ਗਰਮੀ,ਸਰਦੀ,ਮੀਂਹ ਹਨ੍ਹੇਰੀ,
ਪਤਝੜ ਵਿੱਚ ਵੀ ਅੜੇ ਰਹੇ !!
ਮੌਸਮ ਤਾਂ ਕਈ ਬਦਲ ਗਏ,
ਪਰ ਰੁੱਖ ਵਿਚਾਰੇ ਖੜੇ ਰਹੇ !!
—————————-
ਧਰਤੀ ਤੇ ਡੁਲਦਾ,
ਦੁੱਧ ਬਚਾਓ,
ਨਸ਼ਿਆਂ ਵਿੱਚ ਰੁਲਦਾ,
ਪੁੱਤ ਬਚਾਓ !!
ਜੇ ਛਾਵੇਂ ਬਹਿਣਾਂ ਚਾਹੁੰਦੇ ਹੋ,
ਸਾਹ ਸੌਖਾ ਲੈਣਾ ਚਾਹੁੰਦੇ ਹੋ,
ਤਾਂ ਰੁੱਖ ਲਗਾਓ !!

ਕੋਈ ਦੁੱਧ ਨੂੰ ਜੇਕਰ ਸੁੱਟੇ,
ਦੁੱਖ ਮਨਾਉਂਦੇ ਹੋ,
ਕੋਈ ਪੁੱਤ ਨੂੰ ਮਾਰੇ ਕੁੱਟੇ,
ਦੁੱਖ ਮਨਾਉਂਦੇ ਹੋ,
ਅਕਸੀਜਨ ਜਿਸਤੋਂ ਲੈਂਦੇ,
ਰਹਿੰਦੇ ਜਿਸਦੇ ਨਾਲ ਜਿਉਂਦੇ,
ਉਨ੍ਹਾਂ ਰੁੱਖਾਂ ਨੂੰ ਵੀ ਕੱਟਣ ਦਾ,
ਕਦੇ ਦੁੱਖ ਮਨਾਓ !!
ਜੇ ਛਾਵੇਂ ਬਹਿਣਾਂ ਚਾਹੁੰਦੇ ਹੋ,
ਸਾਹ ਸੌਖਾ ਲੈਣਾ ਚਾਹੁੰਦੇ ਹੋ,
ਤਾਂ ਰੁੱਖ ਲਗਾਓ !!

ਮਾਵਾਂ ਤਾਂ ਹੁੰਦੀਆ,
ਮਾਵਾਂ ਨੇਂ,
ਰੁੱਖ ਵਰਗੀਆਂ ਠੰਢੀਆਂ,
ਛਾਵਾਂ ਨੇਂ,
ਜਦੋਂ ਸਿਰ ਤੇ ਛਾਂ ਕਰ ਜਾਂਦੇ,
ਰੁੱਖ ਵੀ ਤਾਂ ਮਾਂ ਬਣ ਜਾਦੇ,
ਕਦੇ ਮਾਂਵਾਂ ਵਰਗੇ ਰੁੱਖਾਂ ਦੇ,
ਬਣ ਪੁੱਤ ਦਿਖਾਓ !!
ਜੇ ਛਾਵੇਂ ਬਹਿਣਾਂ ਚਾਹੁੰਦੇ ਹੋ,
ਸਾਹ ਸੌਖਾ ਲੈਣਾ ਚਾਹੁੰਦੇ ਹੋ,
ਤਾਂ ਰੁੱਖ ਲਗਾਓ !!

ਗੱਡੀਆਂ ਵਿੱਚ ਈਂਧਣ,
ਜਲਦਾ ਏ,
ਧੂੰਆਂ ਚਿਮਨੀਆਂ ਵਿੱਚੋ,
ਨਿਕਲਦਾ ਏ
ਫੈਲੇ ਧੂੰਏ ਦੇ ਪ੍ਰਦੂਸ਼ਣ ਨੂੰ
ਰੁੱਖ ਹੋਏ ਮਜਬੂਰ ਨੇਂ ਚੂਸਣ ਨੂੰ,
ਵਧ ਰਹੀ ਗਲੋਬਲ ਵਾਰਮਿੰਗ ਤੋਂ,
ਹੁਣ ਬਚ ਦਿਖਾਓ !!
ਜੇ ਛਾਵੇਂ ਬਹਿਣਾਂ ਚਾਹੁੰਦੇ ਹੋ,
ਸਾਹ ਸੌਖਾ ਲੈਣਾ ਚਾਹੁੰਦੇ ਹੋ,
ਤਾਂ ਰੁੱਖ ਲਗਾਓ !!

ਬਣੀ ਵੱਢ ਕੇ ਛਾਤੀ,
ਰੁੱਖਾਂ ਦੀ
ਸਹੂਲਤ ਫਰਨੀਚਰ,
ਸੁੱਖਾਂ ਦੀ
ਰੁੱਖ ਜੜ੍ਹ ਤੋਂ ਵੱਢੀ ਜਾਂਦੇ ਓ,
ਨਹੀ ਬੂਟੇ ਨਵੇਂ ਲਗਾਉਂਦੇ ਓ
ਰੁੱਖ ਬਚੇ ਨਾਂ ਜਦੋਂ “ਫਿਰੋਜਪੁਰੀ”
ਫਿਰ ਕਹਿਣਾਂ ਪਊ ਫਰਨੀਚਰ ਥੱਲੇ,
ਮੱੁਖ ਛੁਪਾਓ !!
ਜੇ ਛਾਵੇਂ ਬਹਿਣਾਂ ਚਾਹੁੰਦੇ ਹੋ,
ਸਾਹ ਸੌਖਾ ਲੈਣਾ ਚਾਹੁੰਦੇ ਹੋ,
ਤਾਂ ਰੁੱਖ ਲਗਾਓ !!

LEAVE A REPLY

Please enter your comment!
Please enter your name here