ਨਿਊਯਾਰਕ/ ਰਈਆਂ ( ਰਾਜ ਗੋਗਨਾ )— ਬੀਤੇ ਦਿਨ ਸਵੇਰ ਦੇ 5:45 ਤੇ ਕਰੀਬ ਰਈਆ ਵਿਖੇ ਘਰ ਦੇ ਬਾਹਰ ਗਲੀ ਵਿੱਚ ਖੜੀ ਮਾਰੂਤੀ ਕਾਰ ਜਿਸਦਾ ਨੰਬਰ PB02 – 6750 ਨੂੰ ਤਿੰਨ ਦੇ ਕਰੀਬ ਚੋਰ ਜਿੰਨਾਂ ਨੇ ਆਪਣੇ ਮੂੰਹ ਸਿਰ ਢੱਕੇ ਹੋਏ ਸਨ ਚੋਰੀ ਕਰਕੇ ਲੈ ਗਏ ਕਾਰ ਦੇ ਮਾਲਕ ਰਈਆਂ ਤੋਂ ਪੱਤਰਕਾਰ ਕਮਲਜੀਤ ਕੁਮਾਰ ਸੋਨੂੰ ਨੇ ਦੱਸਿਆ ਕਿ ਉਹ ਤਕਰੀਬਨ 8 ਸਾਲ ਤੋਂ ਲਗਾਤਾਰ ਆਪਣੇ ਘਰ ਦੇ ਬਾਹਰ ਗਲੀ ਵਿੱਚ ਆਪਣੀ ਕਾਰ ਖੜੀ ਕਰਦੇ ਸਨ। ਬੀਤੇ ਦਿਨ ਸਵੇਰੇ ਹੀ 5:45 ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ ਘਰ ਦੇ ਬਾਹਰ ਲੱਗੇ ਕੈਮਰੇ ਵਿੱਚ ਕੈਦ ਹੋ ਗਏ ਅਤੇ ਕੈਮਰੇ ਦੀ ਫੁਟੇਜ ਤੋਂ ਦੇਖਿਆਂ ਗਿਆ ਜਿੰਨਾਂ ਨੇ ਆਪਣੇ ਮੂੰਹ ਸਿਰ ਢਕੇ ਹੋਏ ਸਨ ਅਤੇ ਜਿਨਾਂ ਦੀ ਗਿਣਤੀ ਤਿੰਨ ਦੇ ਕਰੀਬ ਸੀ ਜੋ ਕੈਮਰੇ ਚ’ ਕਾਰ ਚੋਰੀ ਕਰਕੇ ਲਿਜਾਦੇ ਹੋਏ ਕੈਮਰੇ ਚ’ ਕੈਦ ਹੋ ਗਏ ਹਨ। ਇਸ ਸੰਬੰਧ ਚ’ ਪੱਤਰਕਾਰ ਕਮਲਜੀਤ ਕੁਮਾਰ ਸੋਨੂੰ ਵੱਲੋ ਪੁਲਿਸ ਚੋਕੀ ਰਈਆਂ ਵਿਖੇ ਰਪਟ ਦਰਜ ਕਰਵਾ ਦਿੱਤੀ ਹੈ। ਉਸ ਨੇ ਦੱਸਿਆ ਕਿ ਕਾਰ ਦੇ ਅੱਗੇ ਅਤੇ ਪਿਛਲੇ ਸੀਸੇ ਤੇ ਪ੍ਰੈਸ ਦੇ ਸਟੀਕਰ ਵੀ ਲੱਗੇ ਹੋਏ ਹਨ।

LEAVE A REPLY

Please enter your comment!
Please enter your name here