ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈਂਦੀਆਂ।ਹਰ ਰੋਜ ਇਹ ਮੰਦਭਾਗੀ ਖਬਰ ਪੜ੍ਹਨ ਨੂੰ ਮਿਲ ਜਾਂਦੀ ਹੈ।ਇਸ ਤੋਂ ਵੀ ਮੰਦਭਾਗੀ ਗੱਲ ਏਹ ਹੈ ਅਖਬਾਰਾਂ ਵਿੱਚ ਵੀ ਏਹ ਮੁੱਖ ਪੰਨੇ ਤੋਂ ਖਿਸਕਦੀ ਹੋਈ ਪਿਛਲੇ ਪੰਨਿਆਂ ਦੀ ਖਬਰ ਬਣ ਗਈ ਹੈ।ਇਸ ਦੇ ਨਾਲ ਹੀ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਵੀ ਹੋ ਰਹੀਆਂ ਹਨ,ਇਸਦੇ ਨਾਲ ਹੋਰ ਖੁਦਕੁਸ਼ੀਆਂ ਦੀ ਖਬਰ ਵੀ ਹੁੰਦੀ ਹੈ।ਇਸਦਾ ਮਤਲਬ ਤਾਂ ਏਹ ਹੈ ਕਿ ਹਰ ਵਰਗ ਪ੍ਰੇਸ਼ਾਨ ਹੈ,ਤੰਗ ਹੈ,ਉਸਦੀ ਕਿਧਰੇ ਵੀ ਸੁਣਵਾਈ ਨਹੀਂ, ਉਹ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈ,ਉਹ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ।ਛੋਟੇ ਮੋਟੇ ਕਰਜ਼ੇ ਆਮ ਬੰਦੇ ਦੀ ਜਾਨ ਦਾ ਖੌ ਬਣੇ ਹੋਏ ਹਨ ਅਤੇ ਦੂਸਰੇ ਪਾਸੇ ਹਜ਼ਾਰਾਂ ਕਰੋੜ ਕਰਜ਼ੇ ਲੋਕੇ ਅਮੀਰ ਤਬਕਾ ਵਿਦੇਸ਼ਾਂ ਵਿੱਚ ਚਲੇ ਜਾਂਦੇ ਹਨ,ਉਨ੍ਹਾਂ ਨੂੰ ਤਾਂ ਕੋਈ ਹੱਥ ਨਹੀਂ ਪਾਉਂਦਾ।ਉਨਾਂ ਦਾ ਬੋਝ ਫੇਰ ਆਮ ਲੋਕਾਂ ਤੇ ਪੈ ਜਾਂਦਾ ਹੈ।ਕਿਸਾਨਾਂ ਦੇ ਕਰਜ਼ੇ ਮੁਆਫੀ ਦੀ ਗੱਲ ਕਰੀਏ ਤਾਂ ਸਰਕਾਰਾਂ ਬੋਝ ਪੈਣ ਦੀ ਗੱਲ ਕਰਦੀਆਂ ਹਨ।ਬੈਕਾਂ ਵਾਲੇ ਕਿਸਾਨਾਂ ਦੇ ਘਰ ਆਕੇ ਤੰਗ ਪ੍ਰੇਸ਼ਾਨ ਕਰਨ ਲੱਗ ਜਾਂਦੀਆਂ ਹਨ।ਪਤਾ ਨਹੀਂ ਜਦੋਂ ਥੋੜੇ ਜਿਹੇ ਕਰਜ਼ੇ ਪਿੱਛੇ ਕਿਸਾਨ ਅਤੇ ਮਜ਼ਦੂਰ ਖ਼ੁਦਕੁਸ਼ੀ ਕਰਦਾ ਹੈ ਤਾਂ ਪ੍ਰਸ਼ਾਸਨ ਅਤੇ ਸਰਕਾਰਾਂ ਕਿਉਂ ਨਹੀਂ ਜਾਗਦੀਆਂ।ਡਾਕਟਰ ਪੀ.ਸਾਈਨਾਥ(ਪੱਤਰਕਾਰ)ਨੇ ਪੰਜਾਬ ਦੇ ਕਿਸਾਨਾਂ ਦੀ ਜ਼ਮੀਨੀ ਹਕੀਕਤ ਜਾਣਨ ਵਾਸਤੇ ਉਨ੍ਹਾਂ ਵਿਧਵਾਂਵਾ ਨਾਲ ਗੱਲਬਾਤ ਕੀਤੀ, ਜਿੰਨਾ ਘਰਾਂ ਵਿੱਚ ਪਰਿਵਾਰ ਦੇ ਮੈਂਬਰ ਖੁਦਕਸ਼ੀ ਕਰ ਗਏ।ਬਜ਼ੁਰਗ ਔਰਤਾਂ ਦੀ ਹਾਲਤ ਤਰਸਯੋਗ ਸੀ।ਕਿਥੇ ਹੈ ਸੋਸ਼ਲ ਸਕਉਰਟੁ?ਕੌਣ ਸੰਭਾਲੇਗਾ ਇੰਨਾ ਨੂੰ?ਅਤੇ ਸੱਭ ਤੋਂ ਵੱਡਾ ਪ੍ਰਸ਼ਨ ਕਿ ਇੰਨਾ ਦੀ ਇਸ ਹਾਲਤ ਦਾ ਜ਼ੁਮੇਵਾਰ ਕੌਣ ਹੈ?ਜਦੋਂ ਕੈਂਸਰ ਘਰ ਵਿੱਚ ਵੜ੍ਹ ਜਾਂਦਾ ਹੈ ਤੇ ਘਰਦਾ ਹਰ ਕੋਨਾ ਧੋਤਾ ਜਾਂਦਾ ਹੈ।ਸਰਕਾਰ ਤਾਂ ਸਿਹਤ ਸਹੂਲਤਾਂ ਦੇਣ ਤੋਂ ਵੀ ਭੱਜ ਚੁੱਕੀ ਹੈ।ਪ੍ਰਾਈਵੇਟ ਹਸਪਤਾਲ ਦਾ ਇਲਾਜ ਸੱਭ ਕੁਝ ਵਿਕਾ ਦਿੰਦਾ ਹੈ।ਕਿਸਾਨ ਦੀ ਫਸਲ ਦਾ ਮੁੱਲ ਉਸਨੂੰ ਪੂਰਾ ਕਿਉਂ ਨਹੀਂ ਦਿੱਤਾ ਜਾਂਦਾ?ਜਦੋਂ ਨਕਲੀ ਦਵਾਈਆਂ ਅਤੇ ਸਪਰੇ ਨਾਲ ਫ਼ਸਲ ਤਬਾਹ ਹੁੰਦੀ ਹੈ ਤਾਂ ਸਖਤ ਕਦਮ ਕਿਉਂ ਨਹੀਂ ਚੁੱਕੇ ਜਾਂਦੇ?ਕੁਦਰਤੀ ਕਰੋਪੀ ਹੋਵੇ ਤਾਂ ਉਸਦੇ ਮੁਆਵਜ਼ੇ ਦੇਣ ਲੱਗਿਆ ਲੋਕਾਂ ਨਾਲ ਤਕਰੀਬਨ ਮਜ਼ਾਕ ਵਾਲੀ ਗੱਲ ਹੀ ਹੁੰਦੀ ਹੈ।ਕਿਸਾਨ ਨੂੰ ਬਦਲਵੀਂ ਫਸਲ ਬੀਜਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਉਸਦੀ ਖਰੀਦ ਵਾਸਤੇ ਮਾਰਕੀਟ ਅਤੇ ਸਿਸਟਮ ਕੋਈ ਤਿਆਰ ਕੀਤਾ ਹੀ ਨਹੀਂ ਜਾਂਦਾ।ਜ਼ਿੰਦਗੀ ਖਤਮ ਕਰਨੀ,ਫ਼ਾਹਾ ਲੈਣਾ ਅਤੇ ਸਲਫ਼ਾਸ ਪੀਣ ਦਾ ਕਦਮ ਚੁੱਕਣਾ ਸੌਖਾ ਨਹੀਂ ਹੈ।ਜਿਹੜਾ ਅੰਨਦਾਤਾ ਸੱਭ ਦਾ ਪੇਟ ਭਰਦਾ ਸੀ ਅੱਜ ਉਸ ਲਈ ਆਪਣੇ ਪਰਿਵਾਰ ਨੂੰ ਵੀ ਪਾਲਣਾ ਔਖਾ ਹੋ ਗਿਆ।ਜਦੋਂ ਹਰ ਰੋਜ਼ ਤਿੰਨ ਕੁ ਕਿਸਾਨਾਂ ਦੀ ਘੱਟੋ ਘੱਟ ਖਬਰ ਪੜ੍ਹਨ ਨੂੰ ਮਿਲਦੀ ਹੈ ਤਾਂ ਕੋਈ ਇਸ ਨੂੰ ਗੰਭੀਰਤਾ ਨਾਲ ਲੈਣ ਲਈ ਤਿਆਰ ਕਿਉਂ ਨਹੀਂ ਹੈ,ਏਹ ਸਮਝ ਤੋਂ ਬਾਹਰ ਹੈ।ਏਹ ਕਰਜ਼ੇ ਮੁਆਫ਼ੀ ,ਮੁਫ਼ਤ ਬਿਜਲੀ ਨਾਲ ਕਿਸਾਨ ਦੀ ਹਾਲਤ ਨਹੀਂ ਸੁਧਰਨੀ,ਉਸ ਦੀ ਫ਼ਸਲ ਦਾ ਭਾਅ ਪੂਰਾ ਦਿਉ ਤਾਂ ਕਿ ਉਹ ਇੱਜ਼ਤ ਨਾਲ ਆਪਣੀ ਜ਼ਿੰਦਗੀ ਜਿਉ ਸਕੇ।ਸਰਕਾਰਾਂ ਵਲੋਂ ਹਰ ਇੱਕ ਨੂੰ ਵਧੀਆ ਇਲਾਜ, ਵਧੀਆ ਸਿਖਿਆ ਅਤੇ ਚੰਗੀ ਜ਼ਿੰਦਗੀ ਜਿਉਣ ਲਈ ਸਹੂਲਤਾਂ ਦੇਣ ਦੀ ਆਪਣੀ ਜ਼ੁਮੇਵਾਰੀ ਨਿਭਾਉਣੀ ਚਾਹੀਦੀ ਹੈ।ਸਰਕਾਰ ਦੀਆਂ ਲਾਪ੍ਰਵਾਹੀਆਂ ਕਰਕੇ ਮਸ਼ਰੂਮਾ ਵਾਂਗ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਦੀ ਫ਼ਸਲ ਤਿਆਰ ਹੋ ਚੁੱਕੀ ਹੈ।ਸਰਕਾਰਾਂ ਕੋਲੋਂ ਮੁਫ਼ਤ ਵਿੱਚ ਬਿਜਲੀ ਅਤੇ ਆਟਾ ਦਾਲ ਲੈਣ ਅਤੇ ਮੰਗਣ ਦੀ ਥਾਂ, ਆਪਣੇ ਮੌਲਿਕ ਅਧਿਕਾਰ ਮੰਗਣੇ ਚਾਹੀਦੇ ਹਨ।ਸਰਕਾਰ ਨੂੰ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਨਾਲ ਹੀ ਸਮਾਜ ਦੇ ਹੋਰਾਂ ਵਰਗਾਂ ਵਿੱਚ ਵਧ ਰਹੀਆਂ ਖੁਦਕਸ਼ੀਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
ਕਿਸਾਨ ਬਾਰੇ ਕਿਹਾ ਜਾਂਦਾ ਹੈ ਕਿ ਉਹ ਵਿੱਤੋਂ ਬਾਹਰੀ ਖਰਚ ਕਰਦਾ ਹੈ।ਕਿਸੇ ਹੱਦ ਤੱਕ ਠੀਕ ਵੀ ਹੋਏਗਾ, ਪਰ ਜਿਵੇਂ ਦੀ ਮਹਿੰਗਾਈ ਹੈ ਜਦੋਂ ਇੱਕ ਫਸਲ ਗੜੇ ਮਾਰ ਹੇਠਾਂ ਆ ਜਾਵੇ,ਦੂਸਰੀ ਸੁੰਡੀ ਖਾ ਜਾਵੇ ਤਾਂ ਮੁੜ ਪੈਰਾਂ ਸਿਰ ਹੋਣਾ ਔਖਾ ਹੋ ਜਾਣਾ ਕੁਦਰਤੀ ਹੈ।

LEAVE A REPLY

Please enter your comment!
Please enter your name here