ਜੋ ਲੋਕ ਰਾਖਵਾਂਕਰਨ ਦਾ ਵਿਰੋਧ ਕਰ ਰਹੇ ਹਨ..ੳੁਹਨਾਂ ਲਈ ਮੈਂ ਇੱਕ ਛੋਟੀ ਜਿਹੀ ਰਚਨਾਂ ਲਿਖੀ ਅਾ…ੳੁਮੀਦ ਅਾ ਤੁਹਾਨੂੰ ਪਸੰਦ ਅਾਵੇ…… ਇਸ ਪੋਸਟ ਨੂੰ ਵੱਧ ਤੋਂ ਵੱਧ ਸੇਅਰ ਕਰੋ ਤਾਂ ਜੋ ਇਹ ੳੁਹਨਾਂ ਕੋਲ਼ ਪਹੁੰਚ ਜਾਵੇ ਜੋ ਰਾਖਵਾਕਰਨ ਵਿਰੋਧੀ ਹਨ…….

ਤੈਨੂੰ ਲਿਮਟਾਂ ਮਿਲਣ ਜਮੀਨਾਂ ਤੇ

ਤੇਰੇ ਗੁੱਚੀ ਲਿਖਿਅਾ ਜੀਨਾਂ ਤੇ

ਤੇਰਾ ਸੀਰੀ ਖੇਤਾਂ ਵਿੱਚ ਰੁੱਲਦਾ

ਕੰਮ ਕਰਦਾ ਵਾਂਗ ਮਸ਼ੀਨਾਂ ਤੇ

ਤੈਨੂੰ ਤੇਰੀ ਹੀ ਸੋਚ ਦਾ ਜੋ

ਕੱਦ ਛੋਟਾ ਮਾਰ ਗਿਅਾ #

ਤੂੰ ਕਿਦਾਂ ਕਹਿਤਾ ਯਾਰਾ

ਤੈਨੂੰ ਰਾਖਵਾਂ ਕੋਟਾ ਮਾਰ ਗਿਅਾ…

ਤੁਸੀਂ ਜੰਮਦੇ ਮਾਲਿਕ ਲੱਖਾਂ ਦੇ

ਅਸੀਂ ਕੋਡੀਅਾਂ ਦੇ ਨਾ ਕੱਖਾਂ ਦੇ

ਸਾਡੀ ਦਿਹਾੜੀ ਲੱਗੇ ਨਾ ਲੱਗੇ

ਚੁੱਲ੍ਹਾ ਤਪਦਾ ਨਹੀਂ ਬਿਨ ਸੱਕਾਂ ਦੇ

ਸਾਨੂੰ ਸਾਡੇ ਬੱਚਿਅਾਂ ਦਾ

ਭੁੱਖਾ ਜੋ ਪੋਟਾ ਮਾਰ ਗਿਅਾ #

ਤੂੰ ਕਿਦਾਂ ਕਹਿਤਾ ਯਾਰਾ……….

ਥੋਡੇ ਚੰਡੀਗੜ੍ਹ ਵਿੱਚ ਪੜਦੇ ਨੇਂ

ਨਾਲੇ ਮੰਡੀਰ-ਮਸਤੀਅਾਂ ਕਰਦੇ ਨੇਂ

ਸਪੋਟ ਬਾਪੂ ਦੀ ਸਿਰ ਤੇ ਹੈ

ਤਾਂਹੀਂ ਤਾਂ ਭਿੜਦੇ ਲੜਦੇ ਨੇਂ

ਤੇਰੇ ਬੁੱਲਟ ਤੇ ਲਿਖਿਅਾ ਵੱਡਾ ਕਰਕੇ

ਝੋਟਾ ਮਾਰ ਗਿਅਾ #

ਤੂੰ ਕਿਦਾਂ ਕਹਿਤਾ ਯਾਰਾ……

ਤੂੰ ਅਮਰੀਕ ਤੋਂ ਕਦੇ ਪੁੱਛ ਅਾ ਕੇ

ਬੀਹਲੇ ਪਿੰਡ ਕਿੱਡਾ ਵੱਡਾ ਪਾੜਾ ਏ

ਸ਼ਮਸਾਨ ਘਾਟ ਇਥੇ ਵੱਖਰੇ ਨੇਂ

ਹਰ ਜਾਤ ਦਾ ਗੁਰੂਦੁਅਾਰਾ ਏ

ਤੈਨੂੰ ਤੇਰਾ ਹੀ ਮਨ ਅੰਦਰ ਵਾਲਾ

ਖੋਟਾ ਮਾਰ ਗਿਅਾ

ਤੂੰ ਕਿਦਾਂ ਕਹਿਤਾ ਝਿੰਜਰਾ

ਤੈਨੂੰ ਰਾਖਵਾਂ-ਕੋਟਾ ਮਾਰ ਗਿਅਾ…

ਤੂੰ ਕਿਦਾਂ ਕਹਿਤਾ ਯਾਰਾ

ਤੈਨੂੰ ਰਾਖਵਾਂ ਕੋਟਾ ਮਾਰ ਗਿਅਾ.. 

ਜੈ ਭੀਮ ਜੈ ਭਾਰਤ ਜੈ ਰਵਿਦਾਸ ਜੈ ਵਾਲਮੀਕਿ !

LEAVE A REPLY

Please enter your comment!
Please enter your name here