ਰੋਮ ਇਟਲੀ (ਕੈਂਥ)ਸ਼੍ਰੀ ਗੁਰੂ ਰਵਿਦਾਸ ਧਰਮ ਅਸਥਾਨ ਰੋਮ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਗਵਾਨ ਸ਼੍ਰੀ ਵਾਲਮੀਕਿ ਜੀ ਮਹਾਰਾਜ ਦਾ ਪ੍ਰਗਟ ਦਿਵਸ ਅਤੇ ਭਾਰਤ ਰਤਨ ਡਾ:ਬੀ,ਆਰ ਅੰਬੇਡਕਰ ਜੀ ਦਾ 62ਵਾਂ ਪ੍ਰੀਨਿਰਵਾਣ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ ਜਿਸ ਵਿੱਚ ਭਾਰਤ ਤੋਂ ਉਚੇਚੇ ਤੌਰ ਪ੍ਰਚਾਰਕ ਜਸਵੀਰ ਪਾਰਸ ਹੁਰਾਂ ਨੇ ਭਗਵਾਨ ਵਾਲਮੀਕਿ ਜੀ ਦਾ ਜੀਵਨ ਬ੍ਰਿਤਾਂਤ ਬਹੁਤ ਹੀ ਵਿਸਥਾਰਪੂਰਵਕ ਸੰਗਤਾਂ ਦੇ ਸਨਮੁੱਖ ਰੱਖਿਆ ਉਪੰਰਤ ਭਾਰਤ ਰਤਨ ਬਾਬਾ ਸਾਹਿਬ ਜੀ ਦੀਆਂ ਦਲਿਤ ਸਮਾਜ ਲਈ ਘਾਲਨਾਵਾਂ ਦਾ ਵਰਨਣ ਕੀਤਾ।ਇਸ ਸਮਾਗਮ ਵਿੱਚ ਬੈਰਗਾਮੋ ਤੋਂ ਆਏ ਬਲਵਿੰਦਰ ਝਾਮਟ ,ਅਨਕੋਨਾ ਤੋਂ ਆਏ ਬੀਬੀ ਮਨਪ੍ਰੀਤ ਵਾਲਮੀਕਿ ਆਦਿ ਨੇ ਵੀ ਮਹਾਂਪੁਰਸ਼ਾਂ ਸੰਬਧੀ ਵਿਚਾਰਾਂ ਸਾਂਝੀਆਂ ਕੀਤੀਆਂ।ਇਸ ਮੌਕੇ ਗੁਰੂਘਰ ਦੇ ਕੀਰਤਨੀ ਜੱਥੇ ਵੱਲੋਂ ਮਨੋਹਰ ਕੀਰਤਨ ਰਾਹੀ ਹਾਜ਼ਰੀ ਲੁਆਈ ਗਈ।ਇਸ ਸਮਾਗਮ ਵਿੱਚ ਆਖੰਡ ਜਾਪ ਸ਼੍ਰੀ ਅੰਮ੍ਰਿਤਬਾਣੀ ਜੀ ਦੇ ਪਾਠ ਦੀ ਸੇਵਾ ਰਣਜੀਤ ਜੋਧਾ ਅਤੇ ਹੁਸ਼ਨ ਲਾਲ ਭਾਟੀਆ ਵੱਲੋਂ ਕੀਤੀ ਗਈ।ਸਮਾਗਮ ਵਿੱਚ ਜਸਵਿੰਦਰ ਓਸਤੀਆ,ਬਲਵੀਰ ਝੱਲੌ ਤੇਰਨੀ,ਗੁਰਮੇਲ ਰਾਮ ਤੇਰਨੀ,ਮੁਕੇਸ ਪ੍ਰੇਮ ਲਾਲ,ਅਮਰਜੀਤ ਰੱਲ,ਜਸਵਿੰਦਰ ਬੰਗੜ,ਹਰਮੇਲ ਹੈਪੀ,ਜੋਗਾ ਰਾਮ ਆਦਿ ਨੇ ਹਾਜ਼ਰੀ ਭਰੀ।ਲੰਗਰ ਦੀ ਸੇਵਾ ਦੇਸ ਰਾਜ Aੁੱਪਲ ਵੱਲੋਂ ਕੀਤੀ ਗਈ।ਸਮਾਗਮ ਦੇ ਅੰਤ ਵਿਚ ਜੈਪਾਲ ਸੰਧੂ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਭ ਸੰਗਤ ਦਾ ਸਿਰਕਤ ਕਰਨ ਲਈ ਤਹਿ ਦਿਲੋ ਧੰਨਵਾਦ ਕੀਤਾ।ਪ੍ਰਬੰਧਕ ਵੱਲੋਂ ਸਭ ਸੇਵਾਦਾਰਾਂ ਦਾ ਗੁਰੂ ਦੀ ਬਖ਼ਸੀਸ ਸਿਰੋਪਾਓ ਨਾਲ ਵਿਸੇਸ ਸਨਮਾਨ ਵੀ ਕੀਤਾ ਗਿਆ।

LEAVE A REPLY

Please enter your comment!
Please enter your name here