 3—4 ਘੰਟੇ ਬਾਅਦ ਕਰ ਸਕਦੇ ਹਾਂ ।

 

ਜ਼਼ੀਰਕਪੁਰ, ਪੰਜਾਬ
9872565003
ਪੀ ਜ਼ੀ ਡਿਪਲੋਪਾ ਯੋਗਾ, ਹਰੀਦੁਆਰ ।

 

 

NO COMMENTS

LEAVE A REPLY