ਸ਼ਰਮਾ ਜਨਰਲ ਸਟੋਰ ਤੋਂ ਮੈਡਮ ਨੀਲਮ ਨੇ ਹੇਅਰ ਸ਼ੈਂਪੂ, ਕੰਡੀਸ਼ਨਰ,ਹੇਅਰ ਕਲਰ,ਬੌਡੀ ਲੋਸ਼ਨ,ਫੇਸ ਵਾਸ਼, ਟੁੱਥ ਬਰੱਸ਼, ਟੁੱਥ ਪੇਸਟ ਅਤੇ ਹੋਰ ਨਿੱਕਾ, ਮੋਟਾ ਸਮਾਨ ਖਰੀਦ ਲਿਆ।ਸਮਾਨ ਦਾ ਬਿੱਲ ਅਦਾ ਕਰਨ ਪਿੱਛੋਂ ਮੈਡਮ ਨੀਲਮ ਨੇ ਜਨਰਲ ਸਟੋਰ ‘ਚ ਪਈਆਂ ਭਾਂਤ, ਭਾਂਤ ਦੀਆਂ ਰੱਖੜੀਆਂ ਨੂੰ ਗਹੁ ਨਾਲ ਵੇਖਿਆ ।ਇਹ ਵੇਖ ਕੇ ਜਨਰਲ ਸਟੋਰ ਵਾਲੇ ਕਮਲ ਨੇ ਆਖਿਆ, “ਮੈਡਮ ਜੀ, ਜੇ ਤੁਸੀਂ ਰੱਖੜੀਆਂ ਲੈਣੀਆਂ ਆਂ, ਤਾਂ ਵਿਖਾਵਾਂ?”
“ਨਹੀਂ, ਮੈਂ ਨਹੀਂ ਲੈਣੀਆਂ।”ਮੈਡਮ ਨੀਲਮ ਨੇ ਆਖਿਆ।
“ਪਰ ਕਿਉਂ?”ਜਨਰਲ ਸਟੋਰ ਵਾਲੇ ਕਮਲ ਨੇ ਉਤਸੁਕਤਾ ਨਾਲ ਪੁੱਛਿਆ।
“ਅੱਜ ਕਲ੍ਹ ਭਰਾ ਰੱਖੜੀ ਬੰਨ੍ਹਾਉਣ ਦਾ ਅਰਥ ਇਹੋ ਸਮਝਦੇ ਨੇ ਕਿ ਭੈਣਾਂ ਨੂੰ ਸੂਟ ਜਾਂ ਪੈਸੇ ਦੇ ਦਿਉ। ਬੱਸ ਕੰਮ ਮੁੱਕਿਆ।ਉਹ ਇਹ ਨਹੀਂ ਸਮਝਦੇ ਕਿ ਰੱਖੜੀ ਬੰਨ੍ਹਾਉਣ ਦਾ ਅਰਥ ਭੈਣਾਂ ਦੇ  ਦੁੱਖਾਂ,ਸੁੱਖਾਂ ‘ਚ ਉਨ੍ਹਾਂ ਦਾ ਸਾਥ ਦੇਣਾ ਆਂ। ਅੱਜ ਕਲ੍ਹ ਬਹੁਤੇ ਭਰਾ ਨਿੱਕੀਆਂ, ਨਿੱਕੀਆਂ ਗੱਲਾਂ ਪਿੱਛੇ ਭੈਣਾਂ ਨਾਲ ਰੁੱਸ ਕੇ ਉਨ੍ਹਾਂ ਦੇ ਸਹੁਰੇ ਘਰ ਜਾਣਾ ਹੀ ਛੱਡ ਦਿੰਦੇ ਨੇ। ਏਦਾਂ ਉਹ ਆਪਣੇ ਫਰਜ਼ਾਂ ਤੋਂ ਅਵੇਸਲੇ ਹੋ ਜਾਂਦੇ ਨੇ।ਫੇਰ ਇਹੋ ਜਹੇ ਭਰਾਵਾਂ ਦੇ ਰੱਖੜੀ ਬੰਨ੍ਹਣ ਦਾ ਕੀ ਅਰਥ?”
ਏਨਾ ਕਹਿ ਕੇ ਮੈਡਮ ਨੀਲਮ ਤਾਂ ਸ਼ਰਮਾ ਜਨਰਲ ਸਟੋਰ ਤੋਂ ਬਾਹਰ ਆ ਗਈ, ਪਰ ਜਨਰਲ ਸਟੋਰ ਵਾਲਾ ਕਮਲ ਮੈਡਮ ਨੀਲਮ ਦੀਆਂ ਭਾਵਪੂਰਤ ਗੱਲਾਂ ਸੁਣ ਕੇ ਸੁੰਨ ਜਿਹਾ ਹੋ ਗਿਆ।

LEAVE A REPLY

Please enter your comment!
Please enter your name here