ਲੰਡਨ

ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕਿਹਾ ਹੈ ਕਿ ਉਹ ਇਸੇ ਮਹੀਨੇ ਹੋਣ ਵਾਲੇ ਯੂਰੋਪੀ ਸੰਘ ਦੇ ਨੇਤਾਵਾਂ ਦੇ ਸੰਮੇਲਨ ‘ਚ ਰੂਸ ‘ਤੇ ਪਾਬੰਦੀ ਵਧਾਉਣ ਦੀ ਕੋਸ਼ਿਸ਼ ਕਰੇਗੀ। ਥੈਰੇਸਾ ਮੇਅ ਨੇ ਬੁੱਧਵਾਰ ਨੂੰ ਬ੍ਰਿਟੇਨ ਦੀ ਸੰਸਦ ‘ਚ ਕਿਹਾ, ‘ਮੈਂ ਇਹ ਯਕੀਨੀ ਕਰਾਂਗੀ ਕਿ ਰੂਸ ‘ਤੇ ਪਾਬੰਦੀ ਬਣਾਏ ਰੱਖੇ ਜਾਣ। ਅਸਲ ‘ਚ ਸਾਨੂੰ ਰੂਸ ਦੇ ਕੁਝ ਖੇਤਰਾਂ ‘ਤੇ ਪਾਬੰਦੀ ਵਧਾਉਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਬ੍ਰਿਟੇਨ ‘ਚ ਜਾਸੂਸ ਸਰਗੇਈ ਸਕ੍ਰਿਪਲ ਨੂੰ ਜ਼ਹਿਰ ਦੇਣ ਦੀ ਘਟਨਾ ਤੋਂ ਬਾਅਦ ਰੂਸ ਤੇ ਬ੍ਰਿਟੇਨ ਦੇ ਸੰਬੰਧ ਸ਼ੀਤ ਯੁੱਧ ਤੋਂ ਬਾਅਦ ਸਭ ਤੋਂ ਜ਼ਿਆਦਾ ਖਰਾਬ ਹੋ ਗਏ ਹਨ। ਬ੍ਰਿਟੇਨ ਇਸ ਘਟਨਾ ਲਈ ਰੂਸ ਨੂੰ ਜ਼ਿੰਮੇਵਾਰ ਮੰਨਦਾ ਹੈ ਜਦਕਿ ਰੂਸ ਇਸ ਤੋਂ ਇਨਕਾਰ ਕਰਦਾ ਰਿਹਾ ਹੈ।

LEAVE A REPLY

Please enter your comment!
Please enter your name here