ਨਵੀਂ ਦਿੱਲੀ
ਪੰਜਾਬ ਸਰਕਾਰ ‘ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੁੱਧ ਰੋਡ ਰੇਜ ਮਾਮਲੇ ਉੱਤੇ ਫੈਸਲਾ ਸੁਪਰੀਮ ਕੋਰਟ ਵਲੋਂ 15 ਮਈ ਨੂੰ ਸੁਣਾਇਆ ਜਾਵੇਗਾ। ਮਾਮਲਾ 30 ਸਾਲ ਪੁਰਾਣਾ ਹੈ, ਜਿਸ ‘ਚ ਸਿੱਧੂ ਨੂੰ ਹੇਠਲੀ ਅਦਾਲਤ ਨੇ ਦੋਸ਼ ਮੁਕਤ ਕਰ ਦਿੱਤਾ ਸੀ ਪਰ ਹਾਈਕੋਰਟ ਨੇ ਫੈਸਲੇ ਨੂੰ ਪਲਟਦਿਆਂ ਹੋਏ ਸਿੱਧੂ ਨੂੰ ਗ਼ੈਰ-ਇਰਾਦਾਤਨ ਕਤਲ ਦਾ ਦੋਸ਼ੀ ਪਾਇਆ ਅਤੇ ਉਨ੍ਹਾਂ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਸਿੱਧੂ ਨੇ ਫੈਸਲੇ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਸੀ। ਜ਼ਿਕਰਯੋਗ ਹੈ ਕਿ 27 ਦਸੰਬਰ 1988 ਨੂੰ ਜਦੋਂ ਸਿੱਧੂ ਦੀ ਕਾਰ ਪਾਰਕਿੰਗ ਨੂੰ ਲੈ ਕੇ ਪਟਿਆਲਾ ਵਿੱਚ ਗੁਰਨਾਮ ਸਿੰਘ ਨਾਂ ਦੇ ਇਕ ਬਜ਼ੁਰਗ ਨਾਲ ਬਹਿਸਬਾਜ਼ੀ ਹੋਈ, ਜਿਹੜੀ ਮਗਰੋਂ ਹੱਥੋਪਾਈ ਵਿੱਚ ਬਦਲ ਗਈ। ਗੁਰਨਾਮ ਸਿੰਘ ਨਾਲ ਉਸਦਾ ਭਾਣਜਾ ਵੀ ਸੀ। ਭਾਣਜੇ ਮੁਤਾਬਕ ਸਿੱਧੂ ਨੇ ਮੁੱਕਾ ਮਾਰ ਕੇ ਗੁਰਮਾਨ ਸਿੰਘ ਨੂੰ ਸੜਕ ਉੱਤੇ ਸੁੱਟ ਦਿੱਤਾ। ਇਸ ਤੋਂ ਤੁਰੰਤ ਬਾਅਦ, ਗੁਰਨਾਮ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਹ ਪਹਿਲਾਂ ਹੀ ਮਰ ਚੁੱਕਾ ਸੀ।