ਵਿਦਿਆਰਥੀਆਂ ਦੇ ਪੇਪਰਾਂ ਦਾ ਦੌਰ ਚੱਲ ਰਿਹਾ ਹੈ। ਜਦੋ ਪ੍ਰਾਇਵੇਟ ਕੈਂਡੀਡੇਟ ਜਾਂ ਰੈਗੂਲਰ ਕੈਂਡੀਡੇਟ ਕਿਸੇ ਓਪਰੇ ਕਾਲਜ ਵਿੱਚ ਆਪਣਾ ਪੇਪਰ ਦੇਣ ਪਹੁੰਚਦਾ ਹੈ। ਉਸ ਲਈ ਸਭ ਤੋਂ ਵੱਡੀ ਸੱਮਸਿਆ ਰੋਲ ਨੰਬਰ ਸੂਚੀ ਦੇਖ ਕੇ ਆਪਣਾ ਕਮਰਾ ਲੱਭਣ ਦੀ ਹੁੰਦੀ ਹੈ। ਖਾਸ ਕਰ ਕੁੜੀਆਂ ਲਈ।
ਰੋਲ ਨੰਬਰ ਸੂਚੀ ਅੱਗੇ ਲੱਗੀ ਭੀੜ,ਦੁਪਹਿਰ ਦੀ ਧੁੱਪ ਉਤੋਂ ਏਨੀ ਗਰਮੀ, ਕੁੜੀਆਂ ਦਾ ਮੁੰਡਿਆਂ ਦੁਆਰਾ ਹੁੰਦਾ ਸੋਸ਼ਣ( ਜਿਵੇ ਖਚਾ ਖਚ ਭਰੀ ਸਵਾਰੀਆਂ ਦੀ ਬੱਸ ਵਿੱਚ, ਓਹੀ ਹਾਲ ਰੋਲ ਨੰਬਰ ਸੂਚੀ ਦੇ ਅੱਗੇ ਲੱਗੀ ਭੀੜ ਚ ਹੁੰਦਾ ਹੈ। ਕਈਆ ਦਾ ਦੇ ਪੇਪਰ ਵੀ ਨੀ ਹੁੰਦਾ ਫੇਰ ਵੀ ਭੀੜ ਚ ਬੜੇ ਹੁੰਦੇ ਹਨ ) ਆਦਿ ਸੱਮਸਿਆਵਾ ਕਾਰਨ ਲੜਕੀਆਂ ਦਾ ਦਿਮਾਗ ਚਕਰਾ ਜਾਂਦਾ ਹੈ। ਇਹ ਇੱਕ ਚਿੰਤਾਜਨਕ ਵਿਸ਼ਾ ਹੈ ਕਿਉਕਿ ਪੇਪਰ ਤੋਂ ਪਹਿਲਾਂ ਦਿਮਾਗ ਨੂੰ ਅਰਾਮ ਦੀ ਜਰੂਰਤ ਹੁੰਦੀ ਹੈ।
ਇਹ ਸੱਮਸਿਆ ਚਿਰਾਂ ਤੋਂ ਚਲਦੀ ਆ ਰਹੀ ਹੈ ਤੇ ਲੱਗਪਗ ਸਾਰੇ ਕਾਲਜਾਂ ਸਮੇਤ ਸਰਕਾਰੀ ਨੌਕਰੀਆਂ ਲਈ ਹੁੰਦੀਆਂ ਪ੍ਰੀਖਿਆਵਾ ਵਿੱਚ ਵੀ ਹੁੰਦੀ ਹੈ। ਪਰ ਫੇਰ ਵੀ ਇਸ ਦਾ ਹੱਲ ਨਹੀਂ ਕੀਤਾ ਜਾ ਰਿਹਾ। ਇਸ ਸੱਮਸਿਆ ਦਾ ਹੱਲ ਕੋਈ ਔਖਾ ਨਹੀਂ ਨਾ ਹੀ ਬਹੁਤਾ  ਮਹਿੰਗਾ ਹੈ। ਬਸ ਰੋਲ ਨੰਬਰ ਸੂਚੀ ਦੀਆ ਫੋਟੋ ਕਾਪੀਆਂ ਕਰਵਾ 3-4 ਜਗਾ ਤੇ ਲਗਾ ਦੇਓ ਆਪੇ ਵਿਦਿਆਰਥੀ ਆਸਾਨੀ ਨਾਲ ਲੱਭ ਲੈਣਗੇ। ਜਦਕਿ ਹੁੰਦਾ ਇਹ ਹੈ ਕੇ 3-4 ਫੁੱਟ ਜਗਾ ਤੇ 300-400 ਵਿੱਦਿਆਰਥੀਆਂ ਦਾ ਰੋਲ ਨੰਬਰ ਲਗਾ ਦਿੱਤਾ ਜਾਂਦਾ ਹੈ ਭੀੜ ਹੋਣੀ ਲਾਜ਼ਮੀ ਹੀ ਹੈ। ਰੋਲ ਨੰਬਰ ਸੂਚੀ ਪੇਪਰ ਤੋਂ 30 ਕੂ ਮਿੰਟ ਪਹਿਲਾ ਲੱਗਦੀ ਹੈ। ਆਖਰ ਤਕ ਦੇਖਦੇ ਦੇਖਦੇ ਵਿਦਿਆਰਥੀ 10 ਮਿੰਟ ਤੱਕ ਲੇਟ ਹੋ ਜਾਂਦੇ ਨੇ ਇਹ ਗੱਲ ਮੈ ਖੁਦ ਹੁੰਦੀ ਦੇਖੀ ਹੈ।
ਪਹਿਲਾ ਬੱਚਿਆਂ ਦਾ ਰੋਲ ਨੰਬਰ ਦੇਖਣਾ ਤੇ ਫਿਰ ਅਣਜਾਣ ਕਾਲਜ ਵਿੱਚ ਆਪਣਾ ਕਮਰਾ ਲੱਭਣਾ ਜਿਥੇ ਬੈਠ ਪੇਪਰ ਦੇਣਾ ਹੈ।ਇਹ ਕੰਮ ਬਹੁਤ ਮੁਸ਼ਕਿਲ ਹੋ ਜਾਂਦਾ ਹੈ।
ਕਾਲਜਾਂ ਯੂਨੀਵਰਸਿਟੀਆ ਦੇ ਅਧਿਆਪਕ ਸਹਿਬਾਨ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਜਰੂਰ ਇਸ ਗੱਲ ਤੇ ਵਿਚਾਰ ਕਰਨਗੇ। ਵਿਦਿਆਰਥੀਆਂ ਦੇ ਸਮੇਂ ਦੀ ਅਹਮਿਅਤ ਨੂੰ ਸਮਜਦੇ ਹੋਏ ਤੇ ਕੁੜੀਆਂ ਦੇ ਹੁੰਦੇ ਸੋਸ਼ਣ ਆਦਿ ਸੱਮਸਿਆਵਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਣੇ ਆਪਣੇ ਕਾਲਜਾਂ ਵਿੱਚ ਇਸ ਸੱਮਸਿਆ ਦਾ ਹੱਲ ਕਰਨਗੇ।

LEAVE A REPLY

Please enter your comment!
Please enter your name here