ਸੇਰਪੁਰ (ਹਰਜੀਤ ਕਾਤਿਲ) ਭਾਵੇ ਕਿ ਅੱਜ ਕਾਗਰਸ ਸਰਕਾਰ ਨੂੰ ਸੱਤਾ ਵਿਚ ਅਾੲੇ ਹੋੲੇ ਲੱਗਭੱਗ ੲਿੱਕ ਸਾਲ ਦਾ ਸਮਾ ਬੀਤ ਚੁੱਕਾ ਹੈ ਪਰ ਹਲਕਾ ਮਹਿਲ ਕਲਾਂ ਵਿੱਚ ਕਾਗਰਸ ਪਾਰਟੀ ਦਾ ਕੋੲੀ ਸਿਰ ਕੱਢ ਅਾਗੂ ਨਾ ਹੋਣ ਕਾਰਨ ੲਿਹ ਲਵਾਰਿਸ ਹਲਕਾ ਬਣਿਅਾ ਹੋੲਿਅਾ ਹੈ। ਪਰ ਦੋ ਵਾਰ ਵਿਧਾੲਿਕਾ ਰਹਿ ਚੁੱਕੀ ਬੀਬੀ ਹਰਚੰਦ ਕੌਰ ਘਨੌਰੀ ਨੇ ਵੀ ਲੋਕਾ ਵਿਚ ਵਿਚਰਨਾ ਛੱਡ ਦਿੱਤਾ । ਕਾਗਰਸ ਪਾਰਟੀ ਦੀ ਧੜੇਬੰਦੀ ਵੀ ੲਿਸ ਦਾ ਮੁੱਖ ਕਾਰਨ ਰਹੀ ਹੈ। ਦੂਜਾ ਚੋਣਾਂ ਦੌਰਾਨ ਵੱਡੀ ਪੱਧਰ ਤੇ ਹਾਰਨ ਤੋ ਬਾਅਦ ਬੀਬੀ ਨੇ ਪਿੰਡਾਂ ਵਿੱਚ ਜਾਣਾ ਵਾਜਿਬ ਨਹੀ ਸਮਝਿਅਾ ।
ਦੂਜਾ ਅਕਾਲੀ ਦਲ ਵੱਲੋ ੲਿਸ ਵਾਰ ਪੈਰਾਸੂਟ ਰਾਹੀ ਮਾਸਟਰ ਅਜੀਤ ਸਿੰਘ ਸਾਂਤ ਨੂੰ ਟਿਕਟ ਦੇ ਕੇ ਵਿਧਾਨ ਸਭਾ ਚੋਣ ਲੜਾੲੀ ਸੀ । ਪਰ ਚੋਣਾਂ ਵਿੱਚ ਹਾਰ ਜਾਣ ਤੋ ਬਾਅਦ ਅਜੀਤ ਸਿੰਘ ਸਾਂਤ ਅਸ਼ਾਂਤ ਹੋ ਗੲੇ ਹਨ ਕਿੳੁਕਿ ਅਕਾਲੀ ਦਲ ਦੀ ਲੋਕਲ ਲੀਡਰਸਿੱਪ ਵੀ ੲਿਹ ਮੰਨ ਚੁੱਕੀ ਹੈ ਕਿ ਚੋਣਾਂ ਤੋ ਬਾਅਦ ਸਾਂਤ ਨੇ ਲੋਕਾ ਵਿਚ ਵਿਚਰਨਾ ਤਾ ਛੱਡ ਹੀ ਦਿੱਤਾ ਤੇ ਲੋਕਲ ਲੀਡਰਾ ਨਾਲ ਵੀ ਰਾਬਤਾ ਰੱਖਣਾ ਵੀ ੳੁਚਿੱਤ ਨਹੀ ਸਮਝਿਅਾ। ੳੁਹਨਾ ੲਿੱਕ ਮੀਟਿੰਗ ਵਿੱਚ ਜਿਲਾਂ ਬਰਨਾਲਾ ਦੇ ਅਕਾਲੀ ਦਲ ਦੇ ਪ੍ਰਧਾਨ ਕੁਲਵੰਤ ਸਿੰਘ ਕੀਤੂ ਅੱਗੇ ਅਾਪਣਾ ਰੋਸ ਪ੍ਰਗਟ ਕਰਦਿਅਾ ਨਵਾ ਹਲਕਾ ੲਿੰਚਾਰਜ ਲਗਵਾੳੁਣ ਦੀ ਮੰਗ ਕੀਤੀ । ਤੀਜਾ ੲਿਸ ਵਾਰ ਅਾਮ ਅਾਦਮੀ ਪਾਰਟੀ ਦੀ ਟਿਕਟ ਤੋ ਚੋਣ ਲੜ ਕੇ ਪਹਿਲੀ ਵਾਰ ਵਿਧਾਨ ਸਭਾ ਦੀਅਾ ਪੌੜੀਅਾ ਚੜੇ ਕੁਲਵੰਤ ਸਿੰਘ ਪੰਡੋਰੀ ਵੀ ਲੋਕ ਸੱਮਸਿਅਾ ਨਾਲ ਨਜਿੱਠਣ ਵਿਚ ਅਸਫਲ ਰਹੇ ਹਨ ਕਿੳੁਕਿ ੲਿਸ ਵਾਰ ਸਰਕਾਰ ਵਿਰੋਧੀ ਧਿਰ ਹੈ ਤੇ ਦੂਜਾ ੲਿਕ ਸਾਲ ਦਾ ਸਮਾ ਬੀਤਣ ਦੇ ਬਾਵਜੂਦ ਕੋੲੀ ਵੀ ਪ੍ਰੋਜੈਕਟ ਅਾਪਣੇ ਹਲਕੇ ਵਿੱਚ ਨਹੀ ਲਿਅਾ ਸਕੇ । ੲਿੱਥੋ ਤੱਕ ਕਿ ਕਸਬਾ ਸ਼ੇਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀਅਾ ਅਸਾਮੀਅਾ ਭਰਨ ਵਿਚ ਵੀ ਅਸਫਲ ਰਹੇ ਹਨ । ਚੌਥਾ ਬਹੁਜਨ ਸਮਾਜ ਪਾਰਟੀ ਵੱਲੋ ਚੋਣ ਲੜ ਚੁਕੇ ਡਾ. ਮੱਖਣ ਸਿੰਘ ਦਾ ਚਿਹਰਾ ਦੇਖਣ ਨੂੰ ਵੀ ਲੋਕ ਤਰਸ ਗੲੇ ਹਨ। ੲਿਸ ਹਲਕੇ ਦੀ ੲਿਹ ਖਾਸੀਅਤ ਰਹੀ ਹੈ ਕਿ ਚੋਣਾਂ ਹਾਰਨ ਤੌ ਬਾਅਦ ਲੀਡਰ ੲਿਸ ਹਲਕੇ ਤੋ ਕਿਨਾਰਾ ਕਰ ਲੈਦੇ ਹਨ। ਜਿਸ ਕਾਰਨ ਲੋਕਾ ਨੇ ੲਿਹ ਮਹਿਸੂਸ ਕੀਤਾ ਕਿ ਲੀਡਰ ੲਿਸ ਹਲਕੇ ਤੋ ਸਿਰਫ ਵਿਧਾਨ ਸਭਾ ਜਾਣ ਲੲੀ ਹੀ ਚੋਣ ਲੜਦੇ ਹਨ ਲੋਕ ਹਿੱਤ ‘ ਚ ਕੰਮ ਕਰਨ ਲੲੀ ਨਹੀ। ਅੰਤ ਵਿਚ ਅਸੀ ਕਹਿ ਸਕਦੇ ਹਾ ਕਿ ਰਾਜਨੀਤਿਕ ਪੱਖ ਤੋ ੲਿਹ ਹਲਕਾ ਸਭ ਪਾਰਟੀਅਾ ਵੱਲੋ ਲਵਾਰਿਸ ਛੱਡਿਅਾ ਹੋੲਿਅਾ ਹੈ ।

LEAVE A REPLY

Please enter your comment!
Please enter your name here