ਨਵੀਂ ਦਿੱਲੀ

7 ਸੂਬਿਆਂ ਨੂੰ ਨਵਾਂ ਗਵਰਨਰ ਮਿਲ ਗਿਆ ਹੈ। ਰਾਸ਼ਟਰਪਤੀ ਨੇ ਵੱਡਾ ਫੇਰਬਦਲ ਕਰਦੇ ਹੋਏ 7 ਸੂਬਿਆਂ ਦੇ ਗਵਰਨਰ ਬਦਲ ਦਿੱਤੇ ਹਨ। ਇਨ੍ਹਾਂ ‘ਚ ਜੰਮੂ ਕਸ਼ਮੀਰ ਅਤੇ ਬਿਹਾਰ ਤੋਂ ਇਲਾਵਾ ਹਰਿਆਣਾ, ਉੱਤਰਾਖੰਡ, ਸਿੱਕਮ, ਮੇਘਾਲਿਆ ਅਤੇ ਤ੍ਰਿਪੁਰਾ ਸ਼ਾਮਲ ਹਨ। ਬਿਹਾਰ ਦੇ ਮੌਜੂਦਾ ਗਵਰਨਰ ਸੱਤਿਆਪਾਲ ਮਲਿਕ ਨੂੰ ਜੰਮੂ-ਕਸ਼ਮੀਰ ਦਾ ਗਵਰਨਰ ਬਣਾਇਆ ਗਿਆ ਹੈ। ਸੱਤਿਆਪਾਲ ਮਲਿਕ ਦੀ ਜਗ੍ਹਾ ਹੁਣ ਉੱਤਰਪ੍ਰਦੇਸ਼ ਭਾਜਪਾ ਦੇ ਸੀਨੀਅਰ ਲਾਲ ਜੀ ਟੰਡਨ ਬਿਹਾਰ ਦੇ ਗਵਰਨਰ ਹੋਣਗੇ। ਜਾਣਕਾਰੀ ਮੁਤਾਬਕ 4 ਗਵਰਨਰਾਂ ਦੇ ਸੂਬੇ ਬਦਲਣ ਨਾਲ ਹੀ ਤਿੰਨ ਨਵੇਂ ਗਵਰਨਰਾਂ ਨੂੰ ਨਿਯੁਕਤ ਕੀਤਾ ਗਿਆ ਹੈ। ਨਵੇਂ ਨਿਯੁਕਤ ਗਵਰਨਰਾਂ ‘ਚੋਂ ਉੱਤਰ ਪ੍ਰਦੇਸ਼ ਭਾਜਪਾ ਦੇ ਸੀਨੀਅਰ ਨੇਤਾ ਲਾਲ ਜੀ ਟੰਡਨ, ਸੱਤਿਆਦੇਵ ਨਾਰਾਇਣ ਰਾਵ ਅਤੇ ਬੇਬੀ ਰਾਣੀ ਮੌਰੀਆ ਸ਼ਾਮਿਲ ਹਨ। ਬੇਬੀ ਰਾਣੀ ਮੌਰੀਆ ਨੂੰ ਉੱਤਰਖੰਡ ਦਾ ਗਵਰਨਰ ਬਣਾਇਆ ਗਿਆ। ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਮੌਰੀਆ ਵੀ ਭਾਜਪਾ ਨੇਤਾ ਹੈ ਅਤੇ ਮਹਿਲਾ ਕਮਿਸ਼ਨਰ ਨਾਲ ਜੁੜੀ ਹੋਈ ਹੈ।
ਨਵੇਂ ਨਿਯੁਕਤ ਗਵਰਨਰਾਂ ਦੀ ਸੂਚੀ—
– ਲਾਲ ਜੀ ਟੰਡਨ ਨੂੰ ਬਿਹਾਰ ਦਾ ਗਵਰਨਰ ਬਣਾਇਆ ਗਿਆ ਹੈ, ਉਹ ਸੱਤਿਆਪਾਲ ਮਲਿਕ ਦਾ ਸਥਾਨ ਲੈਣਗੇ।
– ਬਿਹਾਰ ਦੇ ਗਵਰਨਰ ਸੱਤਿਆਪਾਲ ਮਲਿਕ ਨੂੰ ਜੰਮੂ ਕਸ਼ਮੀਰ ਦਾ ਗਵਰਨਰ ਬਣਾਇਆ ਗਿਆ ਹੈ।
– ਸੱਤਿਆਦੇਵ ਨਾਰਾਇਣ ਆਰੀਆ ਨੂੰ ਹਰਿਆਣਾ ਦਾ ਗਵਰਨਰ ਨਿਯੁਕਤ ਕੀਤਾ ਗਿਆ ਹੈ। ਉਹ ਕਪਤਾਨ ਸਿੰਘ ਸੋਲੰਨੀ ਦੀ ਜਗ੍ਹਾ ਲੈਣਗੇ।
– ਹਰਿਆਣਾ ਦੇ ਗਵਰਨਰ ਕਪਤਾਨ ਸਿੰਧ ਸੋਲੰਕੀ ਨੂੰ ਤ੍ਰਿਪੁਰਾ ਦਾ ਗਵਰਨਰ ਨਿਯੁਕਤ ਕੀਤਾ ਗਿਆ ਹੈ।
– ਬੇਬੀ ਰਾਣੀ ਮੌਰੀਆ ਨੂੰ ਉੱਤਰਖੰਡ ਦਾ ਗਵਰਨਰ ਬਣਾਇਆ ਗਿਆ ਹੈ।
– ਮੇਘਾਲਿਆ ਦੇ ਗਵਰਨਰ ਗੰਗਾ ਪ੍ਰਸਾਦ ਨੂੰ ਸਿੱਕਮ ਦਾ ਗਵਰਨਰ ਨਿਯੁਕਤ ਕੀਤਾ ਗਿਆ ਹੈ। 
– ਤ੍ਰਿਪੁਰਾ ਦੇ ਗਵਰਨਰ ਤਥਾਗਤ ਰਾਏ ਨੂੰ ਮੇਘਾਲਿਆ ਦਾ ਗਵਰਨਰ ਬਣਾਇਆ ਗਿਆ ਹੈ।

LEAVE A REPLY

Please enter your comment!
Please enter your name here