ਜਨੇਵਾ

ਇਕੱਲੇ ਰੀ-ਟਵੀਟ ਦੇ ਮਾਮਲੇ ‘ਚ ਸਾਊਦੀ ਅਰਬ ਦੇ ਸ਼ਾਹ ਸਲਮਾਨ ਸਭ ਤੋਂ ਅੱਗੇ ਹਨ। ਉਨ੍ਹਾਂ ਮਈ 2017 ਤੋਂ ਮਈ 2018 ਦਰਮਿਆਨ ਸਿਰਫ 11 ਟਵੀਟ ਕੀਤੇ ਪਰ ਉਨ੍ਹਾਂ ਦੇ ਹਰ ਟਵੀਟ ਨੇ ਔਸਤ 1,54,294 ਰੀ-ਟਵੀਟ ਦਿੱਤੇ। ਰੀ-ਟਵੀਟ ਦੇ ਮਾਮਲੇ ‘ਚ ਟਰੰਪ ਦੀ ਔਸਤ ਉਨ੍ਹਾਂ ਤੋਂ ਬਹੁਤ ਘੱਟ ਰਹੀ, ਜੋ ਸਿਰਫ 20,319 ਸੀ। ਉਂਝ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਟਵਿਟਰ ‘ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਵਿਸ਼ਵ ਨੇਤਾ ਬਣ ਗਏ ਹਨ।  ਪੋਪ ਫਰਾਂਸਿਸ ਦੂਜੇ ਨੰਬਰ ‘ਤੇ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੇ ਨੰਬਰ ‘ਤੇ ਹਨ। ਬੀ. ਸੀ. ਡਬਲਿਊ. ਦੇ ਤਾਜ਼ਾ ਅਧਿਐਨ ਮੁਤਾਬਕ ਟਰੰਪ ਦੇ ਟਵਿਟਰ ਹੈਂਡਲ ਨੂੰ 5 ਕਰੋੜ 20 ਲੱਖ ਤੋਂ ਵੱਧ ਵਿਅਕਤੀ ਫਾਲੋ ਕਰਦੇ ਹਨ। ਪੋਪ ਦੇ ਫਾਲੋਅਰਾਂ ਦੀ ਗਿਣਤੀ ਟਰੰਪ ਤੋਂ 45 ਲੱਖ ਘੱਟ ਹੈ। ਮੋਦੀ ਦੇ ਫਾਲੋਅਰਾਂ ਦੀ ਗਿਣਤੀ ਪੋਪ ਦੇ ਫਾਲੋਅਰਾਂ ਤੋਂ ਵੀ 1 ਕਰੋੜ ਘੱਟ ਹੈ। ਅਧਿਐਨ ਮੁਤਾਬਕ ਆਪਣੇ ਫਾਲੋਅਰਾਂ ਨਾਲ ਸੰਪਰਕ, ਲਾਈਕ ਅਤੇ ਰੀ-ਟਵੀਟ ਦੇ ਮਾਮਲੇ ‘ਚ ਟਰੰਪ ਸਭ ਤੋਂ ਅੱਗੇ ਹਨ। ਪਿਛਲੇ 12 ਮਹੀਨਿਆਂ ਦੌਰਾਨ ਆਪਣੇ ਫਾਲੋਅਰਾਂ ਨਾਲ ਟਰੰਪ ਦੇ ਲਗਭਗ 26 ਕਰੋੜ 45 ਲੱਖ ਸੰਪਰਕ ਹੋਏ। ਇਸ ਪੱਖੋਂ ਮੋਦੀ ਦੂਜੇ ਨੰਬਰ ‘ਤੇ ਰਹੇ ਜਦਕਿ ਪੋਪ ਤੀਜੇ ਨੰਬਰ ‘ਤੇ। ਟਰੰਪ ਦਾ ਸੰਪਰਕ ਮੋਦੀ ਦੇ ਮੁਕਾਬਲੇ 5 ਗੁਣਾ ਵੱਧ ਅਤੇ ਪੋਪ ਦੇ ਮੁਕਾਬਲੇ 12 ਗੁਣਾ ਵੱਧ ਰਿਹਾ।

LEAVE A REPLY

Please enter your comment!
Please enter your name here