ਫਰਿਜ਼ਨੋ 9 ਅਗਸਤ (ਰਾਜ ਗੋਗਨਾ )— ਬੀਤੇ ਦਿਨ ਸੈਂਟਰਲ ਵੈਲੀ ਕੈਲੀਫੋਰਨੀਆਂ ਦੇ ਵਿਚਕਾਰ ਵਸਦਾ ਸ਼ਹਿਰ ਫਰਿਜ਼ਨੋ ਪੰਜਾਬੀਅਤ ਦੀ ਭਰਪੂਰ ਵਸੋਂ ਹੋਣ ਕਰਕੇ ਕਿਸੇ ਜਾਣਕਾਰੀ ਦਾ ਮੁਹਤਾਜ਼ ਨਹੀਂ। ਬੇਸੱਕ ਪੰਜਾਬ ‘ਚੋ ਬਹੁਤ ਸਾਰੇ ਿਤਉਹਾਰ ਅਲੋਪ ਹੋ ਰਹੇ ਹਨ। ਪਰ ਇੱਥੇ ਪਿਛਲੇ 22 ਸਾਲਾ ਤੋਂ ਵਧੀਕ ਸਮਾਂ ਪਹਿਲਾ ਰਾਜਪਾਲ ਕੌਰ ਬਰਾੜ, ਗੁੱਡੀ ਸਿੱਧੂ ਅਤੇ ਸੁਖਮਿੰਦਰ ਮਾਨ ਨੇ ਸਮੂੰਹ ਪੰਜਾਬੀ ਔਰਤਾ ਨਾਲ ਰਲ ਕੇ ਸ਼ਹਿਰ ਦੀ ਸੰਘਣੀ ਵਸੋਂ ਤੋਂ ਦੂਰ ਖੁਲੇ ‘ਕਾਰਨੀ ਪਾਰਕ’ ਦੇ ਦਰੱਖਤਾਂ ਦੀ ਸੰਘਣੀ ਛਾਂ ਹੇਠ ਤੀਆਂ ਦੀ ਸੁਰੂਆਤ ਕੀਤੀ ਸੀ, ਜੋ ਅੱਜ ਵੀ ਬਰਕਰਾਰ ਹੈ। ਬੇਸੱਕ ਅੱਜ ਪਿੱਪਲਾ ਜਾਂ ਬਰੋਟਿਆਂ ਦੀ ਪੰਜਾਬ ਵਾਂਗ ਛਾਂ ਨਹੀਂ ਹੈ। ਪਰ ਹੋਰ ਸੰਘਣੇ ਦਰੱਖਤਾਂ ਦੀ ਛਾਂ ਅਤੇ ਆਪਸੀ ਸੱਭਿਆਚਾਰ ਪ੍ਰਤੀ ਪਿਆਰ ਸਦਕਾ ਅੱਜ ਵੀ ਉਸੇ ਤਰ੍ਹਾਂ ਇਹ ਤੀਆਂ ਪਰੰਪਰਾਗਤ ਤਰੀਕੇ ਨਾਲ ਹਰ ਸਾਲ ਲਗਦੀਆਂ ਹਨ। ਜਿੰਨ੍ਹਾਂ ਵਿੱਚ ਮਰਦਾ ਨੂੰ ਆਉਣ ਦੀ ਹਮੇਸਾ ਹੀ ਮਨਾਹੀ ਹੁੰਦੀ ਹੈ।
ਅੱਜ ਸਾਡੇ ਤਿਉਹਾਰ ਮਨੁੱਖੀ ਜ਼ਿੰਦਗੀ ਸੂਖਮ ਹੋਣ ਕਰਕੇ ਬਾਹਰੀ ਮਹੌਲ ਤੋਂ ਸਟੇਜ਼ ‘ਤੇ ਸਿਰਫ ਨੁਮਾਇਸਨੁਮਾ ਹੀ ਰਹਿ ਗਏ ਹਨ। ਪਰ ਇਹ ਗੱਲ ਬੜੇ ਫਖਰ ਦੀ ਹੈ ਕਿ ਫਰਿਜ਼ਨੋ ਦੀਆਂ ਤੀਆਂ ਉਸੇ ਤਰ੍ਹਾਂ ਖੁਲੀਆਂ ਗਰਾਉਂਡਾ ਵਿੱਚ ਪਰੰਪਰਾਗਤ ਤਰੀਕੇ ਲੱਗੀਆ। ਜਿੱਥੇ ਵੱਖ-ਵੱਖ ਸ਼ਹਿਰਾ ਤੋਂ ਬੀਬੀਆਂ ਭੈਣਾਂ ਰਲ ਆਪਣੇ ਵੱਖ-ਵੱਖ ਗਰੁੱਪਾ ਵਿੱਚ ਗੀਤ ਗਾ ਗਿੱਧੇ ਦੇ ਮੁਕਾਬਲੇ ਦਾ ਭਰਪੂਰ ਮਨੋਰੰਜ਼ਨ ਕਰਦੀਆਂ ਹੋਈਆ ਆਪਣੀਆਂ ਸਹੇਲੀਆਂ ਨੂੰ ਵੀ ਮਿਲੀਆਂ। ਿੲਸ ਸਾਲ ਤੀਆਂ ਦੌਰਾਨ ਪੰਜਾਬੀ ਔਰਤਾਂ ਤਾਂ ਿੲਲਾਵਾ ਅਮਰੀਕਨ ਮੂਲ ਦੀਆਂ ਔਰਤਾਂ ਨੇ ਵੀ ਿਸਰਕਤ ਕੀਤੀ। ਇਨ੍ਹਾਂ ਤੀਆਂ ਦੌਰਾਨ ਸਮਾਪਤੀ ‘ਤੇ ਪਾਈ ਗਈ ਬੱਲੋਂ ਵੀ ਇਤਿਹਾਸਕਤਾ ਦਾ ਰੂਪ ਪੇਸ਼ ਕਰ ਰਹੀ ਸੀ। ਇਸੇ ਤਰ੍ਹਾਂ ਤੀਆਂ ਦੇਖਣ ਅਤੇ ਹਿੱਸਾ ਲੈਣ ਆਈਆਂ ਮੁਟਿਆਰਾ ਦੀਆਂ ਰੰਗ-ਬਰੰਗੀਆਂ ਪੁਸ਼ਾਕਾ, ਲਹਿੰਗੇ ਅਤੇ ਘੱਘਰੇ ਪੰਜਾਬੀਅਤ ਦੇ ਮਹੌਲ ਨੂੰ ਹੋਰ ਵੀ ਰੰਗੀਨ ਬਣਾ ਰਹੇ ਸਨ। ਤੀਆਂ ਦੌਰਾਨ ਰੋਜਾਨਾ ਪ੍ਰਬੰਧਕਾ ਵੱਲੋਂ ਸਮਾਪਤੀ ‘ਤੇ ਖੁੱਲੇ ਗਿੱਧੇ ਅਤੇ ਬੋਲੀਆਂ ਤੋਂ ਇਲਾਵਾ ਡੀ.ਜੇ. ਦਾ ਵੀ ਪ੍ਰਬੰਧ ਵੀ ਕੀਤਾ ਗਿਆ ਸੀ। ਿੲਸ ਸਮੇਂ ਜੀਤ ਿਗੱਲ ਮੋਗਾ ਵੀਡੀਉ ਵੱਲੋਂ ਫਰੀ ਫੋਟੋਆ ਿਖੱਚਣ ਲਈ ਬੂਥ ਵੀ ਲਾਇਆ ਿਗਆ ਸੀ। ਿੲਸ ਸਮੇਂ ਦੇ ਯਾਦਗਾਰੀ ਪਲਾਂ ਨੂੰ www.Mogavideo.comਤੋਂ ਮੁਫਤ ਡਾਊਨਲੋਡ ਕੀਤਾ ਜਾ ਸਕਦਾ ਹੈ। ਿੲੱਥੇ ‘ਇੰਡੀਅਨ ਅਵਨ’ ਰੈਸ਼ਟੋਰੈਂਟ ਵੱਲੋਂ ਵੰਨ ਸੰਵੰਨੇ ਖਾਣਿਆ ਦੇ ਸਟਾਲ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇੰਨ੍ਹਾਂ ਤੀਆਂ ਦਾ ਮਹੌਲ ਪੰਜਾਬ ਦੇ ਕਿਸੇ ਇਤਿਹਾਸਕ ਮੇਲੇ ਦੀ ਯਾਦ ਕਰਵਾ ਰਿਹਾ ਸੀ। ਅਜੋਕੇ ਸਮੇਂ ਅੰਦਰ ਲੋੜ ਹੈ ਅਜਿਹੇ ਤਿਉਹਾਰਾ ਨੂੰ ਪਰੰਪਰਾਗਤ ਤਰੀਕੇ ਨਾਲ ਮਨਾਉਣ ਦੀ, ਜਿਸ ਨਾਲ ਆਉਣ ਵਾਲੀ ਨਵੀਂ ਪੀੜੀ ਨੂੰ ਸਹੀ ਢੰਗ ਨਾਲ ਆਪਣੇ ਪਿਛੋਕੜ ਤੋਂ ਜਾਣੂ ਕਰਵਾਉਦੇ ਹੋਏ ਜੀਵਤ ਰੱਖਿਆ ਜਾ ਸਕੇ। ਇਸ ਸਮੁੱਚੇ ਪ੍ਰੋਗਰਾਮ ਦੀ ਸਫਲਤਾ ਦਾ ਸਿਹਰਾ ਰਾਜਪਾਲ ਕੌਰ ਬਰਾੜ, ਗੁੱਡੀ ਸਿੱਧੂ, ਸੁਖਮਿੰਦਰ ਕੌਰ ਮਾਨ ਅਤੇ ਸਮੂੰਹ ਸਹਿਯੋਗੀਆਂ ਨੂੰ ਜਾਦਾ ਹੈ।

LEAVE A REPLY

Please enter your comment!
Please enter your name here